ਰੇਲ ਕੋਚ ਫੈਕਟਰੀ ਕਪੂਰਥਲਾ ''ਚ ਸਰਚ ਮੁਹਿੰਮ ''ਚ 5 ਵਿਅਕਤੀ ਗ੍ਰਿਫਤਾਰ

02/01/2020 1:56:04 PM

ਕਪੂਰਥਲਾ (ਮੱਲ੍ਹੀ)— ਰੇਲ ਸੁਰੱਖਿਆ ਬਲ ਦੇ ਸੀਨੀਅਰ ਸਕਿਓਰਿਟੀ ਕਮਿਸ਼ਨਰ ਕਮਲਜੋਤ ਬਰਾਰ ਦੇ ਨਿਰਦੇਸ਼ ਅਨੁਸਾਰ ਰੇਲਵੇ ਸੁਰੱਖਿਆ ਬਲ ਵੱਲੋਂ ਸਰਚ ਅਭਿਆਨ 'ਚ ਗਸ਼ਤ ਦੌਰਾਨ ਵਰਕਸ਼ਾਪ ਏਰੀਆ ਦੀ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ 5 ਬਾਹਰੀ ਵਿਅਕਤੀਆਂ ਨੂੰ ਕੁਝ ਵਜ਼ਨੀ ਸਾਮਾਨ ਚੁੱਕ ਕੇ ਕੋਚਿੰਗ ਯਾਰਡ ਤੋਂ ਪੈਰਾਮੀਟਰ ਵੱਲੋਂ ਬਣੇ ਰਸਤੇ 'ਤੇ ਰਾਤ ਕਰੀਬ 2.45 ਵਜੇ ਫੜਿਆ ਗਿਆ। ਫੜੇ ਗਏ ਵਿਅਕਤੀਆਂ ਕੋਲੋਂ ਵਾਹਨਾਂ 'ਚ ਵਰਤੀਆਂ ਜਾਣ ਵਾਲੀਆਂ 2 ਬੈਟਰੀਆਂ ਬਰਾਮਦ ਹੋਈਆਂ। ਪੁੱਛਗਿੱਛ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਆਪਣਾ ਨਾਂ ਤੇ ਪਤਾ ਕ੍ਰਮਵਾਰ ਸ਼੍ਰੀ ਲਾਲ (25) ਪੁੱਤਰ ਆਨੰਦੀ ਮੈਹਤੋ ਵਾਸੀ ਪਿੰਡ ਬੇਲਥੂ, ਪੋਸਟ ਹਰੀਪੁਰ ਜ਼ਿਲਾ ਭਗਲਪੁਰ ਬਿਹਾਰ ਤੇ ਮੌਜੂਦਾ ਪਤਾ ਪਿੰਡ ਭੁਲਾਣਾ ਜ਼ਿਲਾ ਕਪੂਰਥਲਾ, ਸ਼ਿਵਾ (20) ਪੁੱਤਰ ਅਸ਼ੋਕ ਮੈਹਤੋ, ਰਵੀ ਉਰਫ ਰੋਸ਼ਨ (15) ਪੁੱਤਰ ਵਿਸ਼ਨੂੰ ਦੇਵ, ਅਮਨ (13) ਪੁੱਤਰ ਅਰੁਣ ਅਤੇ ਕਰਨ (12) ਪੁੱਤਰ ਮਲਕਦੇਵ ਸਭ ਵਾਸੀਆਨ ਕੱਚੀ ਝੁੱਗੀ ਨੇੜੇ ਹੁਸੈਨਪੁਰ ਰੇਲਵੇ ਸਟੇਸ਼ਨ ਦੱਸਿਆ।

ਉਨ੍ਹਾਂ ਸ਼ਾਪ 'ਚ ਖੜ੍ਹੇ ਲਿਫਟਰਾਂ ਤੋਂ ਬੈਟਰੀ ਦਾ ਚੋਰੀ ਕਰਨਾ ਸਵੀਕਾਰ ਕੀਤਾ ਅਤੇ ਇਨ੍ਹਾਂ ਪੰਜ ਵਿਅਕਤੀਆਂ ਨੂੰ ਰੇਲਵੇ ਸੰਪਤੀ ਦੇ ਚੋਰੀ ਦੇ ਜੁਰਮ 'ਚ ਮੌਕੇ 'ਤੇ ਗ੍ਰਿਫਤਾਰ ਕਰਕੇ ਇਨ੍ਹਾਂ ਖਿਲਾਫ ਰੇਲ ਸੁਰੱਖਿਆ ਬਲ ਪੋਸਟ ਕਪੂਰਥਲਾ ਅਤੇ ਮੁੱਖ ਅਪਰਾਧ ਧਾਰਾ ਨੰਬਰ 1/2020 ਤਹਿਤ ਧਾਰਾ 3 ਆਰ. ਪੀ. (ਯੂ. ਪੀ.) ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਚੋਰੀ ਕੀਤੇ ਗਏ ਸਾਮਾਨ ਦੀ ਕੀਮਤ ਕਰੀਬ 20 ਹਜ਼ਾਰ ਰੁਪਏ ਹੈ।

shivani attri

This news is Content Editor shivani attri