12 ਕਰੋੜ ਦੀ ਲਾਗਤ ਨਾਲ 2016 ''ਚ ਪਾਸ ਰਾਹੋਂ ਕਸਬਾ ਦਾ ਸੀਵਰੇਜ ਟ੍ਰੀਟਮੈਂਟ ਪ੍ਰਾਜੈਕਟ 6 ਸਾਲਾਂ ਬਾਅਦ ਵੀ ਅਧੂਰਾ

06/22/2022 5:04:13 PM

ਨਵਾਂਸ਼ਹਿਰ (ਤ੍ਰਿਪਾਠੀ) - ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ 2016 ਵਿਚ ਪਾਸ ਕੀਤੇ ਗਏ ਕਰੀਬ 12 ਕਰੋੜ ਰੁਪਏ ਦੀ ਰਾਹੋਂ ਦੇ ਬਹੁਚਰਚਿਤ ਸੀਵਰੇਜ ਟ੍ਰੀਟਮੈਂਟ ਅਤੇ ਸੀਵਰ ਦਾ ਕੰਮ 6 ਸਾਲ ਦਾ ਸਮਾਂ ਬੀਤ ਜਾਣ ’ਤੇ ਵੀ ਅਧੂਰਾ ਪਿਆ ਹੈ ਜਿਸ ਦੇ ਚਲਦੇ ਨਾ ਸਿਰਫ਼ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ’ਤੇ ਸਵਾਲ ਉਠ ਰਹੇ ਹਨ, ਸਗੋਂ ਸਾਬਕਾ ਸਰਕਾਰ ਵੀ ਇਸ ਪ੍ਰਾਜੈਕਟ ਨੂੰ ਪੂਰਾ ਨਾ ਕਰਨ ਦੇ ਚਲਦੇ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ ਹੈ।

ਕੀ ਸੀ ਪੂਰਾ ਪ੍ਰਾਜੈਕਟ
ਰਾਹੋਂ ਵਿਖੇ ਸੀਵਰ ਪਾਉਣ ਦੀ ਪ੍ਰਾਜੈਕਟ ਦੀ ਜਾਣਕਾਰੀ ਦਿੰਦੇ ਹੋਏ ਸਾਬਕਾ ਨਗਰਰ ਕੌਂਸਲ ਪ੍ਰਧਾਨ ਹੇਮੰਤ ਕੁਮਾਰ ਬਾਬੀ ਨੇ ਦੱਸਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਦਾਲੀ ਸਰਕਾਰ ਦੇ ਸਮੇਂ ਸ਼ਹਿਰ ਵਾਸੀਆਂ ਦੀ ਪੁਰਜ਼ੇਰ ਮੰਗ ’ਤੇ ਕਸਬਾ ਰਾਹੋਂ ਵਿਕੇ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਸੀਵਰ ਪਾਉਣ ਦਾ ਪ੍ਰਾਜੈਕਟ ਪਾਰ ਕਰਵਾ ਕੇ 12 ਕਰੋੜ ਰੁਪਏ ਦੇ ਫੰਡ ਵੀ ਰਿਲੀਜ਼ ਕੀਤੇ ਗਏ ਸਨ ਪਰ 2017 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਸੱਤਾ ’ਤੇ ਆਈ ਕਾਂਗਰਸ ਸਰਰਕਾਰ ਨੇ ਕਸਬਾ ਰਾਹੋਂ ਦੀ ਨਗਰ ਕੌਂਸਲ ’ਤੇ ਕਾਬਜ਼ ਅਕਾਲੀ ਦਲ ਨੂੰ ਸਿਹਰਾ ਨਾ ਦਿੱਤੇ ਜਾਣ ਦੇ ਚਲਦੇ ਇਸ ਪ੍ਰਾਜੈਕਟ ਦਾ ਕੰਮ ਰੋਕ ਕੇ ਰੱਖਿਆ ਅਤੇ ਨਗਰ ਕੌਂਸਲ ਚੋਣਾਂ ’ਚ ਹੀ ਇਸ ਨੂੰ ਸ਼ੁਰੂ ਹੋਣ ਦਿੱਤਾ ਜਿਸ ਦੇ ਚਲਦੇ ਉਕਤ ਪ੍ਰਾਜੈਕਟ ਤਹਿਤ ਟ੍ਰੀਟਮੈਂਟ ਪਲਾਂਟ ਦੇ ਨਾਲ-ਨਾਲ ਸ਼ਹਿਰ ਵਿਚ ਜਿਥੇ ਸੀਵਰ ਪਾਉਣ ਦਾ ਲਾਭ ਸ਼ਹਿਰ ਵਾਸੀਆਂ ਨੂੰ ਮਿਲਣਾ ਸੀ, ਤੋਂ ਵਾਂਝੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਪੂਰੇ ਪ੍ਰਾਜੈਕਟ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਇਸ ਵਿਚ ਸਾਬਕਾ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ-ਨਾਲ ਅਧਿਕਾਰੀ ਵੀ ਪੂਰੀ ਤਰ੍ਹਾਂ ਜ਼ਿਮੇਵਾਰ ਹਨ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਭਲਕੇ 12 ਵਜੇ ਤੋਂ ਅਣਮਿੱਥੇ ਸਮੇਂ ਤੱਕ ਬੱਸਾਂ ਦਾ ਰਹੇਗਾ ਚੱਕਾ ਜਾਮ, ਜਾਣੋ ਵਜ੍ਹਾ

