ਛਾਪੇਮਾਰੀ ਦੌਰਾਨ 17250 ਮਿਲੀਲੀਟਰ ਨਾਜਾਇਜ ਸ਼ਰਾਬ ਬਰਾਮਦ, ਦੋਸ਼ੀ ਫਰਾਰ

01/11/2021 6:18:02 PM

ਸੁਲਤਾਨਪੁਰ ਲੋਧੀ (ਧੀਰ) - ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਖਿਜਰਪੁਰ ਵਿਖੇ ਛਾਪੇਮਾਰੀ ਦੌਰਾਨ 23 ਬੋਤਲਾਂ ਕਰੀਬ 17250 ਮਿਲੀ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਛਾਪੇਮਾਰੀ ਦੀ ਭਿਣਕ ਲੱਗਦਿਆਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ.ਐੱਚ.ਓ ਸਬ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਸਰਬਜੀਤ ਸਿੰਘ ਸਾਥੀ ਕਰਮਚਾਰੀਆ ਸਮੇਤ ਗਸ਼ਤ ਦੇ ਸੰਬੰਧੀ ਧੁੱਸੀ ਬੰਨ ਤਲਵੰਡੀ ਚੌਧਰੀਆ ਮੌਜੂਦ ਸੀ।

ਪੜ੍ਹੋ ਇਹ ਵੀ ਖ਼ਬਰ - Lohri 2021 Wishes: ਲੋਹੜੀ ਦੇ ਮੌਕੇ ਆਪਣੇ ਸਾਕ ਸਬੰਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਭੇਜੋ ਇਹ ਖ਼ਾਸ ਸੁਨੇਹੇ

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਦੌਰਾਨ ਮੁੱਖ਼ਬਰ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਹੀਰਾ ਸਿੰਘ ਪੁੱਤਰ ਬਹਾਦਰ ਸਿੰਘ ਘਰ ਵਿੱਚ ਨਾਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਛਾਪੇਮਾਰੀ ਦੌਰਾਨ 23 ਬੋਤਲਾਂ ਕਰੀਬ 17250 ਮਿਲੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਪਰ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਐੱਸ.ਐੱਚ.ਓ. ਨੇ ਦੱਸਿਆ ਕਿ ਇਸ ਮਾਮਲੇ ’ਚ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ 61-1-14 ਐਕਸਾਈਜ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ


rajwinder kaur

Content Editor

Related News