ਰੇਲ ਹਾਦਸੇ ’ਚ ਮਾਰੇ ਗਏ ਲੋਕਾਂ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

10/22/2018 6:21:09 AM

ਕਰਤਾਰਪੁਰ,  (ਸਾਹਨੀ)-  ਅੰਮ੍ਰਿਤਸਰ  ’ਚ ਰੇਲ ਹਾਦਸੇ ’ਚ ਦੁਸਹਿਰਾ ਵੇਖਣ ਗਏ  ਲੋਕ ਪਲਾਂ ਵਿਚ ਮੌਤ ਦਾ ਗ੍ਰਾਸ ਬਣ ਗਏ। ਇਸ  ਹਾਦਸੇ ਦਾ ਜ਼ਿੰਮੇਵਾਰ ਕੋਈ ਹੋਵੇ ਪਰ ਗਈਆਂ ਕੀਮਤੀ ਜਾਨਾਂ  ਦੇ ਹਜ਼ਾਰਾਂ ਪਰਿਵਾਰਾਂ ’ਤੇ ਦੁੱਖ ਦਾ ਪਹਾੜ ਟੁੱਟ ਪਿਆ ਹੈ। ਇਨ੍ਹਾਂ ਮ੍ਰਿਤਕਾਂ ਦੀਅਾਂ ਆਤਮਾਵਾਂ ਦੀ ਸ਼ਾਂਤੀ ਲਈ ਅੱਜ ਸਵੇਰੇ ਨੀਲ ਕੰਠ ਦੁਸਹਿਰਾ ਕਮੇਟੀ, ਸਿਟੀ ਕਾਂਗਰਸ ਕਮੇਟੀ ਸ਼੍ਰੋਮਣੀ ਅਕਾਲੀ ਦਲ, ਲਾਇਨ ਕਲੱਬ, ਆਪੀ ਚੈਰੀਟੇਬਲ ਸੰਸਥਾ, ਸਮੱਰਥਾ ਵੈੱਲਫੇਅਰ ਸੋਸਾਇਟੀ, ਹਿਊਮਨ ਰਾਈਟਸ ਸੋਸਾਇਟੀ, ਸ਼ਿਵ ਮੰਦਰ ਕਮੇਟੀ, ਸ਼੍ਰੀ ਗਣੇਸ਼ ਡ੍ਰਾਮਾਟਿਕ ਕਲੱਬ ਯੁਵਾ ਬ੍ਰਾਹਮਣ ਸਭਾ ਅਤੇ ਹੋਰਨਾਂ ਵੱਲੋਂ ਸ਼ੋਕ ਪ੍ਰਗਟ ਕੀਤਾ ਗਿਆ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਬਲਾਕ ਕਾਂਗਰਸ ਦੇ ਪ੍ਰਧਾਨ ਅਮਰਜੀਤ ਸਿੰਘ ਕੰਗ, ਨੀਲ ਕੰਠ ਸੇਵਾ ਦਲ, ਦੁਸਹਿਰਾ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਅਰੋਡ਼ਾ, ਕਾਂਗਰਸ ਸ਼ਹਿਰੀ ਪ੍ਰਧਾਨ ਵੇਦ ਪ੍ਰਕਾਸ਼, ਸੂਬਾ ਕਾਂਗਰਸ ਦੇ ਸਕੱਤਰ ਕਮਲਜੀਤ ਓਹਰੀ, ਜਸਪ੍ਰੀਤ ਸਿੰਘ ਜੱਸੀ ਭੁੱਲਰ, ਹਰਪ੍ਰੀਤ ਸਿੰਘ ਕਾਕਾ ਭੁੱਲਰ, ਜਰਨੈਲ ਸਿੰਘ ਗਿੱਲ, ਰਵਿੰਦਰ ਅਗਰਵਾਲ,  ਪ੍ਰਿੰਸ ਅਰੋਡ਼ਾ, ਤੇਜਪਾਲ ਤੇਜੀ, ਹੀਰਾ ਲਾਲ ਖੋਸਲਾ, ਸ਼ਾਮ ਸੁੰਦਰ ਪਾਲ, ਬਿੱਟੂ ਸਨੋਤਰਾ, ਸੁਰਿੰਦਰ ਅਨੰਦ, ਮੋਹਿਤ ਸੇਠ, ਨਾਥੀ ਸਨੋਤਰਾ, ਰਾਜੀਵ ਸਨੋਤਰਾ ਭੋਲਾ, ਗੁਰਦੀਪ ਸਿੰਘ ਮਿੰਟੂ, ਕਮਲਜੀਤ ਗਿੱਲ ਕੌਂਸਲ ਪ੍ਰਧਾਨ ਸੂਰਜਭਾਨ ਮਹਿੰਦਰ ਸਿੰਘ ਬਿੱਲੂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੇਠ ਸੱਤਪਾਲ ਮੱਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ, ਗੁਰਦੇਵ ਸਿੰਘ ਮਾਹਲ, ਰਤਨ ਸਿੰਘ ਰਹੀਮਪੁਰ, ਗੁਰਜਿੰਦਰ ਸਿੰਘ ਭਤੀਜਾ, ਅਮਰੀਕ ਸਿੰਘ ਤਲਵੰਡੀ,  ਨਵਨੀਤ ਸਿੰਘ ਛੀਨਾ, ਸਤਨਾਮ ਸਿੰਘ ਮਿੰਟੂ, ਅਜੀਤ ਸਿੰਘ ਸਰਾਏ, ਸਰਦੂਲ ਸਿੰਘ ਬੂਟਾ, ਨਰੇਸ਼ ਅਗਰਵਾਲ, ਜਗਰੂਪ ਸਿੰਘ ਚੌਹਲਾ, ਪ੍ਰਦੀਪ ਅਗਰਵਾਲ, ਭਾਜਪਾ ਆਗੂ ਪਵਨ ਮਰਵਾਹਾ, ਮਾ. ਅਮਰੀਕ ਸਿੰਘ, ਲਾਇਨ ਕਲੱਬ ਦੇ ਲਾਇਨ ਪ੍ਰਵੀਨ ਵਰਮਾ, ਸੁਰਜੀਤ ਸਿੰਘ ਵਾਲੀਆ, ਰਾਕੇਸ਼ ਅਰੋਡ਼ਾ ਬਲਬੀਰ ਸਿੰਘ ਰਾਣਾ, ਆਪੀ ਸੰਸਥਾ ਦੇ ਪ੍ਰਧਾਨ  ਅਮਰ ਸਿੰਘ ਚਾਹਲ, ਸੁਮਨ ਕਲੱਹਣ, ਕਰਮਜੀਤ ਸਿੰਘ ਦੀਪਕ ਦਿਪਾ, ਸੰਜੀਵ ਭੱਲਾ, ਵਰਿੰਦਰ ਬਿੱਲਾ, ਅਨਿਲ ਸ਼ਰਮਾ, ਵਰਿੰਦਰ ਸ਼ਰਮਾ, ਅਸ਼ੋਕ ਮੱਟੂ, ਵਿਜੇ ਠਾਕੁਰ, ਜਸਵਿੰਦਰ ਬਬਲਾ, ਨਰਿੰਦਰ ਆਨੰਦ ਆਦਿ ਵੱਲੋਂ 2 ਮਿੰਟ ਦਾ ਮੋਨ ਧਾਰ ਕੇ ਰੇਲ ਹਾਦਸੇ ’ਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀਆਂ  ਦੇ ਜਲਦੀ ਠੀਕ ਹੋਣ ਦੀ ਅਰਦਾਸ ਅਕਾਲ ਪੁਰਖ ਸਨਮੁਖ ਕੀਤੀ।