ਪੰਜਾਬ ਰੋਡਵੇਜ਼ ਵੱਲੋਂ ਮੰਗਾਂ ਨੂੰ ਕੇ ਕੀਤੀ ਗਈ ਗੇਟ ਰੈਲੀ

05/15/2021 6:42:47 PM

ਜਲੰਧਰ (ਸੋਨੂੰ)-  ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ. ਆਰ. ਟੀ. ਸੀ. ਦੇ ਸਮੂਹ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ. ਆਰ. ਟੀ. ਸੀ. ਦੇ 18+9 ਡਿਪੂਆਂ ਤੇ ਭਰਵੀਆਂ ਗੇਟ ਰੈਲੀਆ ਕੀਤੀਆਂ ਗਈਆਂ। ਇਸ ਮੌਕੇ ਜਲੰਧਰ 2 ਡਿਪੂ ਦੇ ਗੇਟ ਉਤੇ ਬੋਲਦਿਆਂ ਸੂਬਾ ਉੱਪ ਚੇਅਰਮੈਨ ਬਲਵਿੰਦਰ ਸਿੰਘ ਰਾਠ ਡਿਪੂ ਪ੍ਰਧਾਨ ਗੁਰਪ੍ਰੀਤ ਸਿੰਘ ਸਤਪਾਲ ਸਿੰਘ, ਸੈਕਟਰੀ ਚਾਨਣ ਸਿੰਘ ਦਲਜੀਤ ਸਿੰਘ  ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਰੋਡਵੇਜ਼ /ਪੱਨਬੱਸ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਨਾਲੋਂ ਵੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਪੰਜਾਬ ਦਾ ਖਜ਼ਾਨਾ ਭਰਨ ਵਾਲੇ ਕਮਾਉ ਮਹਿਕਮੇ ਨੂੰ ਪੰਜਾਬ ਸਰਕਾਰ ਵੱਲੋਂ ਬੰਦ ਕਰਨ ਦੀਆਂ ਮਾਰੂ ਨੀਤੀਆਂ ਤਹਿਤ ਟਰਾਂਸਪੋਰਟ ਮਾਫੀਆ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਲਗਾਤਾਰ 14-15 ਸਾਲ ਆਊਟ ਸੋਰਸਿੰਗ ਅਤੇ ਕੰਟਰੈਕਟ ਉਤੇ ਕੰਮ ਕਰਦਿਆਂ ਹੋ ਗਿਆ ਹੈ ਪਰ ਇਨ੍ਹਾਂ ਨੂੰ ਪੱਕਾ ਕਰਨਾ ਤਾਂ ਇਕ ਪਾਸੇ ਕੋਰੋਨਾ ਮਹਾਂਮਾਰੀ ਵਿੱਚ ਡਿਊਟੀਆਂ ਨਿਭਾਉਂਦੇ ਸਮੇਂ ਡਿਊਟੀ ਉਤੇ ਜਾਨਾਂ ਕੁਰਬਾਨ ਕਰ ਚੁੱਕੇ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। 

ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ

ਉਨ੍ਹਾਂ ਕਿਹਾ ਕਿ ਕੱਲ ਹੀ ਇਕ ਮੁਲਾਜ਼ਮ ਜੋਨਸ ਮਸੀਹ ਪੀ.ਸੀ. 210 ਹੁਸ਼ਿਆਰਪੁਰ ਡਿਪੂ ਦਾ ਜਿਸ ਦੀ ਕਰੋਨਾ ਮਹਾਂਮਾਰੀ ਕਾਰਨ ਮੋਤ ਹੋ ਗਈ ਹਾ। ਇਸ ਤੋਂ ਪਹਿਲਾਂ ਵੀ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਕਈ ਮੁਲਾਜ਼ਮਾਂ ਨੇ ਜਾਨਾਂ ਗੁਆਈਆ ਹਨ। ਚੈਅਰਮੈਨ ਜਸਬੀਰ ਸਿੰਘ ਹਰਜਿੰਦਰ ਸਿੰਘ , ਮੀਤ ਪ੍ਰਧਾਨ ਰਾਮ ਚੰਦ ਰਣਜੀਤ ਸਿੰਘ ਦਵਿੰਦਰ ਸਿੰਘ,ਕੈਸ਼ੀਅਰ ਬਿਕਰਮਜੀਤ ਸਿੰਘ ਕਮਲਜੀਤ ਸਿੰਘ, ਸਹਾ ਕੈਸ਼ੀਅਰ ਮਲਕੀਤ ਸਿੰਘ ਬਲਵਿੰਦਰ ਸਿੰਘ ਕੇਵਲ ਸਿੰਘ ਤੇ ਸੀਨੀਅਰ ਆਗੂਆਂ ਨੇ ਕਿਹਾ ਕਿ ਫ੍ਰੀ ਸਫ਼ਰ ਸਹੂਲਤਾਂ ਮੁਹੱਈਆ ਕਰਵਾਉਣ ਦਾ ਫੈਸਲਾ ਕੇਵਲ ਜੁਮਲੇਬਾਜੀ ਹੈ ਕਿਉਂਕਿ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਕੋਲ ਬੱਸਾਂ ਤਾਂ ਨਾਮਾਤਰ ਰਹਿ ਗਈਆਂ ਹਨ।

ਇਹ ਵੀ ਪੜ੍ਹੋ: ਸਾਵਧਾਨ! ਕੋਰੋਨਾ ਤੋਂ ਬਾਅਦ ਜਲੰਧਰ 'ਤੇ ਮੰਡਰਾਇਆ ਇਕ ਹੋਰ ਖ਼ਤਰਾ, 'ਬਲੈਕ ਫੰਗਸ' ਨੇ ਦਿੱਤੀ ਦਸਤਕ

ਜੇਕਰ ਸਹੂਲਤਾਂ ਦੇਣੀਆਂ ਹਨ ਤਾਂ ਘੱਟੋ-ਘੱਟ 10,000 ਬੱਸਾਂ ਨਵੀਆਂ ਪਾਈਆਂ ਜਾਣ ਪਰ ਸਰਕਾਰ ਵਲੋਂ ਤਾ ਸਰਕਾਰੀ ਖਜ਼ਾਨੇ ਵਿਚੋਂ ਕੋਈ ਬਜ਼ਟ ਜਾ ਫ੍ਰੀ ਸਫ਼ਰ ਸਹੂਲਤਾਂ ਦੇ ਪੈਸੇ ਮਹਿਕਮੇ ਨੂੰ ਨਹੀਂ ਦਿੱਤੇ ਜਾ ਰਹੇ ਉਲਟਾ ਮਹਿਕਮੇ ਵੱਲੋਂ ਡੀਜ਼ਲ ਤੱਕ ਖ਼ਤਮ ਹੋਣ ਅਤੇ ਤਨਖ਼ਾਹ ਦੇ ਖ਼ਤਰੇ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਦੂਜੇ ਪਾਸੇ ਪ੍ਰਾਈਵੇਟ ਕੰਪਨੀ ਦੀਆਂ ਨਜਾਇਜ਼ ਬੱਸਾਂ ਦਾ ਧੜਾਧੜ ਭਰ ਕੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਾਣਾ ਤੇ ਸਰਕਾਰੀ ਟਰਾਂਸਪੋਰਟ ਵਿੱਚ 50% ਸਵਾਰੀਆਂ ਉਹਨਾਂ ਵਿੱਚ ਵੀ ਸਟੂਡੈਂਟਸ, ਅੰਗਹੀਣ, ਪੁਲਸ ਮੁਲਾਜ਼ਮ, ਸੁਤੰਤਰਤਾ ਸੰਗਰਾਮੀ, ਪੱਤਰਕਾਰ ਭਾਈਚਾਰੇ, ਕੈਂਸਰ ਪੀੜਤਾਂ, ਐੱਮ.ਐੱਲ.ਏ., ਐੱਮ. ਪੀ. ਆਦਿ 17 ਕੈਟਾਗਰੀ ਪਹਿਲਾਂ ਹੀ ਫ੍ਰੀ ਸਨ ਅਤੇ ਹੁਣ ਔਰਤਾਂ ਨੂੰ 100% ਫ੍ਰੀ ਸਫ਼ਰ ਸਹੂਲਤਾਂ ਦੇਣਾ ਸ਼ਾਮਿਲ ਹੈ ਫੇਰ ਡੀਜ਼ਲ ਅਤੇ ਤਨਖ਼ਾਹਾਂ ਲਈ ਕੋਈ ਸਰਕਾਰ ਬਾਂਹ ਨਾ ਫੜੇ ਲੋਕਾਂ ਦੀ ਆਪਣੀ ਟਰਾਂਸਪੋਰਟ ਬੰਦ ਹੋਣ ਜਾ ਰਹੀ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖ਼ਿਲਾਫ਼ ਜਨਤਾ ਦੇ ਆਪਣੇ ਮਹਿਕਮੇ ਨੂੰ ਬਚਾਉਣ ਅਤੇ ਵਰਕਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੁਆਉਣ ਲਈ ਪਨਬੱਸ/ਅਤੇ ਪੀ. ਆਰ. ਟੀ. ਸੀ. ਦੇ ਸਮੂਹ ਕੱਚੇ ਵਰਕਰਾਂ ਵੱਲੋਂ ਮਿਤੀ 10/5/202 ਨੂੰ ਜਨਤਾ ਦੀਆਂ ਸਹੂਲਤਾਂ ਅਤੇ ਆਪਣੀਆਂ ਮੰਗਾਂ ਜਿਵੇ ਕਿ ਸਰਕਾਰੀ ਟਰਾਂਸਪੋਰਟ ਮਹਿਕਮੇ ਵਿੱਚ 10,000 ਬੱਸਾਂ ਪਾਉਣ, ਪਨਬੱਸ ਅਤੇਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨਪੀ ਆਰ ਪੀ. ਸੀ. ਦੇ ਨਵੇਂ ਠੇਕੇਦਾਰ ਦਾ ਐਗਰੀਮੈਂਟ ਰੱਦ ਕਰਨ, ਰਿਪੋਰਟਾਂ ਦੀਆਂ ਕੰਡੀਸ਼ਨਾ 18/7/2014 ਨੂੰ ਰੱਦ ਕਰਕੇ ਡਿਊਟੀ ਤੋਂ ਫਾਰਗ ਮੁਲਾਜ਼ਮਾਂ ਨੂੰ ਬਹਾਲ ਕਰਨ ਆਦਿ ਮੰਗਾਂ ਦੀ ਪੂਰਤੀ ਲਈ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਹੋਇਆ ਹੈ।

