ਕੱਲ੍ਹ ਤੱਕ ਬੋਨਸ ਨਾ ਮਿਲਿਆ ਤਾਂ ਰੇਲ ਕਾਮੇ ਕਰਨਗੇ ਟਰੇਨਾਂ ਦਾ ਚੱਕਾ ਜਾਮ

10/21/2020 10:21:51 AM

ਜਲੰਧਰ (ਗੁਲਸ਼ਨ)— ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਵੱਲੋਂ ਆਲ ਇੰਡੀਆ ਰੇਲਵੇ ਫੈੱਡਰੇਸ਼ਨ ਦੇ ਸੱਦੇ 'ਤੇ ਮੰਗਲਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਦੇ ਕੈਰਿਜ ਐਂਡ ਵੈਗਨ ਦਫ਼ਤਰ ਨੇੜੇ ਇਕ ਮੀਟਿੰਗ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਰਮਚਾਰੀਆਂ ਦੇ ਬੋਨਸ ਦੀ ਫਾਈਲ ਕਈ ਦਿਨਾਂ ਤੋਂ ਵਿੱਤ ਮੰਤਰਾਲਾ ਕੋਲ ਪਈ ਹੈ ਪਰ ਸਰਕਾਰ ਨੇ ਅਜੇ ਤੱਕ ਬੋਨਸ ਦਾ ਐਲਾਨ ਨਹੀਂ ਕੀਤਾ ਹੈ।

ਇਹ ਵੀ  ਪੜ੍ਹੋ: ਧਾਰਮਿਕ ਡੇਰੇ 'ਤੇ ਬੈਠੇ ਭਰਾ ਖ਼ਿਲਾਫ਼ ਭੈਣ ਨੇ ਛੇੜੀ ਜੰਗ, ਅਫ਼ੀਮ ਖਾ ਕੇ ਪਾਠ ਕਰਨ ਦਾ ਲਾਇਆ ਦੋਸ਼

ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ 22 ਅਕਤੂਬਰ ਤੱਕ ਬੋਨਸ ਨਾ ਦਿੱਤਾ ਗਿਆ ਤਾਂ ਏ. ਆਈ. ਆਰ. ਐੱਫ. ਦੇ ਸੱਦੇ 'ਤੇ ਪੂਰੇ ਭਾਰਤ 'ਚ ਟਰੇਨਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਡੀ. ਏ. ਫ੍ਰੀਜ਼ ਕਰਨਾ, ਨਿਗਮੀਕਰਨ ਕਰਨਾ ਅਤੇ ਨਿੱਜੀਕਰਨ ਨੂੰ ਬੜ੍ਹਾਵਾ ਦੇਣਾ ਸਰਕਾਰ ਦੀ ਮਨਸ਼ਾ ਨੂੰ ਜ਼ਾਹਰ ਕਰਦਾ ਹੈ।
ਇਸ ਮੌਕੇ ਭੁਪਿੰਦਰ ਸਿੰਘ, ਗੁਰਮੀਤ ਿਸੰਘ, ਮਨੋਜ ਕੁਮਾਰ, ਬਲਬੀਰ ਸਿੰਘ, ਰਮੇਸ਼ ਭੱਲਾ, ਬਲਰਾਜ ਗਿੱਲ, ਅਮਿਤ ਕੁਮਾਰ, ਚਰਨਜੀਤ ਸਿੰਘ, ਮੁਕੇਸ਼ ਕੁਮਾਰ, ਰਾਜਿੰਦਰ ਕੁਮਾਰ, ਰਾਜ ਕੁਮਾਰ ਸਮੇਤ ਕਈ ਰੇਲ ਕਾਮੇ ਮੌਜੂਦ ਸਨ।
ਇਹ ਵੀ  ਪੜ੍ਹੋ​​​​​​​: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

shivani attri

This news is Content Editor shivani attri