ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਦੀ ਨਿਕਲੀ ਹਵਾ: ਪਿੰਡਾਂ ’ਚ ਹਾਲ-ਬੇਹਾਲ

04/29/2022 2:21:57 PM

ਜਲੰਧਰ (ਪੁਨੀਤ)– ਵਧ ਰਹੀ ਗਰਮੀ ਵਿਚਕਾਰ ਪੰਜਾਬ ਵਿਚ ਬਿਜਲੀ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ, ਜਿਸ ਕਾਰਨ ਪੰਜਾਬ ਵਿਚ ਵੱਡੀ ਗਿਣਤੀ ਵਿਚ ਪਾਵਰਕੱਟ ਲਾਉਣੇ ਪੈ ਰਹੇ ਹਨ। ਇਸ ਕਾਰਨ ਆਮ ਆਦਮੀ ਪਾਰਟੀ ਦੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵੇ ਦੀ ਹਵਾ ਨਿਕਲ ਚੁੱਕੀ ਹੈ। ਕਈ ਥਰਮਲ ਪਲਾਂਟ ਕੋਲੇ ਦੀ ਘਾਟ ਨਾਲ ਜੂਝ ਰਹੇ ਹਨ ਅਤੇ ਕਈ ਪਲਾਂਟਾਂ ਦੇ ਯੂਨਿਟ ਤਕਨੀਕੀ ਕਾਰਨਾਂ ਕਰ ਕੇ ਬੰਦ ਪਏ ਹਨ, ਜਿਸ ਨਾਲ ਪੰਜਾਬ ਵਿਚ ਬਿਜਲੀ ਦੀ ਮੰਗ ਅਤੇ ਉਪਲੱਬਧਤਾ ਵਿਚ ਕਾਫ਼ੀ ਅੰਤਰ ਆ ਚੁੱਕਾ ਹੈ। ਬੀਤੇ ਦਿਨੀਂ 2000 ਮੈਗਾਵਾਟ ਦੀ ਘਾਟ ਕਾਰਨ ਸ਼ਹਿਰਾਂ ਵਿਚ ਕਈ-ਕਈ ਘੰਟੇ ਦੇ ਪਾਵਰਕੱਟ ਲਾਉਣੇ ਪਏ, ਜਿਸ ਨਾਲ ਜਨਤਾ ਹਾਲੋ-ਬੇਹਾਲ ਹੋ ਗਈ। ਲੋਕਾਂ ਵੱਲੋਂ ਬਿਜਲੀ ਕੱਟਾਂ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਖੂਬ ਭੜਾਸ ਕੱਢੀ ਗਈ ਅਤੇ ਸਰਕਾਰ ਨੂੰ ਲੰਮੇ ਹੱਥੀਂ ਲੈਣ ਵਿਚ ਕੋਈ ਕਸਰ ਨਹੀਂ ਛੱਡੀ ਗਈ। ਸ਼ਹਿਰਾਂ ਵਿਚ ਕੱਟਾਂ ਕਾਰਨ ‘ਆਪ’ ਆਗੂ ਵੀ ਕਾਫ਼ੀ ਫਿਕਰਮੰਦ ਨਜ਼ਰ ਆ ਰਹੇ ਹਨ ਕਿਉਂਕਿ ਨਿਗਮ ਚੋਣਾਂ ਨਜ਼ਦੀਕ ਆ ਰਹੀਆਂ ਹਨ। ਅਜਿਹੇ ਹਾਲਾਤ ਵਿਚ ਸ਼ਹਿਰਾਂ ਵਿਚ ਲੱਗਣ ਵਾਲੇ ਪਾਵਰਕੱਟ ਵਿਰੋਧੀ ਪਾਰਟੀਆਂ ਲਈ ਅਹਿਮ ਮੁੱਦਾ ਬਣ ਸਕਦੇ ਹਨ, ਜਿਸ ਕਾਰਨ ਸਰਕਾਰ ਨੇ ਤੁਰੰਤ ਕਦਮ ਚੁੱਕਦਿਆਂ ਸ਼ਹਿਰਾਂ ਵਿਚ ਪਾਵਰਕੱਟ ’ਤੇ ਰੋਕ ਲਾ ਦਿੱਤੀ ਹੈ।

