ਪੰਜਾਬ ਮੈਡੀਕਲ ਕੌਂਸਲ ਚੋਣ: ਡਾ. ਗੁਰਪ੍ਰੀਤ ਸਿੰਘ ਗਿੱਲ ਨੂੰ ਮਿਲੀਆਂ ਸਭ ਤੋਂ ਵੱਧ ਵੋਟਾਂ

10/09/2023 11:29:04 AM

ਜਲੰਧਰ (ਰੱਤਾ)-ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਲਈ ਹੋਈ ਚੋਣ ਵਿਚ ਡਾ. ਗੁਰਪ੍ਰੀਤ ਸਿੰਘ ਗਿੱਲ ਨੂੰ ਸਭ ਤੋਂ ਵੱਧ ਅਤੇ ਡਾ. ਪਰਮਜੀਤ ਸਿੰਘ ਬਖ਼ਸ਼ੀ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਕੌਂਸਲ ਦੇ 10 ਮੈਂਬਰਾਂ ਲਈ ਹੋਈ ਚੋਣ ਸਬੰਧੀ ਐਤਵਾਰ ਨੂੰ ਹੋਈ ਗਿਣਤੀ ਵਿਚ ਡਾ. ਗੁਰਪ੍ਰੀਤ ਸਿੰਘ ਗਿੱਲ ਨੂੰ 9822, ਡਾ. ਵਿਜੇ ਕੁਮਾਰ ਨੂੰ 8738, ਡਾ. ਬਲਵਿੰਦਰ ਬਾਜਵਾ ਨੂੰ 8388, ਡਾ. ਜਨਕ ਰਾਜ ਸਿੰਗਲ ਨੂੰ 7898, ਡਾ. ਜੈਸਮੀਨ ਕੌਰ ਨੂੰ 7629, ਡਾ. ਪ੍ਰਿਤਪਾਲ ਸਿੰਘ ਨੂੰ 6740, ਡਾ. ਰਮਨ ਕੁਮਾਰ ਗੁਪਤਾ ਨੂੰ 6716, ਡਾ. ਸੁਰਿੰਦਰਪਾਲ ਸਿੰਘ ਨੂੰ 6430, ਡਾ. ਕਰਮਵੀਰ ਗੋਇਲ ਨੂੰ 6429 ਅਤੇ ਡਾ. ਰਾਕੇਸ਼ ਅਰੋੜਾ ਨੂੰ 6272 ਵੋਟਾਂ ਮਿਲੀਆਂ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ CM ਭਗਵੰਤ ਮਾਨ ਦੇ ਚੈਲੰਜ ਨੂੰ ਸ਼ਰਤਾਂ ਨਾਲ ਕੀਤਾ ਕਬੂਲ

ਪਤਾ ਲੱਗਾ ਹੈ ਕਿ ਸਭ ਤੋਂ ਘੱਟ ਵੋਟਾਂ ਹਾਸਲ ਕਰਨ ਵਾਲਿਆਂ ਵਿਚ ਡਾ. ਪਰਮਜੀਤ ਸਿੰਘ ਬਖਸ਼ੀ, ਡਾ. ਨੀਰਜ ਜੈਨ ਅਤੇ ਡਾ. ਨਵਜੋਤ ਸਿੰਘ ਦਹੀਆ ਦਾ ਨਾਂ ਸ਼ਾਮਲ ਹੈ। ਨਤੀਜੇ ਦੇ ਸਬੰਧ ਵਿਚ ਰਿਟਰਨਿੰਗ ਅਫ਼ਸਰ ਡਾ. ਵਿਜੇ ਕੁਮਾਰ ਨਾਲ ਦੇਰ ਰਾਤ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਗਠਜੋੜਾਂ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri