ਰੇਲਵੇ ਕਾਲੋਨੀ ’ਚ ਬਣੀਆਂ ਦਹਾਕਿਆਂ ਪੁਰਾਣੀਆਂ ਪਾਣੀ ਦੀਆਂ ਟੈਂਕੀਆਂ ਡੇਗੀਆਂ, 25 ਲੱਖ ’ਚ ਦਿੱਤਾ ਠੇਕਾ

12/17/2020 10:46:19 AM

ਜਲੰਧਰ (ਗੁਲਸ਼ਨ)–ਰੇਲਵੇ ਕਾਲੋਨੀ ਵਿਚ ਬਣੀਆਂ ਦਹਾਕਿਆਂ ਪੁਰਾਣੀਆਂ ਲੋਹੇ ਦੀਆਂ ਪਾਣੀ ਦੀਆਂ ਟੈਂਕੀਆਂ ਨੂੰ ਡੇਗਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਫਿਰੋਜ਼ਪੁਰ ਰੇਲ ਮੰਡਲ ਵੱਲੋਂ ਇਨ੍ਹਾਂ ਕੰਡਮ ਹੋ ਚੁੱਕੀਆਂ ਲੋਹੇ ਦੀਆਂ ਟੈਂਕੀਆਂ ਨੂੰ ਡੇਗਣ ਲਈ ਟੈਂਡਰ ਕੱਢਿਆ ਗਿਆ ਸੀ। ਸੂਚਨਾ ਮੁਤਾਬਕ 25 ਲੱਖ ਰੁਪਏ ਵਿਚ ਮੰਡੀ ਗੋਬਿੰਦਗੜ੍ਹ ਦੇ ਇਕ ਠੇਕੇਦਾਰ ਨੂੰ ਠੇਕਾ ਅਲਾਟ ਕੀਤਾ ਗਿਆ ਹੈ। ਇਕ ਟੈਂਕੀ 40 ਕੁਆਰਟਰ ਚੌਕ ਦੇ ਨੇੜੇ ਅਤੇ ਦੂਸਰੀ ਰੇਲਵੇ ਕਾਲੋਨੀ ਵਿਚ ਬਣੀ ਹੋਈ ਸੀ।

ਲਗਭਗ 45 ਫੁੱਟ ਉੱਚੀਆਂ ਟੈਂਕੀਆਂ ਨੂੰ ਡੇਗਣ ਲਈ ਠੇਕੇਦਾਰ ਵੱਲੋਂ ਕਰੇਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਨ੍ਹਾਂ 2 ਟੈਂਕੀਆਂ ਤੋਂ ਇਲਾਵਾ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਏ ਅਤੇ ਇਕ ਕਰਤਾਰਪੁਰ ਰੇਲਵੇ ਸਟੇਸ਼ਨ ’ਤੇ ਬਣੀ ਦਹਾਕਿਆਂ ਪੁਰਾਣੀ ਲੋਹੇ ਦੀ ਟੈਂਕੀ ਨੂੰ ਵੀ ਡਿਸਮੈਂਟਲ ਕੀਤਾ ਜਾਵੇਗਾ, ਜਿਸ ਦਾ ਠੇਕਾ ਇਕ ਹੋਰ ਠੇਕੇਦਾਰ ਨੂੰ ਿਦੱਤਾ ਗਿਆ ਹੈ।

shivani attri

This news is Content Editor shivani attri