ਰੇਲਵੇ ਸਟੇਸ਼ਨ ’ਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਦਾ ਨਹੀਂ ਕੀਤਾ ਜਾ ਰਿਹਾ ਕੋਰੋਨਾ ਟੈਸਟ

05/06/2021 12:39:12 PM

ਜਲੰਧਰ (ਗੁਲਸ਼ਨ)– ਕੋਰੋਨਾ ਦੀ ਦੂਜੀ ਲਹਿਰ ਕਾਫ਼ੀ ਖ਼ਤਰਨਾਕ ਸਾਬਤ ਹੋ ਰਹੀ ਹੈ। ਦੇਸ਼ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕਾਰਨ ਸੂਬੇ ਵਿਚ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ, ਫਿਰ ਵੀ ਰੇਲ ਸੇਵਾਵਾਂ ਅਤੇ ਬੱਸ ਆਵਾਜਾਈ ਬਹਾਲ ਹੋਣਾ ਵੀ ਇਸ ਦਾ ਇਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਕੋਵਿਡ ਟੈਸਟ ਰਿਪੋਰਟ ਜ਼ਰੂਰੀ ਨਹੀਂ: ਹੁਣ ਇੰਝ ਮਿਲ ਰਹੀ ਹੈ ਹਿਮਾਚਲ ਵਿਚ ਯਾਤਰੀਆਂ ਨੂੰ ਐਂਟਰੀ 

ਜੇਕਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਮੁੰਬਈ, ਨਵੀਂ ਦਿੱਲੀ, ਹਰਿਦੁਆਰ ਤੋਂ ਹਰਿਆਣਾ ਹੋ ਕੇ ਕਈ ਟਰੇਨਾਂ ਆ-ਜਾ ਰਹੀਆਂ ਹਨ, ਜਿਸ ਵਿਚ ਕਾਫ਼ੀ ਯਾਤਰੀ ਇਥੇ ਆ ਕੇ ਸ਼ਹਿਰ ਵਿਚ ਦਾਖ਼ਲ ਹੁੰਦੇ ਹਨ ਪਰ ਟਰੇਨ ਤੋਂ ਉਤਰਨ ਤੋਂ ਬਾਅਦ ਇਨ੍ਹਾਂ ਦਾ ਕੋਵਿਡ ਟੈਸਟ ਨਹੀਂ ਕੀਤਾ ਜਾਂਦਾ, ਹਾਲਾਂਕਿ ਸਟੇਸ਼ਨ ’ਤੇ ਭਾਰੀ ਭੀੜ ਨੂੰ ਦੇਖਦਿਆਂ ਸਿਵਲ ਹਸਪਤਾਲ ਵੱਲੋਂ ਇਕ ਟੀਮ ਭੇਜੀ ਜਾ ਰਹੀ ਹੈ, ਜੋ ਦੁਪਹਿਰ ਤੱਕ ਆਪਣਾ ਟਾਰਗੈੱਟ ਪੂਰਾ ਕਰਕੇ ਵਾਪਸ ਚਲੀ ਜਾਂਦੀ ਹੈ। ਸੂਚਨਾ ਮੁਤਾਬਕ ਉਸ ਨੂੰ ਰੋਜ਼ਾਨਾ 140 ਟੈਸਟ ਕਰਨ ਦਾ ਟਾਰਗੈੱਟ ਦਿੱਤਾ ਗਿਆ ਹੈ। ਇਸ ਬਾਰੇ ਫਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਦਾ ਕਹਿਣਾ ਹੈ ਕਿ ਕੋਰੋਨਾ ਟੈਸਟ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ। ਉਸ ਨੂੰ ਇਸ ਮਾਮਲੇ ਵਿਚ ਸੰਜੀਦਗੀ ਵਿਖਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕਪੂਰਥਲਾ ’ਚ ਪੰਜਾਬ ਪੁਲਸ ਦੀ ਧੱਕੇਸ਼ਾਹੀ, ਵੀਡੀਓ ’ਚ ਵੇਖੋ ਕਿਵੇਂ ਰੇਹੜੀ ਨੂੰ ਲੱਤਾਂ ਮਾਰ ਚੁੱਕ-ਚੁੱਕ ਸੁੱਟੀਆਂ ਸਬਜ਼ੀਆਂ

ਯੂ. ਪੀ., ਬਿਹਾਰ ਦੀ ਕਨਫਰਮ ਟਿਕਟ ਲਈ ਹੋ ਰਹੀ ਜੱਦੋ-ਜਹਿਦ
ਲਾਕਡਾਊਨ ਦੇ ਡਰੋਂ ਯੂ. ਪੀ., ਬਿਹਾਰ ਵੱਲ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਨਿਯਮਾਂ ਮੁਤਾਬਕ ਸਫ਼ਰ ਲਈ ਕਨਫਰਮ ਟਿਕਟ ਹੋਣਾ ਜ਼ਰੂਰੀ ਹੈ। ਇਨ੍ਹੀਂ ਦਿਨੀਂ ਯੂ. ਪੀ., ਬਿਹਾਰ ਵੱਲ ਜਾਣ ਵਾਲੀਆਂ ਟਰੇਨਾਂ ਵਿਚ ਲੰਬੀ ਵੇਟਿੰਗ ਚੱਲ ਰਹੀ ਹੈ। ਕਨਫਰਮ ਟਿਕਟ ਲਈ ਯਾਤਰੀਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ।

ਇਹ ਵੀ ਪੜ੍ਹੋ : ਕਪੂਰਥਲਾ: ਰੇਹੜੀ ਵਾਲੇ ਨਾਲ ਬਦਸਲੂਕੀ ਕਰਨ ਵਾਲੇ ਐੱਸ. ਐੱਚ. ਓ. ’ਤੇ ਵੱਡੀ ਕਾਰਵਾਈ, ਕੀਤਾ ਸਸਪੈਂਡ

shivani attri

This news is Content Editor shivani attri