ਰੈਣਕ ਬਾਜ਼ਾਰ ''ਚ ਔਰਤ ਦਾ ਪਰਸ ਚੋਰੀ ਕਰਨ ਦੀ ਵੀਡੀਓ ਹੋਈ ਵਾਇਰਲ

01/02/2020 4:39:36 PM

ਜਲੰਧਰ (ਰਮਨ)— ਥਾਣਾ ਨੰ. 4 ਦੇ ਅਧੀਨ ਪੈਂਦੇ ਭੀੜ-ਭਾੜ ਵਾਲੇ ਬਾਜ਼ਾਰਾਂ 'ਚ ਦਿਨੋ-ਦਿਨ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਜਿਸ 'ਤੇ ਸ਼ਿਕੰਜਾ ਕੱਸਣ 'ਚ ਕਮਿਸ਼ਨਰੇਟ ਪੁਲਸ ਫੇਲ ਸਾਬਤ ਹੋ ਰਹੀ ਹੈ। ਥਾਣਾ ਨੰ. 4 ਦੇ ਅਧੀਨ ਪੈਂਦੇ ਰੈਣਕ ਬਾਜ਼ਾਰ 'ਚ ਕੱਪੜੇ ਦੀ ਖਰੀਦਦਾਰੀ ਕਰਨ ਆਈ ਐੱਨ. ਆਈ. ਆਰ. ਔਰਤ ਦਾ ਪਰਸ 3 ਸ਼ਾਤਿਰ ਔਰਤਾਂ ਚੋਰੀ ਕਰ ਕੇ ਲੈ ਗਈਆਂ, ਜਿਸ ਦੀ ਸੀ. ਸੀ. ਟੀ. ਵੀ. ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਭਾਵੇਂ ਘਟਨਾ ਸਬੰਧੀ ਥਾਣਾ ਨੰ. 4 ਦੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ। ਭਾਵੇਂ ਥਾਣਾ ਨੰ. 4 ਦੀ ਪੁਲਸ ਨੇ ਇਸ ਮਾਮਲੇ 'ਚ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਪਰ ਵਧਦੀਆਂ ਅਜਿਹੀਆਂ ਵਾਰਦਾਤਾਂ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਜਿਹੀਆਂ ਦਿਸਣ ਵਾਲੀਆਂ ਔਰਤਾਂ ਨੇ ਹੀ ਚੀਮਾ ਚੌਕ 'ਚ ਇਕ ਕੱਪੜੇ ਦੀ ਦੁਕਾਨ 'ਚ ਚੋਰੀ ਕੀਤੀ ਸੀ ਅਤੇ ਦੋ ਦਿਨ ਪਹਿਲਾਂ ਹੀ ਉਕਤ ਬਾਜ਼ਾਰ 'ਚ ਸਥਿਤ ਦੁਕਾਨ ਤੋਂ ਇਕ ਬੱਚੇ ਵਲੋਂ ਸਾਮਾਨ ਚੋਰੀ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਪੁਲਸ ਨੇ ਉਸ ਮਾਮਲੇ 'ਚ ਬੱਚੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਜੁਵੇਨਾਈਲ ਜੇਲ ਭੇਜ ਦਿੱਤਾ ਹੈ। ਇਸੇ ਤਰ੍ਹਾਂ ਐਤਵਾਰ ਨੂੰ ਸੰਡੇ ਬਾਜ਼ਾਰ 'ਚ ਸ਼ਾਪਿੰਗ ਕਰਨ ਆਏ ਲੋਕਾਂ ਨੂੰ ਚੋਰਾਂ ਅਤੇ ਝਪਟਮਾਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਇਸ ਸਬੰਧੀ ਥਾਣਾ ਨੰ. 4 'ਚ ਕਈ ਸ਼ਿਕਾਇਤਾਂ ਆਈਆਂ ਅਤੇ ਕਈ ਲੋਕ ਬਿਨਾਂ ਸ਼ਿਕਾਇਤ ਕੀਤੇ ਹੀ ਉਥੋਂ ਚਲੇ ਗਏ।

ਉਥੇ ਥਾਣਾ ਨੰ. 4 ਦੀ ਪੁਲਸ ਦਾ ਕਹਿਣਾ ਹੈ ਕਿ ਭੀੜ ਵਾਲੇ ਬਾਜ਼ਾਰਾਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣਾ ਮੁਸ਼ਕਲ ਹੋ ਰਿਹਾ ਹੈ। ਲੋਕ ਸਸਤਾ ਸਾਮਾਨ ਖਰੀਦਣ ਦੇ ਚੱਕਰ 'ਚ ਆਪਣਾ ਮਹਿੰਗਾ ਸਾਮਾਨ ਗੁਆ ਬੈਠਦੇ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸ਼ਾਪਿੰਗ ਕਰਦੇ ਸਮੇਂ ਪੂਰੀ ਚੌਕਸੀ ਰੱਖਣ।

shivani attri

This news is Content Editor shivani attri