ਭੁੱਖ ਹੜਤਾਲ ''ਤੇ ਬੈਠੇ ਰੋਡਵੇਜ਼ ਕਾਮਿਆਂ ਦੀ ਕਿਸੇ ਨੇ ਨਹੀਂ ਲਈ ਖ਼ਬਰ, ਸਰਕਾਰ ਵਿਰੁੱਧ ਰੋਸ ਤੇਜ਼

09/10/2020 10:55:01 AM

ਜਲੰਧਰ (ਪੁਨੀਤ)— ਸਰਕਾਰ ਦੀਆਂ ਨੀਤੀਆਂ ਨੂੰ ਗਲਤ ਕਰਾਰ ਦਿੰਦੇ ਹੋਏ ਭੁੱਖ ਹੜਤਾਲ 'ਤੇ ਬੈਠੇ ਪੰਜਾਬ ਰੋਡਵੇਜ਼ ਕਾਮਿਆਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਕਿਸੇ ਨੇ ਕੋਈ ਖ਼ਬਰ ਨਹੀਂ ਲਈ, ਜਿਸ ਕਾਰਨ ਕਰਮਚਾਰੀਆਂ 'ਚ ਸਰਕਾਰ ਵਿਰੁੱਧ ਰੋਸ ਤੇਜ਼ ਹੁੰਦਾ ਜਾ ਰਿਹਾ ਹੈ। ਤਿੰਨ ਦਿਨਾਂ ਹੜਤਾਲ ਦੇ ਦੂਜੇ ਦਿਨ ਤਿੱਖੇ ਤੇਵਰ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਸਰਕਾਰ ਨੇ ਰੋਡਵੇਜ਼ ਨੂੰ ਪਨਬੱਸ ਵਿਚ ਮਰਜ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਭੁੱਖ ਹੜਤਾਲ 'ਤੇ ਬੈਠੇ ਜੰਗ ਬਹਾਦਰ, ਪ੍ਰਭਜੋਤ ਸਿੰਘ, ਸੁਖਜਿੰਦਰ ਸਿੰਘ, ਸੁਰਜੀਤ ਸਿੰਘ, ਸੁਖਮਿੰਦਰ ਸਿੰਘ, ਸੰਦੀਪ ਸਿੰਘ, ਹਰਕੇਵਲ ਰਾਮ ਨੇ ਕਿਹਾ ਕਿ ਸਰਕਾਰ ਵੱਲੋਂ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।


shivani attri

Content Editor

Related News