ਪ੍ਰਾਜੈਕਟ ਵਿਚ ਦੇਰੀ ਹੋਣ ਨਾਲ ਵੱਧੇਗੀ ਲਾਗਤ, ਸਰਕਾਰੀ ਪੈਸੇ ਦੀ ਹੋਈ ਬਰਬਾਦੀ ਦੇ ਜ਼ਿੰਮੇਵਾਰ ਲੋਕਾਂ ’ਤੇ ਹੋਵੇ ਕਾਰਵਾਈ
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹੇਮੰਤ ਕੁਮਾਰ ਬਾਬੀ ਨੇ ਕਿਹਾ ਕਿ 2016 ਵਿਚ ਤਿਆਰ ਕੀਤਾ ਉਕਤ ਪ੍ਰਾਜੈਕਟ 1 ਸਾਲ ਦੇ ਅੰਦਰ ਪੂਰਾ ਹੋਣਾ ਸੀ ਪਰ 6 ਸਾਲ ਬੀਤ ਜਾਣ ’ਤੇ ਵੀ ਉਕਤ ਪ੍ਰਾਜੈਕਟ ਅਧੂਰਾ ਰਹਿਣ ਦੇ ਚਲਦੇ ਜਿੱਥੇ ਇਸ ਪ੍ਰਾਜੈਕਟ ਦੀ ਲਾਗਤ ਵਿਚ ਕਈ ਗੁਣਾ ਵਾਧਾ ਹੋਣ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਹੋਈ ਹੈ ਤਾਂ ਉੱਥੇ ਹੀ ਬਿਨ੍ਹਾਂ ਸੀਵਰੇਜ ਪਾਏ ਰਾਹੋਂ ਦੇ ਕਈ ਮੁਹੱਲਿਆਂ ਵਿਚ ਨਵੀਂ ਗਲੀਆਂ-ਸਡ਼ਕਾਂ ਬਣਾਉਣ ਦੇ ਚਲਦੇ ਵੀ ਸਰਕਾਰ ਦੇ ਧਨ ਦੀ ਦੁਰਵਰਤੋਂ ਹੋਈ ਹੈ ਜਦਕਿ ਹੋਣਾ ਇਹ ਚਾਹੀਦਾ ਸੀ ਕਿ ਪਹਿਲਾ ਸੀਵਰੇਜ ਪਾਇਆ ਜਾਂਦਾ ਅਤੇ ਉਸਤੋਂ ਬਾਅਦ ਹੀ ਸਡ਼ਕਾਂ ਅਤੇ ਗਲੀਆਂ ਦੀ ਉਸਾਰੀ ਕੀਤੀ ਜਾਂਦੀ।

ਇਹ ਵੀ ਪੜ੍ਹੋ: ਕੈਬਨਿਟ ਵੱਲੋਂ ਪਾਸ ਪੰਜਾਬ ਲੋਕ ਆਯੁਕਤ ਬਿੱਲ ਦੇ ਇਸ ਵਾਰ ਵੀ ਵਿਧਾਨ ਸਭਾ ’ਚ ਆਉਣ ਦੀ ਸੰਭਾਵਨਾ ਘੱਟ

ਕੀ ਕਹਿੰਦੇ ਹਨ ਸੀਵਰੇਜ ਬੋਰਡ ਦੇ ਅਧਿਕਾਰੀ
ਜਦੋਂ ਇਸ ਸਬੰਧ ’ਚ ਸੀਵਰੇਜ ਬੋਰਡ ਦੇ ਐੱਸ. ਡੀ. ਓ. ਰਣਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਪ੍ਰਾਜੈਕਟ ਦੀ 9.70 ਕਰੋੜ ਰੁਪਏ ਦੀ ਐਲੋਕੇਸ਼ਨ ਹੋਈ ਸੀ। ਪਹਿਲੇ ਫੇਸ ਵਿਚ 4.11 ਕਰੋਡ਼ ਰੁਪਏ ਦੇ ਕੰਮ ਕੀਤੇ ਜਾਣੇ ਸਨ, ਜਿਸ ਵਿਚੋਂ ਸੀਵਰੇਜ ਟ੍ਰੀਟਮੈਂਟ ਦਾ 95 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਿਜਲੀ ਕੁਨੈਕਸ਼ਨ ਲੈਣ ਲਈ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਪ੍ਰਾਜੈਕਟ ਵਿਚ ਹੋ ਰਹੀ ਦੇਰੀ ਦੇ ਸਬੰਧ ’ਚ ਉਨ੍ਹਾਂ ਕਿਹਾ ਕਿ ਵੱਧਦੀ ਲਾਗਤ ਦੇ ਚਲਦੇ ਕੋਈ ਠੇਕੇਦਾਰ ਟੈਂਡਰ ਨਹੀਂ ਭਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹੁਣ ਟੈਂਡਰ ਹੋ ਗਿਆ ਹੈ ਅਤੇ ਜਲਦ ਹੀ ਕੰਮ ਨੂੰ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ: ਹੋਟਲ ’ਚ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ ’ਤੇ ਪੁੱਜੀ ਪਤਨੀ ਨੇ ਰੰਗੇ ਹੱਥੀਂ ਕੀਤਾ ਕਾਬੂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri