ਪੰਜਾਬ ਰੋਡਵੇਜ਼ ਅਤੇ ਪਨਬਸ ਕਰਮਚਾਰੀ ਅੱਜ ਹਾਈਵੇਅ ’ਤੇ ਕਰਨਗੇ ਚੱਕਾ ਜਾਮ

09/08/2021 1:00:18 PM

ਜਲੰਧਰ (ਸੋਨੂੰ): ਬੀਤੇ ਦਿਨ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਬੰਦ ਕਰਨ ਦੇ ਬਾਅਦ ਪਨਬਸ/ਪੀ.ਆਰ.ਟੀ.ਸੀ.ਠੇਕਾ ਮੁਲਾਜ਼ਮਾਂ ਦਾ ਸਰਕਾਰ ਦੇ ਪ੍ਰਤੀ ਗੁੱਸਾ ਵੱਧਦਾ ਜਾ ਰਿਹਾ ਹੈ। ਇਸੇ ਦੇ ਚੱਲਦੇ ਅੱਜ ਪੰਜਾਬ ਰੋਡਵੇਜ਼ ਅਤੇ ਪਨਬੱਸ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਰੋਸ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਨਾਲ 11 ਵਜੇ ਮੀਟਿੰਗ ਸੀ, ਜਿਸ ਦਾ ਕੋਈ ਉੱਚਿਤ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਨੇ ਇਹ ਘੋਸ਼ਣਾ ਕੀਤੀ ਕਿ ਦੁਪਹਿਰ 3 ਵਜੇ ਦੇ ਬਾਅਦ ਅੱਜ ਹਾਈਵੇਅ ਜਾਂ ਕਿਸੇ ਵੱਡੇ ਚੌਂਕ ’ਤੇ ਚੱਕਾ ਜਾਮ ਕੀਤਾ ਜਾਵੇਗਾ। 


Shyna

Content Editor

Related News