ਇਹ ਵੀ ਪੜ੍ਹੋ:  ਪਤਨੀ ਦੇ ਨਾਜਾਇਜ਼ ਸੰਬੰਧਾਂ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਹੋਏ ਪਤੀ ਨੇ ਕੀਤੀ ਖ਼ੁਦਕੁਸ਼ੀ

ਜਿਸ ਵਿੱਚ ਅੱਜ 15 ਮਈ ਨੂੰ ਗੇਟ ਰੈਲੀਆ ਰਾਹੀਂ ਵਰਕਰਾਂ ਨੂੰ ਲਾਮਬੰਦ ਕਰਕੇ,19 ਮਈ ਨੂੰ ਜਨਤਾ ਦੀ ਕਚਿਹਰੀ ਵਿੱਚ ਗੱਲ ਰੱਖਣ ਲਈ ਪ੍ਰੈੱਸ ਕਾਨਫਰੰਸ ਕਰਨੀ, 24 ਮਈ ਤੋਂ ਸਮੂਹ ਬੱਸ ਸਟੈਂਡ ਅਤੇ ਬੱਸਾਂ ਵਿੱਚ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ (ਭੰਡੀ ਪ੍ਰਚਾਰ ਸ਼ੁਰੂ), 5 ਅਤੇ 6 ਜੂਨ ਨੂੰ ਸਬ ਕਮੇਟੀ ਕੈਬਨਿਟ ਮੰਤਰੀ ਦੇ ਗੇਟਾਂ ਅੱਗੇ ਧਰਨੇ ਦੇਣਾ ਅਤੇ ਕੁੰਭਕਰਨੀ ਨੀਂਦ ਸੁੱਤੀ ਸਬ ਕਮੇਟੀ ਕੈਬਨਿਟ ਨੂੰ ਜਗਾਉਣਾ,14 ਜੂਨ ਨੂੰ ਗੇਟ ਰੈਲੀਆ ਕਰਕੇ ਬੱਸ ਸਟੈਂਡ ਤੇ ਸਰਕਾਰ ਦੇ ਪੁਤਲੇ ਫੂਕਣੇ, 16 ਜੂਨ ਨੂੰ ਜ਼ੋਨਲ ਪ੍ਰੈੱਸ ਕਾਨਫਰੰਸਾਂ ਕਰਨੀਆਂ, 25 ਜੂਨ ਨੂੰ ਗੇਟ ਰੈਲੀਆ ਕਰਕੇ ਸੰਘਰਸ਼ ਦੀ ਤਿਆਰੀ ਦਾ ਜਾਇਜ਼ਾ ਲੈਣਾ ਅਤੇ ਫਿਰ 28-29-30 ਜੂਨ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਪਟਿਆਲੇ, ਚੰਡੀਗੜ੍ਹ , ਮਲੇਰਕੋਟਲੇ ਵਿਖੇ ਰੋਸ ਧਰਨਾ ਅਤੇ ਮਾਰਚ ਕਰਕੇ ਤਿੱਖੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਆਗੂ ਨੇ ਪੰਜਾਬ ਦੀਆ ਸੰਮੂਹ ਜਨਤਕ ਜੱਥੇਬੰਦੀਆਂ ਅਤੇ ਵੱਖ-ਵੱਖ ਟਰੇਡ ਯੂਨੀਅਨ, ਵਿਦਿਆਰਥੀਆਂ ਵਰਗ ਅਤੇ ਆਮ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸਾਥ ਦੇਣ ਦੀ ਅਪੀਲ ਕੀਤੀ ।

ਇਹ ਵੀ ਪੜ੍ਹੋ: ਜਲੰਧਰ ਦੀ ਦਰਦਨਾਕ ਤਸਵੀਰ: ਲੋਕਾਂ ਨੇ ਮੋੜੇ ਮੂੰਹ ਤਾਂ ਧੀ ਦੀ ਲਾਸ਼ ਖ਼ੁਦ ਹੀ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਪੁੱਜਾ ਪਿਓ

shivani attri

This news is Content Editor shivani attri