10 ਹਜ਼ਾਰ ਤਨਖਾਹ ''ਤੇ ਭਰਤੀ ਹੋਏ PCR ਜੂਲੋ ਦੇ ਡਰਾਈਵਰ ਦੇ ਰਹੇ ਹਨ 24 ਘੰਟੇ ਡਿਊਟੀ

09/26/2019 2:17:03 PM

ਜਲੰਧਰ (ਜ.ਬ.)— ਕਰੀਬ ਢਾਈ ਸਾਲ ਪਹਿਲਾਂ 10 ਹਜ਼ਾਰ ਰੁਪਏ ਦੀ ਸੈੱਲਰੀ 'ਤੇ ਭਰਤੀ ਹੋਏ ਪੀ. ਸੀ. ਆਰ. ਜੂਲੋ ਦੇ ਡਰਾਈਵਰ 24 ਘੰਟੇ ਡਿਊਟੀ ਦੇਣ ਨੂੰ ਮਜਬੂਰ ਹਨ। ਹਾਲਾਂਕਿ ਵਿਭਾਗ ਵੱਲੋਂ ਅਜਿਹਾ ਕੋਈ ਨੋਟੀਫਿਕੇਸ਼ਨ ਨਹੀਂ ਹੈ ਪਰ ਪੀ. ਸੀ. ਆਰ. ਮੁਲਾਜ਼ਮਾਂ ਦੀ 12 ਘੰਟੇ ਦੀ ਡਿਊਟੀ ਹੋਣ ਕਾਰਨ ਡਰਾਈਵਰ ਆਪਣੇ ਲੈਵਲ 'ਤੇ 24 ਘੰਟੇ ਤੱਕ ਡਿਊਟੀ ਦੇਣ 'ਤੇ ਬੇਵੱਸ ਹਨ। ਸ਼ਹਿਰ ਭਰ 'ਚ 30 ਦੇ ਕਰੀਬ ਪੀ. ਸੀ. ਆਰ. ਜੂਲੋ ਗੱਡੀਆਂ ਹਨ। ਕਿਸੇ ਸਮੇਂ ਪੀ. ਸੀ. ਆਰ. ਜੂਲੋ 'ਚ ਚਾਰ ਮੁਲਾਜ਼ਮ ਹੁੰਦੇ ਸਨ ਪਰ ਹੁਣ ਦਿਨ ਰਾਤ ਦੀ ਸ਼ਿਫਟ ਵਿਚ ਇਕ ਗੱਡੀ ਵਿਚ ਕੁੱਲ ਚਾਰ ਮੁਲਾਜ਼ਮ ਹਨ। ਇਕ ਸ਼ਿਫਟ ਵਿਚ ਇਕ ਏ. ਐੱਸ. ਆਈ. ਅਤੇ ਡਰਾਈਵਰ ਹੁੰਦਾ ਹੈ। ਜੂਲੋ ਵਿਚ ਸਾਰੇ ਡਰਾਈਵਰ ਕੱਚੇ ਹਨ। ਜਿਨ੍ਹਾਂ ਦੀ 10 ਹਜ਼ਾਰ ਰੁਪਏ ਸੈੱਲਰੀ ਹੈ। ਹਾਲਾਂਕਿ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ ਮੁਲਾਜ਼ਮਾਂ ਨੂੰ ਪੱਕਾ ਕਰ ਲਿਆ ਜਾਵੇਗਾ। ਜ਼ਿਆਦਾਤਰ ਮੁਲਾਜ਼ਮ ਜਲੰਧਰ ਦੇ ਰਹਿਣ ਵਾਲੇ ਨਹੀਂ ਹਨ। 12 ਘੰਟੇ ਦੀ ਡਿਊਟੀ ਹੋਣ ਕਾਰਨ ਉਹ ਘਰ ਨਹੀਂ ਜਾਂਦੇ, ਜੇਕਰ ਜਾਂਦੇ ਵੀ ਹਨ ਤਾਂ ਇਕ ਦੋ ਘੰਟੇ ਐਕਸਟਰਾ ਲੱਗ ਜਾਂਦੇ ਹਨ। ਜਦਕਿ ਦਿਨ ਦੇ ਸਮੇਂ ਡਿਊਟੀ ਦੇਣ ਵਾਲੇ ਮੁਲਾਜ਼ਮ ਟਾਈਮ ਜ਼ਿਆਦਾ ਹੋਣ ਕਾਰਨ ਬੱਸਾਂ ਵੀ ਨਹੀਂ ਫੜ ਪਾਉਂਦੇ। ਇਹੋ ਹੀ ਹਾਲਾਤ ਡੇਅ ਸ਼ਿਫਟ ਲਗਾਉਣ ਵਾਲੇ ਪੀ. ਸੀ. ਆਰ. ਡਰਾਈਵਰਾਂ ਦਾ ਹੈ। ਅਜਿਹੇ ਹਾਲਾਤ ਵਿਚ ਮਜਬੂਰ ਪੀ. ਸੀ. ਆਰ. ਡਰਾਈਵਰਾਂ ਨੇ ਆਪਸ ਵਿਚ ਹੀ 24 ਘੰਟੇ ਤੱਕ ਡਿਊਟੀ ਦੇਣ ਦਾ ਫੈਸਲਾ ਲਿਆ ਅਤੇ ਅਗਲੇ ਦਿਨ ਰੈਸਟ ਡੇਅ ਮਨਾਉਂਦੇ ਹਨ।

