''ਕਾਂਗਰਸ ਸਰਕਾਰ ਵੱਲੋਂ ਹਿੰਦੂਆਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ''

07/02/2021 3:54:16 PM

ਗੜ੍ਹਸ਼ੰਕਰ (ਸ਼ੋਰੀ)- ਪੰਜਾਬ ਪ੍ਰਦੇਸ਼ ਕਾਂਗਰਸ ਲੀਗਲ ਸੈੱਲ ਦੇ ਕੋ-ਚੇਅਰਮੈਨ ਅਤੇ ਸ੍ਰੀ ਗੁਰੂ ਰਵਿਦਾਸ ਫਾਊਂਡੇਸਨ ਦੇ ਮੈਂਬਰ ਪੰਕਜ ਕਿ੍ਰਪਾਲ ਐਡਵੋਕੇਟ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਗਈ ਸਹਿਰੀ ਹਿੰਦੂਆਂ ਦੀ ਮੀਟਿੰਗ ਵਿੱਚ ਮਨੀਸ ਤਿਵਾੜੀ ਤੋਂ ਇਲਾਵਾ ਇਕ ਵੀ ਅਜਿਹਾ ਹਿੰਦੂ ਆਗੂ ਨਹੀਂ ਸੀ, ਜਿਸ ਨੇ ਖੁਦ ਜਾਂ ਉਸ ਦੇ ਪਰਿਵਾਰ ਨੇ ਹਿੰਦੂਆਂ ਲਈ ਜਾਂ ਪੰਜਾਬ ਲਈ ਕੁੱਝ ਕੀਤਾ ਹੋਵੇ।
 ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਮੁੱਖ ਮੰਤਰੀ ਅਤੇ ਪ੍ਰਧਾਨ ਦੋਂਵੇ ਜੱਟ ਹਨ। ਉਸ ਸਮੇਂ ਇਨਾਂ ਅਖੌਤੀ ਹਿੰਦੂ ਆਗੂਆਂ ਵਿੱਚੋਂ ਕੋਈ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੀਟਿੰਗ ਵਿੱਚ ਕਿਸੇ ਨੇ ਵੀ ਅੱਤਵਾਦ ਦੌਰਾਨ ਸ਼ਹੀਦ ਹੋਏ 35 ਹਜ਼ਾਰ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਸ਼ਹੀਦ ਕਰਾਰ ਦੇਨ ਦੀ ਗੱਲ ਨਹੀਂ ਚੁੱਕੀ।

ਇਹ ਵੀ ਪੜ੍ਹੋ: ਰੋਪੜ: ਬਿਜਲੀ ਦੇ ਕੱਟਾਂ ਤੋਂ ਪੰਜਾਬ ਪਰੇਸ਼ਾਨ, ਅਕਾਲੀ ਦਲ ਤੇ ਬਸਪਾ ਵੱਲੋਂ 'ਮੁਫ਼ਤ ਪੱਖੀ ਸੇਵਾ' ਦੀ ਸ਼ੁਰੂਆਤ
 
ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਸਾਰੇ ਪ੍ਰਮੁੱਖ ਜੱਟ ਸਿੱਖ ਨੇਤਾਵਾਂ ਨੂੰ ਚੋਣਾਂ ਲੜਨ ਲਈ ਹਿੰਦੂ ਬਹੁਗਿਣਤੀ ਆਬਾਦੀ ਵਾਲੀਆਂ ਸਹਿਰੀ ਸੀਟਾਂ ਦੀ ਜ਼ਰੂਰਤ ਹੈ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ, ਮਨਪ੍ਰੀਤ ਸਿੰਘ ਬਾਦਲ ਬਠਿੰਡਾ ਅਰਬਨ, ਰਾਣਾ ਗੁਰਜੀਤ ਸਿੰਘ ਕਪੂਰਥਲਾ ਅਰਬਨ, ਕੁਸਲਦੀਪ ਸਿੰਘ ਕਿੱਕੀ ਢਿੱਲੋਂ ਫਰੀਦਕੋਟ ਸਹਿਰੀ, ਬਾਵਾ ਹੈਨਰੀ ਜਲੰਧਰ ਉੱਤਰੀ, ਹਰਜੋਤ ਕਮਲ ਮੋਗਾ, ਆਦਿ ਹਿੰਦੂ ਬਹੁਗਿਣਤੀ ਆਬਾਦੀ ਵਾਲੀਆਂ ਸਹਿਰੀ ਸੀਟਾਂ ‘ਤੇ ਚੋਣ ਲੜ ਰਹੇ ਹਨ। 

ਇਹ ਵੀ ਪੜ੍ਹੋ: ਜਲੰਧਰ ਦੇ ਸੁਖਮੀਤ ਡਿਪਟੀ ਕਤਲ ਕਾਂਡ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਪਾਈ ਪੋਸਟ, ਪੁਲਸ ਲਈ ਆਖੀ ਵੱਡੀ ਗੱਲ

ਉਨ੍ਹਾਂ ਕਿਹਾ ਕਿ ਹਿੰਦੂਆਂ ਦੀਆਂ ਵੋਟਾਂ ਲੈ ਕੇ ਹਿੰਦੂਆਂ ਨੂੰ ਨਜ਼ਰ ਅੰਦਾਜ਼ ਕਰਨ ਦੀ ਨੀਤੀ ਨੂੰ ਹੁਣ ਨਹੀਂ ਚੱਲਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਦੇ ਹਿੰਦੂਆਂ ਦਾ ਸੰਮੇਲਨ ਬੁਲਾ ਕੇ ਇਨਾਂ ਸਾਰੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਭਾਰਤੀ ਫ਼ੌਜ 'ਚ ਤਾਇਨਾਤ ਨੂਰਪੁਰਬੇਦੀ ਦੇ ਸੈਨਿਕ ਦੀ ਡਿਊਟੀ ਦੌਰਾਨ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News