ਕਾਂਗਰਸ ਕਿਸਾਨ ਪੱਖੀ ਹੈ ਤਾਂ ਘੱਟ ਕਰੇ ਡੀਜ਼ਲ ਪੈਟਰੋਲ ਦੇ ਰੇਟ: ਨੀਤੀ ਤਲਵਾੜ

10/16/2020 12:23:15 PM

ਗੜ੍ਹਸ਼ੰਕਰ (ਸ਼ੋਰੀ)— ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਸੂਬੇ ਤੋਂ ਮੀਤ ਪ੍ਰਧਾਨ ਨਿਤੀ ਤਲਵਾੜ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਕਾਂਗਰਸ ਕਿਸਾਨਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ ਅਤੇ ਇਸ ਦੇ ਆਗੂ ਮਾਹੌਲ ਵਿਗਾੜਨ 'ਚ ਲੱਗੇ ਹੋਏ ਹਨ।ਨੀਤੀ ਤਲਵਾੜ ਨੇ ਕਿਹਾ ਕਿ ਕਾਂਗਰਸ ਦੇ ਆਗੂ ਕਿਸਾਨ ਕ੍ਰੈਡਿਟ ਵਾਰ ਦਾ ਲਾਹਾ ਲੈਣ ਦੇ ਚੱਕਰ 'ਚ ਬੇਤੁਕੀ ਅਤੇ ਮਿਆਰ ਹੀਣ ਬਿਆਨਬਾਜ਼ੀ ਕਰ ਰਹੇ ਹਨ ਜਦਕਿ ਅਸਲੀਅਤ ਇਹ ਹੈ ਕਿ ਕਿਸਾਨਾਂ ਨਾਲ ਕਾਂਗਰਸ ਦੀ ਕੋਈ ਹਮਦਰਦੀ ਨਹੀਂ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਸ਼ਾਮਲ ਹੋਣਗੇ ਨਵਜੋਤ ਸਿੱਧੂ!

ਨੀਤੀ ਤਲਵਾੜ ਨੇ ਕਿਹਾ ਕਿ ਕਾਂਗਰਸ ਨੇ ਸੂਬੇ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕਰਕੇ ਕਿਸਾਨਾਂ ਤੋਂ ਵੋਟ ਤਾਂ ਲੈ ਲਏ ਸਨ ਪਰ ਹਾਲਾਤ ਇਹ ਹਨ ਕਿ ਕਿਸਾਨ ਕਰਜ਼ੇ ਕਾਰਨ ਅੱਜ ਵੀ ਖ਼ੁਦਕੁਸ਼ੀ ਕਰ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਬੀਤੇ ਕੱਲ੍ਹ ਮਾਹਿਲਪੁਰ ਦੇ ਇਕ ਪਿੰਡ ਦੇ ਕਿਸਾਨ ਵੱਲੋਂ ਕੀਤੀ ਖ਼ੁਦਕੁਸ਼ੀ ਤੋਂ ਮਿਲਦੀ ਹੈ।

ਨੀਤੀ ਤਲਵਾੜ ਨੇ ਕਿਹਾ ਕਿ ਕਿਸਾਨਾਂ ਨੂੰ ਜੇ ਜੇਕਰ ਸੱਚ 'ਚ ਕਾਂਗਰਸ ਰਾਹਤ ਦੇਣਾ ਚਾਹੁੰਦੀ ਹੈ ਤਾਂ ਭਾਜਪਾ ਸ਼ਾਸਿਤ ਸੂਬੇ ਹਿਮਾਚਲ ਅਨੁਸਾਰ ਪੈਟਰੋਲ-ਡੀਜ਼ਲ ਦੇ ਬਰਾਬਰ ਰੇਟ ਲਿਆ ਕੇ ਵਿਖਾਵੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪੈਟਰੋਲ 82.63 ਰੁਪਏ ਪ੍ਰਤੀ ਲਿਟਰ ਅਤੇ ਹਿਮਾਚਲ 'ਚ 78 ਰੁਪਏ ਪ੍ਰਤੀ ਲਿਟਰ ਪੰਜਾਬ 'ਚ ਡੀਜ਼ਲ 72.48 ਰੁਪਏ ਪ੍ਰਤੀ ਲਿਟਰ ਅਤੇ ਹਿਮਾਚਲ 'ਚ 69.24 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਇਹ ਵੀ ਪੜ੍ਹੋ: ਰਾਹ ਜਾਂਦੀ ਬੀਬੀ ਨੂੰ ਝਪਟਮਾਰਾਂ ਨੇ ਘੇਰਿਆ,ਵਾਹ ਨਾ ਚੱਲਦਾ ਵੇਖ ਦਾਗੇ ਹਵਾਈ ਫ਼ਾਇਰ

ਉਨ੍ਹਾਂ ਕਿਹਾ ਕਿ ਪੰਜਾਬ 'ਚ ਪੈਟਰੋਲ 4.63 ਰੁ: ਪ੍ਰਤੀ ਲੀਟਰ ਅਤੇ ਡੀਜ਼ਲ 3.24 ਰੁ: ਪ੍ਰਤੀ ਲਿਟਰ ਹਿਮਾਚਲ ਤੋਂ ਮਹਿੰਗਾ ਵੇਚ ਰਹੀ ਹੈ ਕਾਂਗਰਸ ਸਰਕਾਰ ਅਤੇ ਨਾਲ ਹੀ ਕਾਂਗਰਸ ਆਪਣੇ ਆਪ ਨੂੰ ਕਿਸਾਨ ਪੱਖੀ ਹੋਣ ਦਾ ਦਾਅਵਾ ਵੀ ਠੋਕੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਟਿਆਲਾ 'ਚ ਪੈਸਿਆਂ ਖਾਤਿਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

shivani attri

This news is Content Editor shivani attri