ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨਾਲ ਠੱਗੀ ਕਰਨ ਵਾਲਾ ਗ੍ਰਿਫਤਾਰ

08/08/2019 12:51:43 AM

ਨੂਰਪੁਰ ਬੇਦੀ, (ਕੁਲਦੀਪ)- ਨੂਰਪੁਰ ਬੇਦੀ ਇਲਾਕੇ ਦੇ ਪਿੰਡ ਰੌਲੀ ਦੇ ਪੁਲਵਾਮਾ ’ਚ ਸ਼ਹੀਦ ਹੋਏ ਨੌਜਵਾਨ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨਾਲ ਸੀ.ਆਰ.ਪੀ.ਐੱਫ. ਦੀ ਵਰਦੀ ਵਿਚ ਠੱਗੀ ਕਰਨ ਵਾਲੇ ਇਕ ਨੌਸਰਬਾਜ਼ ਨੂੰ ਉੱਤਰ ਪ੍ਰਦੇਸ਼ ਦੇ ਸ਼ਹਿਰ ਮਥੁਰਾ ਤੋਂ ਕਾਬੂ ਕਰਨ ਵਿਚ ਨੂਰਪੁਰ ਬੇਦੀ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਨੂਰਪੁਰ ਬੇਦੀ ਪੁਲਸ ਥਾਣਾ ਦੇ ਐੱਸ.ਐੱਚ.ਓ ਜਤਿਨ ਕਪੂਰ ਵੱਲੋਂ ਅੱਜ ਇਸ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਥੋਂ ਮਾਣਯੋਗ ਅਦਾਲਤ ਨੇ ਕਥਿਤ ਮੁਲਜ਼ਮ ਹਰਿੰਦਰ ਪੁੱਤਰ ਬੱਚੂ ਸਿੰਘ ਪਿੰਡ ਵਿਓਨੀ ਥਾਣਾ ਰੈਆ ਜ਼ਿਲਾ ਮਥੁਰਾ ਉੱਤਰ ਪ੍ਰਦੇਸ਼ ਨੂੰ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਨੌਸਰਬਾਜ਼ ਦੀਆਂ ਤਸਵੀਰਾ ਬੈਂਕ ਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈਆਂ ਸਨ। ਜਿਸ ਨੂੰ ਲੈ ਕੇ ਨੂਰਪੁਰ ਬੇਦੀ ਪੁਲਸ ਵੱਲੋਂ ਇਸ ਠੱਗ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਸੀ। ਜਿਸ ਦੇ ਅਾਧਾਰ ’ਤੇ ਪੁਲਸ ਨੇ ਇਸ ਠੱਗ ਨੂੰ ਗ੍ਰਿਫਤਾਰ ਕੀਤਾ ਹੈ।

Bharat Thapa

This news is Content Editor Bharat Thapa