ਅੱਗ ਦੀ ਲਪੇਟ ’ਚ ਆ ਕੇ ਸਡ਼ ਗਿਆ ਸੀ ਰੇਲਵੇ ਕਰਮਚਾਰੀ, ਮੌਤ

07/07/2019 4:49:05 AM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਦਰ ਅਧੀਨ ਆਉਂਦੇ ਨਲੋਈਆਂ ਚੌਕ ਵਿਚ ਸਥਿਤ ਇਕ ਆਸ਼ਰਮ ਵਿਚ ਬੀਤੇ ਦਿਨੀਂ ਬਾਅਦ ਦੁਪਹਿਰ ਅੱਗ ਦੀ ਲਪੇਟ ’ਚ ਆ ਕੇ ਕਠੂਆ ਦਾ ਵਾਸੀ ਅਤੇ ਜੰਮੂ ਵਿਖੇ ਰੇਲਵੇ ’ਚ ਤਾਇਨਾਤ ਕਰਮਚਾਰੀ ਅਨੰਤ ਸਿੰਘ (55) ਪੁੱਤਰ ਨੰਦ ਲਾਲ ਵਾਸੀ ਵਾਰਡ ਨੰ. 10 ਕਠੂਆ (ਜੰਮੂ-ਕਸ਼ਮੀਰ) ਸਡ਼ ਗਿਆ ਸੀ। ਥਾਣਾ ਸਦਰ ’ਚ ਤਾਇਨਾਤ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਿਲਬਾਗ ਸਿੰਘ ਨੇ ਅੱਜ ਸਵੇਰੇ ਸਿਵਲ ਹਸਪਤਾਲ ਵਿਖੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹੁਸ਼ਿਆਰਪੁਰ ਵਿਖੇ ਪਹੁੰਚਣ ਤੋਂ ਬਾਅਦ ਅਨੰਤ ਸਿੰਘ ਦੀ ਪਤਨੀ ਦੇ ਬਿਆਨਾਂ ’ਤੇ ਇਸ ਮਾਮਲੇ ’ਚ ਧਾਰਾ 174 ਤਹਿਤ ਲੋਡ਼ੀਂਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਅੱਜ ਸਵੇਰੇ ਮ੍ਰਿਤਕ ਅਨੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਅਨੰਤ ਸਿੰਘ ਇਕ ਹਾਦਸੇ ’ਚ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਹ ਆਪਣੀ ਪਤਨੀ ਵੀਨਾ ਦੇਵੀ ਨਾਲ ਹੁਸ਼ਿਆਰਪੁਰ ਦੇ ਆਸ਼ਰਮ ਵਿਚ ਆਇਆ ਸੀ। ਬੀਤੇ ਦਿਨੀਂ ਦੁਪਹਿਰ ਸਮੇਂ ਆਸ਼ਰਮ ’ਚ ਸਫ਼ਾਈ ਤੋਂ ਬਾਅਦ ਕੂਡ਼ੇ ਨੂੰ ਅੱਗ ਲਾਉਣ ਦੌਰਾਨ ਉਹ ਅੱਗ ਦੀ ਲਪੇਟ ’ਚ ਆ ਗਿਆ, ਜਿਸ ਕਾਰਨ ਸੜਨ ’ਤੇ ਉਸ ਦੀ ਮੌਤ ਹੋ ਗਈ।


Bharat Thapa

Content Editor

Related News