ਸ਼ਹੀਦਾਂ ਨੂੰ ਯਾਦ ਕਰਦਿਆਂ ਪੰਜਾਬ ਪੁਲਸ ਨੇ ਖਾਂਧੀ ਅੱਤਵਾਦ ਖਿਲਾਫ ਖੜ੍ਹੇ ਹੋਣ ਦੀ ਸਹੁੰ

05/21/2019 3:12:11 PM

ਜਲੰਧਰ (ਸੋਨੂੰ) - ਪੰਜਾਬ 'ਚ ਅੱਤਵਾਦ ਦੇ ਦੌਰਾਨ ਮਾਰੇ ਗਏ ਆਮ ਲੋਕ ਅਤੇ ਅੱਤਵਾਦ ਨੂੰ ਖਤਮ ਕਰਨ ਵਾਲੇ ਸ਼ਹੀਦ ਪੁਲਸ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਅੱਜ ਤੱਕ ਲੋਕ ਭੁੱਲੇ ਨਹੀਂ ਹਨ। ਜਿੱਥੇ ਵੀ ਗੱਲ ਸ਼ਹੀਦਾਂ ਦੀ ਆਉਂਦੀ ਹੈ, ਉਥੇ ਇਨ੍ਹਾਂ ਸ਼ਹੀਦਾਂ ਨੂੰ ਵੀ ਜ਼ਰੂਰ ਯਾਦ ਕੀਤਾ ਜਾਂਦਾ ਹੈ। ਇਸੇ ਤਹਿਤ ਜਲੰਧਰ ਪੁਲਸ ਲਾਈਨ ਵਿਖੇ ਪੰਜਾਬ ਪੁਲਸ ਨੇ ਇਕ ਵਾਰ ਫਿਰ ਆਪਣੇ ਸ਼ਹੀਦ ਹੋਏ ਸਾਥੀਆਂ ਨੂੰ ਯਾਦ ਕਰਦੇ ਹੋਏ ਅੱਤਵਾਦ ਖਿਲਾਫ ਡੱਟ ਕੇ ਖੜ੍ਹੇ ਹੋਣ ਦੀ ਸਹੁੰ ਚੁੱਕੀ। ਦੱਸ ਦੇਈਏ ਕਿ ਇਸ ਪ੍ਰੋਗਰਾਮ 'ਚ ਸਿਰਫ ਪੁਰਸ਼ ਅਫਸਰਾਂ ਅਤੇ ਜਵਾਨਾਂ ਨੇ ਹੀ ਨਹੀਂ ਸਗੋਂ ਮਹਲਾ ਪੁਲਸ ਅਤੇ ਮੈਂਬਰਾਂ ਨੇ ਵੀ ਅੱਤਵਾਦ ਦੇ ਖਿਲਾਫ ਸਹੁੰ ਚੁੱਕੀ।

ਇਸ ਮੌਕੇ ਏ.ਡੀ.ਸੀ.ਪੀ. ਹੈੱਡਕੁਆਰਟਰ ਸਚਿਨ ਗੁਪਤਾ ਨੇ ਕਿਹਾ ਕਿ ਪੰਜਾਬ ਨੇ ਕਿਸੇ ਸਮੇਂ ਅੱਤਵਾਦ ਦਾ ਇਕ ਕਾਲਾ ਦੌਰ ਦੇਖਿਆ ਸੀ, ਜਿਸ ਦੇ ਤਹਿਤ ਪੰਜਾਬ ਪੁਲਸ ਵਲੋਂ ਆਪਣੇ ਜਵਾਨਾਂ ਦੀ ਯਾਦ 'ਚ ਸਹੁੰ ਚੁਕਾਈ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ 'ਚ ਪੰਜਾਬ 'ਚ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਨਗੇ ।

rajwinder kaur

This news is Content Editor rajwinder kaur