ਜੇਕਰ ਹੋਲੀ ''ਤੇ ਜਾਣਾ ਹੈ ਘਰ ਤਾਂ ਜਲਦੀ ਕਰਵਾ ਲਓ ਰੇਲ ਟਿਕਟ ਬੁੱਕ

01/29/2020 5:50:47 PM

ਜਲੰਧਰ (ਗੁਲਸ਼ਨ)— ਹੋਲੀ ਦਾ ਤਿਉਹਾਰ ਆਉਣ 'ਚ ਅਜੇ 1 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬਾਕੀ ਹੈ। ਇਸ ਸਾਲ ਹੋਲੀ ਦਾ ਤਿਉਹਾਰ 9 ਮਾਰਚ ਨੂੰ ਆ ਰਿਹਾ ਹੈ। ਉਂਝ ਤਾਂ ਹੋਲੀ ਦਾ ਤਿਉਹਾਰ ਹਰ ਸੂਬੇ 'ਚ ਮਨਾਇਆ ਜਾਂਦਾ ਹੈ ਪਰ ਯੂ. ਪੀ., ਬਿਹਾਰ 'ਚ ਇਸ ਤਿਉਹਾਰ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਪੰਜਾਬ 'ਚ ਕੰਮ ਕਰਨ ਵਾਲੇ ਹਜ਼ਾਰਾਂ ਪ੍ਰਵਾਸੀ ਇਸ ਤਿਉਹਾਰ ਨੂੰ ਆਪਣੇ ਪਰਿਵਾਰ ਨਾਲ ਮਨਾਉਣ ਲਈ ਆਪਣੇ ਪਿੰਡ ਜਾਂਦੇ ਹੈ। ਇਹ ਖਬਰ ਉਨ੍ਹਾਂ ਪ੍ਰਵਾਸੀ ਯਾਤਰੀਆਂ ਲਈ ਪ੍ਰੇਸ਼ਾਨੀ ਵਾਲੀ ਹੈ, ਜੋ ਆਪਣੇ ਪਿੰਡ ਜਾ ਕੇ ਆਪਣੇ ਪਰਿਵਾਰ ਵਾਲਿਆਂ ਨਾਲ ਹੋਲੀ ਮਨਾਉਣਾ ਚਾਹੁੰਦੇ ਹਨ ਕਿਉਂਕਿ ਹੋਲੀ ਦੇ ਦਿਨਾਂ 'ਚ ਯੂ. ਪੀ., ਬਿਹਾਰ ਵੱਲ ਜਾਣ ਵਾਲੀਆਂ ਜ਼ਿਆਦਾਤਰ ਟਰੇਨਾਂ 'ਚ ਵੇਟਿੰਗ ਸ਼ੁਰੂ ਹੋ ਗਈ ਹੈ। ਕਨਫਰਮ ਸੀਟ ਲਈ ਮੁਸਾਫਰਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪੈ ਸਕਦੀ ਹੈ। ਜ਼ਿਕਰਯੋਗ ਹੈ ਕਿ ਰੇਲਵੇ 'ਚ ਸਫਰ ਤੋਂ 120 ਦਿਨ ਪਹਿਲਾਂ ਹੀ ਟਿਕਟ ਬੁੱਕ ਕਰਵਾਉਣ ਦਾ ਨਿਯਮ ਹੈ। ਇਸ ਲਈ ਕਈ ਯਾਤਰੀਆਂ ਨੇ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਲਈਆਂ ਹਨ।

ਇਨ੍ਹਾਂ ਟਰੇਨਾਂ 'ਚ ਚੱਲ ਰਹੀ ਹੈ ਵੇਟਿੰਗ
ਹੋਲੀ ਦੇ ਦਿਨਾਂ 'ਚ ਕਟਿਹਾਰ ਐਕਸਪ੍ਰੈੱਸ, ਹਾਵੜਾ ਮੇਲ, ਅਮਰਨਾਥ ਐਕਸਪ੍ਰੈੱਸ, ਸ਼ਹੀਦ ਐਕਸਪ੍ਰੈੱਸ, ਗਰੀਬ ਰੱਥ ਐਕਸਪ੍ਰੈੱਸ, ਜਲਿਆਂਵਾਲਾ ਬਾਗ ਐਕਸਪ੍ਰੈੱਸ, ਡਿਬਰੂਗੜ੍ਹ ਐਕਸਪ੍ਰੈੱਸ ਵੀਕਲੀ ਆਦਿ ਟਰੇਨਾਂ 'ਚ ਵੇਟਿੰਗ ਸ਼ੁਰੂ ਹੋ ਗਈ ਹੈ। ਅਜਿਹੇ 'ਚ ਯਾਤਰੀਆਂ ਦੇ ਕੋਲ ਸਿਰਫ ਤਤਕਾਲ ਬੁਕਿੰਗ ਦਾ ਸਹਾਰਾ ਹੀ ਰਹਿ ਜਾਂਦਾ ਹੈ ਪਰ ਇਨ੍ਹੀਂ ਦਿਨੀਂ ਤਤਕਾਲ ਬੁਕਿੰਗ ਕਰਵਾਉਣਾ ਵੀ ਕਿਸੇ ਜੰਗ ਜਿੱਤਣ ਤੋਂ ਘੱਟ ਨਹੀਂ ਹੈ।

ਹੋਲੀ ਸਪੈਸ਼ਲ ਟਰੇਨ ਦਾ ਫਿਲਹਾਲ ਅਜੇ ਕੋਈ ਐਲਾਨ ਨਹੀਂ
ਰੇਲਵੇ ਵਿਭਾਗ ਵੱਲੋਂ ਫਿਰੋਜ਼ਪੁਰ ਮੰਡਲ ਤੋਂ ਫਿਲਹਾਲ ਹੋਲੀ ਦੇ ਮੱਦੇਨਜ਼ਰ ਕੋਈ ਵੀ ਸਪੈਸ਼ਲ ਟਰੇਨ ਚਲਾਉਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਰੇਲ ਯਾਤਰੀਆਂ ਨੇ ਮੰਗ ਕੀਤੀ ਹੈ ਕਿ ਹੋਲੀ ਤਿਉਹਾਰ ਨੂੰ ਲੈ ਕੇ ਰੇਲਵੇ ਵਿਭਾਗ ਨੂੰ ਅੰਮ੍ਰਿਤਸਰ ਜਾਂ ਜਲੰਧਰ ਸਿਟੀ ਤੋਂ ਸਪੈਸ਼ਲ ਟਰੇਨ ਚਲਾਉਣੀ ਚਾਹੀਦੀ ਹੈ ਕਿਉਂਕਿ ਇਥੇ ਪ੍ਰਵਾਸੀ ਯਾਤਰੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰ ਐਤਵਾਰ ਨੂੰ ਜਲੰਧਰ ਸਿਟੀ ਤੋਂ ਚੱਲਣ ਵਾਲੀ ਅੰਤੋਦਿਆ ਐਕਸਪ੍ਰੈੱਸ 'ਚ ਰਿਜ਼ਰਵੇਸ਼ਨ ਕੋਚ ਲਾਉਣ ਦੀ ਵੀ ਮੰਗ ਕੀਤੀ ਹੈ।


shivani attri

Content Editor

Related News