ਇੰਡਸਟਰੀ ਪੰਜਾਬ ਦੇ ਵਿਕਾਸ ਦਾ ਆਧਾਰ : ਬਾਵਾ

07/26/2019 2:43:22 PM

ਜਲੰਧਰ (ਜ. ਬ.)— ਪੰਜਾਬ ਸਟੇਟ ਇੰਡਸਟਰੀਅਲ ਵਿਕਾਸ ਨਿਗਮ ਦੇ ਨਵ-ਨਿਯੁਕਤ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਇੰਡਸਟਰੀ ਪੰਜਾਬ ਦੇ ਵਿਕਾਸ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਸਨਅਤ ਮੰਤਰੀ ਸੁੰਦਰ ਸ਼ਾਮ ਅਰੋੜਾ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਬਾਵਾ ਨੇ ਕਿਹਾ ਕਿ ਇੰਡਸਟਰੀ ਦੇ ਪਿਛਲੇ ਸਮੇਂ ਤੋਂ ਬੰਦ ਪਏ ਯੂਨਿਟਾਂ ਨੂੰ ਚਾਲੂ ਕਰਕੇ ਕੈ. ਅਮਰਿੰਦਰ ਸਿੰਘ ਨੇ ਸਨਅਤੀ ਖੇਤਰ ਵਿਚ ਨਿਖਾਰ ਲਿਆਂਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ।

shivani attri

This news is Content Editor shivani attri