ਡੇਡੀਕੇਟੇਡ ਫ੍ਰੇਟ ਕਾਰੀਡੋਰ ਦਾ 75 ਫ਼ੀਸਦੀ ਕੰਮ ਪੂਰਾ, ਜਲਦ ਹੀ 130 ਦੀ ਰਫ਼ਤਾਰ ਨਾਲ ਦੌੜਣਗੀਆਂ ਟਰੇਨਾਂ

04/16/2022 4:57:50 PM

ਜਲੰਧਰ–ਪੰਜਾਬ ’ਚ ਸਾਹਨੇਵਾਲ ਤੋਂ ਸ਼ੁਰੂ ਹੋ ਕੇ ਪੱਛਮ ਬੰਗਾਲ ਦੇ ਦਾਨਕੁਨੀ 1400 ਕਿਲੋਮੀਟਰ ਡੇਡੀਕੇਟੇਡ ਫ੍ਰੇਟ ਕਾਰੀਡੋਰ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਰੇਲਵੇ ਨੇ ਨਵੀਂ ਡੈੱਡਲਾਈਨ ਤਹਿਤ 30 ਦਸੰਬਰ ਤੱਕ ਇਸ ਪ੍ਰਾਜੈਕਟ ਨੂੰ ਹਰ ਹਾਲ ’ਚ ਸ਼ੁਰੂ ਕਰਨ ਦੀ ਤਿਆਰੀ ਕੀਤੀ ਗਈ ਹੈ। ਪ੍ਰਾਜੈਕਟ ਸ਼ੁਰੂ ਹੋਣ ’ਤੇ ਬੀਜੀ ਲਾਈਨ ਤੋਂ ਮਾਲਗੱਡੀ ਵੱਖ ਹੋ ਜਾਵੇਗੀ ਅਤੇ 130 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲੇਗੀ। ਹੁਣ ਇਕ ਰੂਟ ’ਤੇ ਮਾਲਗੱਡੀ ਅਤੇ ਮੇਲ-ਐਕਸਪ੍ਰੈਸ ਟਰੇਨ ਦੋੜ ਰਹੀਆਂ ਹਨ ਪਰ ਡੇਡੀਕੇਟੇਡ ਫ੍ਰੇਟ ਕਾਰੀਡੋਰ ’ਤੇ ਮਾਲਗੱਡੀ ਵੱਖ ਹੋਣ ਨਾਲ ਆਪਣੀ ਰਫ਼ਤਾਰ ਨਾਲ ਅੱਗੇ ਵਧਦੀ ਜਾਵੇਗੀ। 
ਯੂਪੀ, ਬਿਹਾਰ, ਪੰਜਾਬ, ਦਿੱਲੀ, ਮੁੰਬਈ, ਬੰਗਾਲ ਆਦਿ ਸਥਾਨਾਂ ਤੋਂ ਆਉਂਣ ਵਾਲਾ ਮਾਲ ਵੀ ਸਮੇਂ 'ਤੇ ਪਹੁੰਚਾਇਆ ਜਾ ਸਕੇਗਾ। ਇਸ ਦੇ ਲਈ ਪੰਜਾਬ ’ਚ ਖੰਨਾ, ਸਰਹਿੰਦ ਅਤੇ ਮੰਡੀ ਗੋਬਿੰਦਗੜ੍ਹ ’ਚ ਗੁਡਸ ਸਾਇਡਿੰਗ ਵੀ ਤਿਆਰ ਕੀਤੇ ਜਾ ਰਹੇ ਹਨ। ਡੇਡੀਕੇਟੇਡ ਫ੍ਰੇਟ ਕਾਰੀਡੋਰ ਜੂਨ 2022 ’ਚ ਚਾਲੂ ਹੋਣਾ ਸੀ। ਪਰ ਕੋਵਿਡ-19 ਦੇ ਚਲਦੇ ਮਜ਼ਦੂਰਾਂ ਦੀ ਕਮੀ ਹੋਣ ਕਰਕੇ ਕੰਮ ਰੁੱਕ ਗਿਆ। ਹੁਣ ਕੰਮ ਨੇ ਤੇਜ਼ੀ ਫੜ੍ਹ ਲਈ ਹੈ। ਦਸੰਬਰ ਤੱਕ ਸਾਹਨੇਵਾਲ ਅਤੇ ਸਰਹਿੰਦ ਦੇ ਵਿੱਚ 8 ਪੁਲ, 46 ਅੰਡਰ ਪਾਸ ਤਿਆਰ ਹੋ ਰਹੇ ਹਨ ਅਤੇ ਲਗਭਗ 20 ਕਿਲੋਮੀਟਰ ਮਿੱਟੀ ਦਾ ਕੰਮ ਅਜੇ ਰਹਿੰਦਾ ਹੈ।

 ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਦੇ ਭਰਾ ਨੂੰ ਮਿਲਣ ਲੱਗੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਕਨੈਕਟੀਵਿਟੀ ਨਾਲ ਮਾਲਗੱਡੀ ਦੇ ਸੰਚਾਲਨ ’ਚ ਸੁਧਾਰ ਹੋਵੇਗਾ
ਬਿਜ਼ੀ ਟ੍ਰੈਕ ’ਤੇ ਮਾਲਗੱਡੀ ਨਿਕਲ ਲਈ ਹੁਣ ਡੀ. ਐੱਫ਼. ਸੀ. ਸੀ. ਆਈ.ਐੱਲ ਅਤੇ ਇੰਡੀਅਨ ਰੇਲਵੇ ਨੂੰ ਕਨੈਕਟੀਵਿਟੀ ਦੇ ਸੰਚਾਲਨ ’ਚ ਸੁਧਾਰ ਹੋਵੇਗਾ। ਜਿੱਥੇ ਡੀ. ਐੱਫ਼. ਸੀ. ਸੀ. ਆਈ. ਐੱਲ ਮਤਲਬ ਫ੍ਰੇਟ ਕਾਰੀਡੋਰ ਖ਼ਤਮ ਹੋਵੇਗਾ। ਟਰੇਨ ਰੇਲਵੇ ਦੇ ਟ੍ਰੈਕ ’ਤੇ ਚੱਲੇਗੀ। ਇੰਡੀਅਨ ਰੇਲਵੇ ਅਤੇ ਡੀ. ਐੱਫ਼. ਸੀ. ਸੀ. ਆਈ. ਐੱਲ ਦੇ ਗੁੱਡਸ ਸਾਈਟ ਵੱਖ ਹੋਣਗੇ। ਕਈ ਸਟੇਸ਼ਨਾਂ ’ਤੇ ਇਹ ਨਾਰਦਨ ਰੇਲਵੇ ਨਾਲ ਜੋੜ ਦਿੱਤੇ ਹਨ।

ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਇਕ ਮਹੀਨਾ ਪੂਰਾ, ‘ਆਪ’ ਨੂੰ ਨਵੀਆਂ ਉਚਾਈਆਂ ’ਤੇ ਲਿਜਾ ਰਹੇ ਹਨ CM ਭਗਵੰਤ ਮਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News