ਇਹ ਵੀ ਪੜ੍ਹੋ: ਬਿਜਲੀ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਦਾ ਹੱਲਾ-ਬੋਲ, ਜਲੰਧਰ-ਲੁਧਿਆਣਾ ਹਾਈਵੇਅ ਕੀਤਾ ਜਾਮ

ਇਹੀ ਕਾਰਨ ਰਿਹਾ ਕਿ ਸ਼ਹਿਰ ਵਿਚ ਵੀਰਵਾਰ ਕੋਈ ਪਾਵਰਕੱਟ ਨਹੀਂ ਲਾਇਆ ਗਿਆ, ਜਿਸ ਨਾਲ ਸ਼ਹਿਰੀ ਖ਼ਪਤਕਾਰਾਂ ਨੂੰ ਰਾਹਤ ਮਿਲੀ ਪਰ ਪਿੰਡਾਂ ਵਿਚ ਬਿਜਲੀ ਕੱਟਾਂ ਕਾਰਨ ਲੋਕ ਹਾਲੋ-ਬੇਹਾਲ ਹੋ ਗਏ। ਕਈ ਇਲਾਕਿਆਂ ਵਿਚ 7-8 ਘੰਟਿਆਂ ਦੇ ਕੱਟ ਲੱਗ ਰਹੇ ਹਨ, ਜਿਸ ਨਾਲ ਲੋਕਾਂ ਦੇ ਪਾਵਰ ਇਨਵਰਟਰ ਵੀ ਜਵਾਬ ਦੇ ਚੁੱਕੇ ਹਨ। ਪਿੰਡਾਂ ਵਿਚ ਵੱਡੇ ਘਰਾਣਿਆਂ ਵੱਲੋਂ ਜਨਰੇਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਸ਼ਹਿਰਾਂ ਵਿਚ ਪਾਵਰਕੱਟਾਂ ’ਤੇ ਭਾਵੇਂ ਰੋਕ ਲਾ ਦਿੱਤੀ ਗਈ ਹੈ ਪਰ ਇਹ ਕਦੋਂ ਤੱਕ ਰਹੇਗੀ, ਇਹ ਵੇਖਣ ਵਾਲੀ ਗੱਲ ਹੋਵੇਗੀ। ਆਉਣ ਵਾਲੇ ਸਮੇਂ ਵਿਚ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋਵੇਗਾ, ਜਿਸ ਕਾਰਨ ਕਿਸਾਨਾਂ ਨੂੰ 3-3 ਗਰੁੱਪਾਂ ਵਿਚ 8-8 ਘੰਟੇ ਬਿਜਲੀ ਸਪਲਾਈ ਦਿੱਤੀ ਜਾਣੀ। ਸੂਤਰਾਂ ਦਾ ਕਹਿਣਾ ਹੈ ਕਿ ਮੋਟਰਾਂ ’ਤੇ ਜਦੋਂ ਬਿਜਲੀ ਦੀ ਖ਼ਪਤ ਵਧੇਗੀ ਤਾਂ ਸ਼ਹਿਰਾਂ ਵਿਚ ਪਾਵਰਕੱਟ ਲਾਉਣਾ ਮਹਿਕਮੇ ਦੀ ਮਜਬੂਰੀ ਬਣ ਸਕਦਾ ਹੈ। ਨਿਗਮ ਚੋਣਾਂ ਦੇ ਮੱਦੇਨਜ਼ਰ ਜੇਕਰ ਸ਼ਹਿਰਾਂ ਨੂੰ ਕੱਟਾਂ ਤੋਂ ਮੁਕਤ ਰੱਖਣਾ ਹੈ ਤਾਂ ਇਸਦੇ ਲਈ ਪਿੰਡਾਂ ਵਿਚ ਬਿਜਲੀ ਕਟੌਤੀ ਨੂੰ ਹੋਰ ਵੀ ਵਧਾਉਣਾ ਪੈ ਸਕਦਾ ਹੈ।

