ਬੰਦ ਕਾਰਨ ਡੇਢ ਦਰਜਨ ਤੋਂ ਵਧੇਰੇ ਟਰੇਨਾਂ ਪ੍ਰਭਾਵਿਤ, ਯਾਤਰੀ ਹੋਏ ਪਰੇਸ਼ਾਨ

03/27/2021 10:58:07 AM

ਜਲੰਧਰ (ਗੁਲਸ਼ਨ)– ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ‘ਭਾਰਤ ਬੰਦ’ ਦੇ ਸੱਦੇ ਦਾ ਅਸਰ ਟਰੇਨਾਂ ਦੀ ਆਵਾਜਾਈ ’ਤੇ ਵੀ ਵੇਖਣ ਨੂੰ ਮਿਲਿਆ ਹੈ। ਡੀ. ਆਰ. ਐੱਮ. ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਵਿਚ 24 ਥਾਵਾਂ ’ਤੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕੀਤਾ ਗਿਆ, ਜਿਸ ਕਾਰਨ ਡੇਢ ਦਰਜਨ ਤੋਂ ਵਧੇਰੇ ਟਰੇਨਾਂ ਪ੍ਰਭਾਵਿਤ ਹੋਈਆਂ। ਨਵੀਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਨੂੰ ਰੱਦ ਕਰਨਾ ਪਿਆ। ਇਸ ਤੋਂ ਇਲਾਵਾ ਕਈ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਅਤੇ ਕੁਝ ਨੂੰ ਰਸਤੇ ਵਿਚ ਹੀ ਰੋਕ ਕੇ ਚਲਾਇਆ ਗਿਆ। ਸਿਟੀ ਰੇਲਵੇ ਸਟੇਸ਼ਨ ’ਤੇ ਸਵੇਰੇ ਸੱਚਖੰਡ ਅਤੇ ਛੱਤੀਸਗੜ੍ਹ ਐਕਸਪ੍ਰੈੱਸ ਤੋਂ ਬਾਅਦ ਸ਼ਾਮ ਤੱਕ ਕੋਈ ਵੀ ਟਰੇਨ ਨਹੀਂ ਆਈ। ਯਾਤਰੀਆਂ ਨੂੰ ਲੰਮੇ ਸਮੇਂ ਤੱਕ ਟਰੇਨਾਂ ਦੇ ਇੰਤਜ਼ਾਰ ਵਿਚ ਬੈਠਣਾ ਪਿਆ।

ਇਹ ਵੀ ਪੜ੍ਹੋ : ਜਲੰਧਰ ਦੇ ਨਾਈਟ ਕਰਫ਼ਿਊ ਸਬੰਧੀ ਫੈਲੀ ਇਸ ਅਫ਼ਵਾਹ ਨੂੰ ਲੈ ਕੇ ਪ੍ਰਸ਼ਾਸਨ ਨੇ ਦਿੱਤੀ ਸਫ਼ਾਈ

ਹਰਿਦੁਆਰ ਜਾਣ ਵਾਲੇ ਜਨਸ਼ਤਾਬਦੀ ਐਕਸਪ੍ਰੈੱਸ, ਪਸ਼ਚਿਮ ਐਕਸਪ੍ਰੈੱਸ, ਕਰਮ ਭੂਮੀ ਐਕਸਪ੍ਰੈੱਸ, ਸ਼ਹੀਦ ਐਕਸਪ੍ਰੈੱਸ, ਡਿਬਰੂਗੜ੍ਹ ਐਕਸਪ੍ਰੈੱਸ, ਅੰਮ੍ਰਿਤਸਰ-ਜਯਨਗਰ ਹਮਸਫਰ, ਅੰਮ੍ਰਿਤਸਰ-ਬਿਲਾਸਪੁਰ ਅਤੇ ਫਿਰੋਜ਼ਪੁਰ ਕੈਂਟ ਤੋਂ ਧਨਬਾਦ ਜਾਣ ਵਾਲੀ ਗੰਗਾ-ਸਤਲੁਜ ਐਕਸਪ੍ਰੈੱਸ, ਫਾਜ਼ਿਲਕਾ-ਰਿਵਾੜੀ ਐਕਸਪ੍ਰੈੱਸ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਿਊ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਤੋਂ ਇਲਾਵਾ ਅੰਮ੍ਰਿਤਸਰ-ਹਾਵੜਾ ਕੋਵਿਡ-19 ਪਾਰਸਲ ਸਪੈਸ਼ਲ ਟਰੇਨ ਆਪਣੇ ਨਿਰਧਾਰਿਤ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਰਵਾਨਾ ਹੋਈਆਂ।

ਇਹ ਵੀ ਪੜ੍ਹੋ : ਜੈਕਾਰਿਆਂ ਦੀ ਗੂੰਜ 'ਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ

ਅਜਮੇਰ ਐਕਸਪ੍ਰੈੱਸ ਨੂੰ ਲੁਧਿਆਣਾ ’ਚ, ਜਲੰਧਰ-ਫਿਰੋਜ਼ਪੁਰ ਕੈਂਟ ਵਿਚਾਲੇ ਚੱਲਣ ਵਾਲੀ ਟਰੇਨ ਨੂੰ ਕਪੂਰਥਲਾ ਸਟੇਸ਼ਨ ’ਤੇ ਸ਼ਾਰਟ ਟਰਮੀਨੇਟ ਕੀਤਾ ਗਿਆ ਅਤੇ ਉਥੋਂ ਵਾਪਸੀ ਲਈ ਰਵਾਨਾ ਕੀਤਾ ਗਿਆ। ਰੇਲਵੇ ਟਰੈਕ ਜਾਮ ਹੋਣ ਕਾਰਨ ਸੱਚਖੰਡ ਐਕਸਪ੍ਰੈੱਸ ਨੂੰ ਫਗਵਾੜਾ ਵਿਚ, ਜਲੰਧਰ ਕੈਂਟ ਵਿਚ ਲੰਘਣ ਵਾਲੀ ਮਾਲਵਾ ਐਕਸਪ੍ਰੈੱਸ, ਸਵਰਾਜ ਐਕਸਪ੍ਰੈੱਸ, ਬੇਗਮਪੁਰਾ ਐਕਸਪ੍ਰੈੱਸ, ਜੰਮੂਤਵੀ, ਸੰਭਲਪੁਰ ਆਦਿ ਟਰੇਨਾਂ ਨੂੰ ਰਸਤੇ ਵਿਚ ਰੋਕ ਕੇ ਚਲਾਇਆ ਗਿਆ। ਸ਼ਾਮੀਂ 6 ਵਜੇ ਰੇਲਵੇ ਟਰੈਕ ਖਾਲੀ ਹੋਣ ਤੋਂ ਬਾਅਦ ਟਰੈਕ ਦੀ ਫਿਟਨੈੱਸ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਟਰੇਨਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News