ਪੀ. ਸੀ. ਆਰ. 'ਚ ਤਾਇਨਾਤ ਜ਼ਿਆਦਾਤਰ ਮੁਲਾਜ਼ਮ ਸ਼ੂਗਰ ਨਾਲ ਪੀੜਤ
ਪੀ. ਸੀ. ਆਰ. ਮੁਲਾਜ਼ਮਾਂ ਵਿਚ ਜ਼ਿਆਦਾਤਰ ਮੁਲਾਜ਼ਮ ਸ਼ੂਗਰ ਨਾਲ ਪੀੜਤ ਹਨ। ਹਾਲਾਂਕਿ ਸ਼ਹਿਰ ਭਰ ਦੇ ਮੁਲਾਜ਼ਮਾਂ ਦੇ ਹੋਏ ਮੈਡੀਕਲ ਵਿਚ ਪਹਿਲਾਂ ਵੀ ਸਭ ਤੋਂ ਜ਼ਿਆਦਾ ਮੁਲਾਜ਼ਮਾਂ ਵਿਚ ਸ਼ੂਗਰ ਦੀ ਬੀਮਾਰੀ ਪਾਈ ਗਈ ਸੀ ਪਰ ਪੀ. ਸੀ. ਆਰ. ਟੀਮਾਂ ਵਿਚ ਜੋ ਪੁਰਾਣੇ ਮੁਲਾਜ਼ਮ ਹਨ ਜ਼ਿਆਦਾਤਰ ਉਨ੍ਹਾਂ ਨੂੰ ਸ਼ੂਗਰ ਦੀ ਬੀਮਾਰੀ ਹੈ। ਡਿਊਟੀ ਦਾ ਓਵਰਲੋਡ ਵੀ ਮੁਲਾਜ਼ਮਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਛੁੱਟੀ ਮਿਲਣਾ ਵੀ ਨਹੀਂ ਆਸਾਨ
ਮੁਲਾਜ਼ਮਾਂ ਨੂੰ ਸਭ ਤੋਂ ਵੱਡੀ ਪ੍ਰੇਸ਼ਾਨੀ ਇਕ ਹੋਰ ਹੈ। ਮੁਲਾਜ਼ਮਾਂ ਦੀ ਮੰਨੀਏ ਤਾਂ ਜੇਕਰ ਉਨ੍ਹਾਂ ਨੂੰ ਜ਼ਰੂਰਤ ਪੈਣ 'ਤੇ ਦੋ ਚਾਰ ਦਿਨਾਂ ਦੀ ਛੁੱਟੀ ਮੰਗਣੀ ਪਈ ਤਾਂ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਮੁਲਾਜ਼ਮਾਂ ਨੂੰ ਹਫਤੇ ਭਰ ਵਿਚ ਇਕ ਛੁੱਟੀ ਵੀ ਨਹੀਂ ਮਿਲਦੀ। ਕਈ ਕਈ ਘੰਟੇ ਤੱਕ ਅਧਿਕਾਰੀਆਂ ਦੇ ਆਫਿਸ ਬਾਹਰ ਖੜ੍ਹੇ ਹੋਣ ਦੇ ਬਾਅਦ ਜੇਕਰ ਛੁੱਟੀ ਮਿਲ ਵੀ ਜਾਂਦੀ ਹੈ ਤਾਂ ਉਨ੍ਹਾਂ ਦੇ ਹਿਸਾਬ ਨਾਲ ਨਹੀਂ ਦਿੱਤੀ ਜਾਂਦੀ।

ਲਗਾਤਾਰ ਗਾਇਬ ਹੈ ਪੀ. ਸੀ. ਆਰ. ਪੈਂਥਰ
ਪੀ. ਸੀ. ਆਰ. ਦਸਤੇ 'ਚ ਮਹਿਲਾਵਾਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤੀ ਗਈ ਪੈਂਥਰ (ਮਹਿਲਾ ਪੀ. ਸੀ. ਆਰ. ਟੀਮਾਂ) ਲਗਾਤਾਰ ਗਾਇਬ ਹੋ ਰਹੀ ਹੈ। ਇਹ ਟੀਮਾਂ ਮੰਦਰ, ਕਾਲਜ, ਸਕੂਲਾਂ ਅਤੇ ਸ਼ਾਪਿੰਗ ਮਾਲਜ਼ ਦੇ ਬਾਹਰ ਤਾਇਨਾਤ ਹੁੰਦੀ ਸੀ ਪਰ ਹੁਣ ਉਥੇ ਵੀ ਨਹੀਂ ਦਿਸਦੀ। ਦੱਸਿਆ ਜਾ ਰਿਹਾ ਹੈ ਕਿ ਕਈ ਪੈਂਥਰ ਥਾਣਿਆਂ 'ਚ ਲਾਵਾਰਿਸ ਹਾਲਾਤ 'ਚ ਖੜ੍ਹੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਹੈਵੀ ਡਿਊਟੀ ਹੋਣ ਕਾਰਨ ਮਹਿਲਾ ਮੁਲਾਜ਼ਮਾਂ ਨੇ ਖੁਦ ਦੀ ਟ੍ਰਾਂਸਫਰ ਕਰਵਾ ਲਈ ਹੈ ਪਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

shivani attri

This news is Content Editor shivani attri