ਸਿੱਖਿਆ ਸਕੱਤਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਸੇਵਾਲ ਦਾ ਨਿਰੀਖਣ

09/25/2019 1:54:21 PM

ਰੂਪਨਗਰ (ਚੋਵੇਸ਼ ਲਟਾਵਾ) — ਪੰਜਾਬ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅੱਜ ਰੋਪੜ ਜ਼ਿਲੇ ਅੰਦਰ ਕਰਵਾਏ ਜਾ ਰਹੇ ਅਧਿਆਪਕਾਂ ਦੇ ਸਨਮਾਨ ਸਮਾਗਮ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਸੇਵਾਲ ਦਾ ਨਿਰੀਖਣ ਕੀਤਾ ਗਿਆ। ਅਧਿਆਪਕਾਂ ਦੇ ਸਨਮਾਨ ਸਮਾਗਮ 'ਚ ਪਹੁੰਚੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੇ ਮਾਰਚ 'ਚ 100 ਫੀਸਦੀ ਨਤੀਜੇ ਰਹੇ ਹਨ, ਉਨ੍ਹਾਂ ਅਧਿਆਪਕਾਂ ਨੂੰ ਅੱਜ ਰੋਪੜ ਵਿਖੇ ਬੁਲਾ ਕੇ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਨਮਾਨ ਕਰਨਾ ਬਣਦਾ ਵੀ ਹੈ ਕਿਉਂਕਿ ਇਨ੍ਹਾਂ ਅਧਿਆਪਕਾਂ ਨੇ ਨਕਲ ਰਹਿਤ ਬਹੁਤ ਮਿਹਨਤ ਕਰਕੇ 100 ਫੀਸਦੀ ਨਤੀਜੇ ਦਿੱਤੇ ਹਨ, ਜੋ ਇਕ ਆਪਣੇ ਆਪ 'ਚ ਇਕ ਮਿਸਾਲ ਹੈ। ਇਨ੍ਹਾਂ ਅਧਿਆਪਕਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦਿੱਤੀ ਹੈ। ਜ਼ਿਲਾ ਨੇ ਵਾਧੂ ਕਲਾਸਾਂ ਲਾ ਕੇ ਬੱਚਿਆਂ ਦਾ ਸਿਲੇਬਸ ਪੂਰਾ ਕਰਵਾਇਆ ਅਤੇ ਪੜ੍ਹਾਈ ਕਰਵਾਈ ਹੈ।

PunjabKesari

ਉਨ੍ਹਾਂ ਸਵੇਰ ਦੀ ਸਭਾ ਅਤੇ ਬੱਚਿਆਂ ਦੇ ਸਾਫ ਸਫਾਈ ਅਤੇ ਬੱਚਿਆਂ ਵੱਲੋਂ ਕੀਤੀ ਗਈ ਪਰੇਡ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਕੂਲ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਮੈਨੂੰ ਨਜ਼ਰ ਨਹੀਂ ਆਈ। ਇਹ ਸਕੂਲ ਇੰਨਾ ਬਣਿਆ ਹੋਇਆ ਹੈ ਕਿ ਚੰਗੇ-ਚੰਗੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲਾਸ ਰੂਮਾਂ 'ਚ ਵੀ ਬੱਚਿਆਂ ਨੇ ਬਹੁਤ ਵਧੀਆ ਪੇਂਟਿੰਗ ਕੀਤੀ ਹੋਈ ਹੈ, ਜਿਸ ਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਥੇ ਉਹ ਅਚਨਚੇਤ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੇਰੇ ਆਉਣ ਤੋਂ ਪਹਿਲਾਂ ਸਕੂਲ ਦੇ ਪਿੰ੍ਰਸੀਪਲ ਅਤੇ ਹੋਰ ਸਟਾਫ ਸਕੂਲ ਦੇ ਅੰਦਰ ਸਮੇਂ ਸਿਰ ਮੌਜੂਦ ਸਨ ਜਿਸ ਲਈ ਮੈਨੂੰ ਬਹੁਤ ਵਧੀਆ ਲੱਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਸਿੰਘ, ਲੈਕਚਰਾਰ ਮਿਸ ਨੀਲਮ ਕੌਰ, ਰਚਨ ਕੌਰ ਆਦਿ ਹਾਜ਼ਰ ਸਨ।

PunjabKesari


shivani attri

Content Editor

Related News