ਪੰਜਾਬ ਰਾਸ਼ਟਰੀਯ ਸ਼ਕਤੀ ਦਲ ਦੇ ਪ੍ਰਧਾਨ 32 ਵਰਕਰਾਂ ਸਣੇ ਅਕਾਲੀ ਦਲ ’ਚ ਸ਼ਾਮਲ

01/09/2021 12:36:47 PM

ਕਪੂਰਥਲਾ (ਜ.ਬ.)— ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਸ਼ੁੱਕਰਵਾਰ ਕਪੂਰਥਲਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਰਾਸ਼ਟਰੀਯ ਸ਼ਕਤੀ ਦਲ ਦੇ ਪ੍ਰਧਾਨ ਅਜੈ ਸ਼ਰਮਾ ਦੀ ਅਗਵਾਈ ਹੇਠ ਦਲ ਦੇ 32 ਵਰਕਰਾਂ ਨੂੰ ਐਡਵੋਕੇਟ ਪਰਮਜੀਤ ਸਿੰਘ ਹਲਕਾ ਇੰਚਾਰਜ ਦੀ ਪ੍ਰੇਰਣਾ ਸਦਕਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ’ਤੇ ਸਿਰੋਪਾਓ ਪਾ ਕੇ ਸਵਾਗਤ ਕੀਤਾ।

ਇਹ ਵੀ ਪੜ੍ਹੋ : ਕਪੂਰਥਲਾ ਜੇਲ੍ਹ ਸੁਰਖੀਆਂ ’ਚ, ਸਿਮ ਸਪਲਾਈ ਕਰਨ ਵਾਲਿਆਂ ਨੇ ਕੀਤੇ ਵੱਡੇ ਖ਼ੁਲਾਸੇ

ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੀਤੀਆਂ ਅਤੇ ਪ੍ਰੋਗਰਾਮਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਕਤ ਦਲ ਦੇ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਦਾ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡ. ਪਰਮਜੀਤ ਸਿੰਘ, ਜਥੇ. ਦਵਿੰਦਰ ਸਿੰਘ ਢਪੱਈ ਜ਼ਿਲਾ ਪ੍ਰਧਾਨ ਦਿਹਾਤੀ, ਜਥੇ. ਹਰਜੀਤ ਸਿੰਘ ਵਾਲੀਆ ਜ਼ਿਲਾ ਪ੍ਰਧਾਨ ਸ਼ਹਿਰੀ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਕਪੂਰਥਲਾ ਵਿਖੇ ਆਉਣ ’ਤੇ ਜੀ ਆਇਆ ਅਤੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਅਜੈ ਸ਼ਰਮਾ ਪ੍ਰਧਾਨ ਪੰਜਾਬ ਰਾਸ਼ਟਰੀਯ ਸ਼ਕਤੀ ਦਲ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ 32 ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਇਹ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਚਡ਼੍ਹਦੀ ਕਲਾ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।

ਇਹ ਵੀ ਪੜ੍ਹੋ :  ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

ਇਸ ਮੌਕੇ ਅਜੈ ਸ਼ਰਮਾ ਪ੍ਰਧਾਨ ਦੀ ਅਗਵਾਈ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਮਨੀ ਬਹਿਲ, ਯਸ਼ ਅਰੋਡ਼ਾ, ਆਸ਼ੂ ਕਸ਼ਯਪ, ਜਸਵਿੰਦਰ ਘੁੰਮਣ, ਹਨੀ ਬਹਿਲ, ਸ਼ਿਵਮ, ਰਾਹੁਲ, ਜੈ ਬਹਿਲ, ਕਪਿਲ ਭਾਰਦਵਾਜ, ਗੁਰਮੇਲ ਸਿੰਘ, ਰੋਹਿਤ ਕੁੰਡਲ, ਮੁਨੀਸ਼ ਪੱਡਾ, ਦੀਪਕ ਸਿਕੰਦ, ਪਿ੍ਰੰਸ ਕੁੰਡਲ, ਰੁਸਤਮ ਭਾਰਦਵਾਜ, ਰੋਹਿਤ ਕੁਮਾਰ, ਜਤਿੰਦਰ ਕੁਮਾਰ, ਰਣਜੀਤ ਸਿੰਘ, ਸੂਰਜ ਕੁਮਾਰ, ਵਿਸ਼ਾਲ ਦੱਤ, ਰਘੂਵੀਰ, ਸੁਰਿੰਦਰ ਸਿੰਘ, ਗੁਰਪ੍ਰੀਤ, ਅਜੈ ਸਿੰਘ, ਜਤਿੰਦਰ ਸਿੰਘ, ਆਰੀਅਨ, ਵਿੱਕੀ, ਸਨੀ, ਭੁਪਿੰਦਰ, ਸੰਦੀਪ ਗੋਗਨਾ ਅਤੇ ਅਮਰਜੀਤ ਸੰਧੂ ਸ਼ਾਮਿਲ ਹਨ। ਇਸ ਦੌਰਾਨ ਸਰਬਜੀਤ ਸਿੰਘ ਮੱਕਡ਼ ਸਾਬਕਾ ਵਿਧਾਇਕ, ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਸਮਾਗਮ ਵਿਚ ਸ਼ਾਮਲ ਹੋਏ।

ਸਮਾਗਮ ’ਚ ਜਥੇ. ਜਰਨੈਲ ਸਿੰਘ ਡੋਗਰਾਂਵਾਲਾ, ਅਮਰਬੀਰ ਸਿੰਘ ਲਾਲੀ ਸਾਬਕਾ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ, ਹਰਬੰਸ ਸਿੰਘ ਵਾਲੀਆ, ਦਵਿੰਦਰਬੀਰ ਸਿੰਘ ਚਾਹਲ, ਕ੍ਰਿਸ਼ਨ ਕੁਮਾਰ ਟੰਡਨ ਮੀਡੀਆ ਇੰਚਾਰਜ, ਦਲਜੀਤ ਸਿੰਘ ਕੋਟ ਕਰਾਰ ਖਾਂ, ਦਰਸ਼ਨ ਸਿੰਘ ਕੋਟ ਕਰਾਰ ਖਾਂ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਸੁਖਦੇਵ ਸਿੰਘ ਕਾਦੂਪੁਰ, ਯੂਥ ਆਗੂ ਅਵੀ ਰਾਜਪੂਤ, ਜਥੇ. ਇੰਦਰਜੀਤ ਸਿੰਘ ਜੁਗਨੂੰ, ਜਥੇ. ਜਗਜੀਤ ਸਿੰਘ ਸ਼ੰਮੀ, ਬਖਸ਼ੀਸ਼ ਸਿੰਘ ਧੰਮ, ਸੁਖਦੇਵ ਸਿੰਘ ਸੁੱਖਾ, ਵਰਿਆਮ ਸਿੰਘ ਕਪੂਰ, ਇੰਦਰਜੀਤ ਸਿੰਘ ਮੰਨਣ, ਪਰਮਿੰਦਰ ਸਿੰਘ ਬੌਬੀ, ਵਿੱਕੀ ਗੁਜ਼ਰਾਲ, ਕੁਲਵਿੰਦਰ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ :  ਸੁਖਬੀਰ ਨੇ ਘੇਰੀ ਕਾਂਗਰਸ, ਕਿਹਾ-ਪੰਜਾਬ ਦੀ ਜਨਤਾ ਨਾਲ ਕੈਪਟਨ ਕਰ ਰਹੇ ਨੇ ਗੱਦਾਰੀ

shivani attri

This news is Content Editor shivani attri