ਰੇਲਵੇ ਵਿਭਾਗ ਨੇ ਤਿੰਨ ਟਰੇਨਾਂ ਦਾ ਬਦਲਿਆ ਸਮਾਂ

06/19/2019 12:13:49 PM

ਜਲੰਧਰ (ਗੁਲਸ਼ਨ)— ਰੇਲਵੇ ਵਿਭਾਗ ਵੱਲੋਂ 1 ਜੁਲਾਈ ਨੂੰ ਨਵਾਂ ਟਾਈਮ ਟੇਬਲ ਲਾਗੂ ਕੀਤਾ ਜਾ ਰਿਹਾ ਹੈ, ਜਿਸ 'ਚ ਜਲੰਧਰ ਰੂਟ ਦੀਆਂ 3 ਟਰੇਨਾਂ ਫਿਰੋਜ਼ਪੁਰ-ਧਨਬਾਦ ਗੰਗਾ ਸਤਲੁਜ ਐਕਸਪ੍ਰੈੱਸ, ਅਰਚਨਾ ਐਕਸਪ੍ਰੈੱਸ ਅਤੇ ਕਾਨਪੁਰ-ਜੰਮੂਤਵੀ ਐਕਸਪ੍ਰੈੱਸ ਦਾ ਸਮਾਂ ਬਦਲ ਦਿੱਤਾ ਗਿਆ ਹੈ। ਨਵੇਂ ਟਾਈਮ ਟੇਬਲ ਮੁਤਾਬਕ ਫਿਰੋਜ਼ਪੁਰ-ਧਨਬਾਦ ਗੰਗਾ ਸਤਲੁਜ ਐਕਸਪ੍ਰੈੱਸ (13308) ਫਿਰੋਜ਼ਪੁਰ ਤੋਂ ਸ਼ਾਮ 6.25 ਦੀ ਬਜਾਏ 4.10 'ਤੇ ਚੱਲੇਗੀ, ਜੋ ਕਿ ਲਖਨਊ 12.15 ਦੀ ਬਜਾਏ 10 ਵਜੇ ਪਹੁੰਚੇਗੀ ਅਤੇ ਧਨਬਾਦ 'ਚ 4.55 ਦੀ ਬਜਾਏ 5.05 'ਤੇ ਪਹੁੰਚੇਗੀ। ਇਸ ਤਰ੍ਹਾਂ ਕਾਨਪੁਰ-ਜੰਮੂ ਤਵੀ ਐਕਸਪ੍ਰੈੱਸ (12469) ਕਾਨਪੁਰ ਸ਼ਾਮ 5.15 ਦੀ ਬਜਾਏ ਦੁਪਹਿਰ 1.50 'ਤੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 8.35 'ਤੇ ਜੰਮੂਤਵੀ ਪਹੁੰਚੇਗੀ। ਜੰਮੂਤਵੀ-ਰਾਜਿੰਦਰ ਨਗਰ ਅਰਚਨਾ ਐਕਸਪ੍ਰੈੱਸ (12356) ਜੰਮੂਤਵੀ ਤੋਂ ਰਾਤ 8.10 ਦੀ ਬਜਾਏ ਸ਼ਾਮ 05.45 'ਤੇ ਚੱਲੇਗੀ। ਇਹ ਲਖਨਊ 'ਚ ਸਵੇਰੇ 10.05, ਵਾਰਾਣਸੀ ਵਿਚ 04.45 ਅਤੇ ਰਾਜਿੰਦਰ ਨਗਰ ਟਰਮੀਨਲ 'ਤੇ ਰਾਤ 9.15 'ਤੇ ਪਹੁੰਚੇਗੀ।ਇਸ ਸਬੰਧ 'ਚ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਟਿਕਟ ਬੁੱਕ ਕਰਵਾਈ ਹੋਈ ਹੈ, ਉਨ੍ਹਾਂ ਨੂੰ ਮੈਸੇਜ ਜ਼ਰੀਏ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

shivani attri

This news is Content Editor shivani attri