ਚੋਰਾਂ ਵੱਲੋਂ ਬੈਂਕ ਲੁੱਟਣ ਦੀ ਨਾਕਾਮ ਕੋਸ਼ਿਸ਼

01/16/2019 6:11:04 PM

ਜਲੰਧਰ (ਸੋਨੂੰ)— ਇਥੋਂ ਦੇ ਫਿਲੌਰ 'ਚ ਹਾਈ ਸਕਿਓਰਿਟੀ ਵਾਲੇ ਇਲਾਕੇ ਐੱਸ. ਡੀ. ਐੱਮ. ਦੀ ਰਿਹਾਇਸ਼ ਅਤੇ ਕੋਰਟ ਕੰਪਲੈਕਸ ਦੇ ਸਾਹਮਣੇ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰਾਂ ਵੱਲੋਂ ਚੋਰੀ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸਕਿਓਰਿਟੀ ਗਾਰਡ ਸੁਰਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ 12 ਵਜੇ ਦੇ ਕਰੀਬ ਚੋਰ ਬੈਂਕ ਦੇ ਤਾਲੇ ਤੋੜ ਕੇ ਸੀ. ਸੀ. ਟੀ.ਵੀ. ਦੀਆਂ ਤਾਰਾਂ ਕੱਟ ਕੇ ਕੈਮਰੇ ਤੋਂ ਬੱਚਦੇ ਹੋਏ ਅੰਦਰ ਦਾਖਲ ਹੋਏ। ਕਟਰ ਦੇ ਨਾਲ ਬੈਂਕ ਦੇ ਸਟਰਾਗ ਰੂਮ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਅਤੇ ਚੋਰਾਂ ਨੇ ਬੈਂਕ ਦੇ ਏ. ਟੀ. ਐੱਮ. ਨੂੰ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਤਾਲੇ ਨਹੀਂ ਤੋੜ ਸਕੇ। ਇਸ ਤੋਂ ਬਾਅਦ ਚੋਰ ਬੈਂਕ ਗਾਰਡ ਦੀ ਅੰਦਰ ਰੱਖੀ ਗੰਨ ਅਤੇ 12 ਜ਼ਿੰਦਾ ਕਾਰਤੂਸ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫੁਟੇਜ਼ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

shivani attri

This news is Content Editor shivani attri