ਫਿਲਹਾਲ ਇੰਡਸਟਰੀ ਨੂੰ ਵੀ ਕੱਟਾਂ ਤੋਂ ਰਾਹਤ
ਸਰਕਾਰ ਵੱਲੋਂ ਕਈ ਕੈਟਾਗਰੀਆਂ ’ਚ ਬਿਜਲੀ ਦੀ ਸਪਲਾਈ ਦਿੱਤੀ ਜਾਂਦੀ ਹੈ। ਘਰੇਲੂ ਖਪਤਕਾਰਾਂ ਤੋਂ ਬਾਅਦ ਸਭ ਤੋਂ ਵੱਧ ਇੰਡਸਟਰੀ ਵਿਚ ਹੁੰਦੀ ਹੈ। ਸਰਕਾਰ ਵੱਲੋਂ ਅਜੇ ਤੱਕ ਇੰਡਸਟਰੀ ’ਤੇ ਕਿਸੇ ਤਰ੍ਹਾਂ ਦਾ ਕੱਟ ਨਹੀਂ ਲਾਇਆ ਗਿਆ।

PunjabKesari

ਇਹ ਵੀ ਪੜ੍ਹੋ: ਮਾਹਿਲਪੁਰ 'ਚ ਲੁਟੇਰਿਆਂ ਦਾ ਹਾਈਵੋਲਟੇਜ ਡਰਾਮਾ, ਸੱਚਾਈ ਸਾਹਮਣੇ ਆਉਣ 'ਤੇ ਲੋਕ ਹੋਏ ਸੁੰਨ੍ਹ

ਡਿਮਾਂਡ ਵਧਣ ਨਾਲ ਬਿਜਲੀ ਦੇ ਫਾਲਟ ਵਿਚ ਵਾਧਾ
ਬਿਜਲੀ ਦੀ ਡਿਮਾਂਡ ਵਧਣ ਨਾਲ ਫਾਲਟ ਦੀ ਗਿਣਤੀ ਵਿਚ ਵੀ ਵਾਧਾ ਦਰਜ ਹੋਇਆ ਹੈ। ਕਈ ਇਲਾਕਿਆਂ ਦੀਆਂ ਵੱਖ-ਵੱਖ ਡਿਵੀਜ਼ਨਾਂ ਵਿਚ ਅੱਜ 4 ਤੋਂ 5 ਘੰਟੇ ਬਿਜਲੀ ਸਪਲਾਈ ਬੰਦ ਰਹੀ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਉਠਾਉਣੀ ਪਈ। ਵਿਭਾਗ ਵੱਲੋਂ ਜਾਰੀ 1912 ਨੰਬਰ ਕਈ ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਨਹੀਂ ਮਿਲਦਾ, ਜਿਸ ਕਾਰਨ ਖਪਤਕਾਰਾਂ ਦੀਆਂ ਸਮੇਂ ’ਤੇ ਸ਼ਿਕਾਇਤਾਂ ਦਰਜ ਨਹੀਂ ਹੁੰਦੀਆਂ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ।

ਰਿਪੇਅਰ ਦੇ ਨਾਂ ’ਤੇ ਲੱਗ ਰਹੇ ਕਈ-ਕਈ ਘੰਟੇ ਦੇ ਪਾਵਰਕੱਟ
ਮਹਿਕਮੇ ਵੱਲੋਂ ਰੋਜ਼ਾਨਾ ਕਿਸੇ ਨਾ ਕਿਸੇ ਇਲਾਕੇ ਵਿਚ ਰਿਪੇਅਰ ਕਰਵਾਈ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਰਨਾ ਪੈ ਰਿਹਾ ਹੈ। ਰਿਪੇਅਰ ਦੇ ਨਾਂ ’ਤੇ ਕਈ-ਕਈ ਘੰਟੇ ਦੇ ਪਾਵਰਕੱਟ ਲੱਗ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਸਮਾਂ ਰਹਿੰਦੇ ਰਿਪੇਅਰ ਕਰਵਾ ਲੈਣੀ ਚਾਹੀਦੀ ਸੀ ਤਾਂ ਕਿ ਗਰਮੀ ਵਿਚ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪੈਂਦੀ।

ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News