ਦਿਨ-ਦਿਹਾੜੇ ਸਕੂਟਰੀ ਸਵਾਰ ਲੁਟੇਰਿਆਂ ਨੇ ਖੋਹਿਆ ਮਹਿਲਾ ਦਾ ਪਰਸ

01/21/2020 4:36:10 PM

ਨਵਾਂਸ਼ਹਿਰ (ਮਨੋਰੰਜਨ)— ਸਥਾਨਕ ਕੋਠੀ ਰੋਡ ਤੋਂ ਦੋ ਅਣਪਛਾਤੇ ਸਕੂਟਰੀ ਸਵਾਰ ਲੁਟੇਰੇ ਦਿਨ-ਦਿਹਾੜੇ ਮਹਿਲਾ ਤੋਂ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿੰਡ ਪੱਦੀ ਮੱਟ ਵਾਲੀ ਨਿਵਾਸੀ ਪੀੜਿਤ ਮਹਿਲਾ ਸਤਨਾਮ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ ਦੁਪਹਿਰ ਤਿੰਨ ਵਜੇ ਦੇ ਕਰੀਬ ਕੋਠੀ ਰੋਡ 'ਤੇ ਖਰੀਦਦਾਰੀ ਕਰਨੇ ਲਈ ਆਈ ਸੀ। ਇਸੇ ਦੌਰਾਨ ਪਿੱਛੇ ਤੋਂ ਇਕ ਸਕੂਟਰੀ 'ਤੇ ਸਵਾਰ ਦੋ ਮੋਨੇ ਨੌਜਵਾਨ ਆਏ ਅਤੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ।

ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸ ਦੇ ਪਰਸ 'ਚ ਉਸ ਦਾ ਆਈਫੋਨ 10 ਮੋਬਾਇਲ ਅਤੇ ਕਰੀਬ ਦੋ ਹਜ਼ਾਰ ਰੁਪਏ ਦੀ ਨਕਦੀ ਸੀ। ਮਹਿਲਾ ਦਾ ਕਹਿਣਾ ਹੈ ਕਿ ਉਸ ਦਾ ਕਾਫੀ ਰੌਲਾ ਪਾਉਣ ਤੋਂ ਬਾਅਦ ਲੁਟੇਰੇ ਭੱਜਣ 'ਚ ਸਫਲ ਹੋ ਗਏ। ਉਹ ਕੋਠੀ ਰੋਡ ਤੋਂ ਉਮਟਾ ਮੁਹੱਲਾ ਵੱਲ ਚਲੇ ਗਏ। ਪੁਲਸ ਨੇ ਆਸ-ਪਾਸ ਦੀਆਂ ਦੁਕਾਨਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਫੁਟੇਜ ਕੱਢ ਕੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

shivani attri

This news is Content Editor shivani attri