ਪਬਲਿਕ ਸਿਹਤ ਕੇਂਦਰ ''ਚ ਆਸ਼ਾ ਵਰਕਰਾਂ ਨੇ ਐੱਸ. ਐੱਮ. ਓ. ਖ਼ਿਲਾਫ਼ ਲਾਇਆ ਧਰਨਾ

06/09/2020 11:33:27 AM

ਜਲੰਧਰ/ਭੋਗਪੁਰ (ਰਾਜੇਸ਼ ਸੂਰੀ)— ਪਬਲਿਕ ਸਿਹਤ ਕੇਂਦਰ ਕਾਲਾ ਬੱਕਰਾ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਸ ਹਸਪਤਾਲ ਹੇਠ ਪੈਂਦੇ ਪਿੰਡਾਂ 'ਚ ਕੰਮ ਕਰਦੀਆਂ ਆਸ਼ਾ ਵਰਕਰਾਂ ਨੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਦੇ ਖਿਲਾਫ ਧਰਨਾ ਲਗਾ ਦਿੱਤਾ। ਆਸ਼ਾ ਵਰਕਰਾਂ ਨੇ ਐੱਸ. ਐੱਮ. ਓ. ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਪੂਰਾ ਮਾਮਲਾ 
ਦੱਸਣਯੋਗ ਹੈ ਕਿ ਫਿਰ ਸਿਹਤ ਵਿਭਾਗ ਵੱਲੋਂ ਪਿੰਡਾਂ ਦੇ ਲੋਕਾਂ ਦੇ ਕੋਰੋਨਾ ਟੈਸਟਾਂ ਸਬੰਧੀ ਸੈਂਪਲ ਲੈਣ ਲਈ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ 5-5 ਪਿੰਡਾਂ ਦਾ ਗਰੁੱਪ ਬਣਾ ਕੇ ਉਨ੍ਹਾਂ ਦੇ ਨਮੂਨੇ ਲਏ ਜਾ ਰਹੇ ਹਨ। ਕਾਲਾ ਬੱਕਰਾ ਹਸਪਤਾਲ  ਪ੍ਰਸ਼ਾਸਨ ਵੱਲੋਂ ਬੀਤੇ ਕੱਲ੍ਹ ਪਿੰਡ ਰਾਣੀ ਭੱਟੀ 'ਚ ਇਕ ਇਸੇ ਤਰ੍ਹਾਂ ਦਾ ਕੈਂਪ ਲਗਾਇਆ ਸੀ, ਜਿਸ 'ਚ ਆਸ਼ਾ ਵਰਕਰਾਂ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਘਰ-ਘਰ ਜਾ ਕੇ ਕੋਰੋਨਾ ਵਾਇਰਸ ਟੈਸਟ ਲਈ ਨਮੂਨੇ ਦੇਣ ਲਈ ਤਿਆਰ ਕੀਤਾ ਗਿਆ ਸੀ ਅਤੇ ਲੋਕ ਰਾਣੀ ਭੱਟੀ 'ਚ ਇਕੱਠੇ ਹੋਏ ਸਨ। ਆਸ਼ਾ ਵਰਕਰਾਂ ਵੱਲੋਂ ਸਮਾਜਿਕ ਸੂਰੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਸੀ।

ਇਸ ਕੈਂਪ ਦੌਰਾਨ ਐੱਸ. ਕਮਲ ਸਿੱਧੂ ਪਿੰਡ ਰਾਣੀ ਭੱਟੀ ਪਹੁੰਚੇ ਅਤੇ ਪਹੁੰਚਦੇ ਹੀ ਉਨ੍ਹਾਂ ਨੇ ਆਸ਼ਾ ਵਰਕਰਾਂ ਦੀ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਉਹ ਘਰ-ਘਰ ਕੋਰੋਨਾ ਦਾ ਪ੍ਰਸਾਰ ਵੰਡ ਰਹੀਆਂ ਹਨ ਸਭ ਤੋਂ ਪਹਿਲਾਂ ਆਪਣੇ ਟੈਸਟ ਕਰਾਓ ਜਦਕਿ ਆਸ਼ਾ ਵਰਕਰਾਂ ਦਾ ਕਹਿਣਾ ਸੀ ਕਿ ਉਹ ਟੈਸਟ ਕਰਵਾਉਣ ਲਈ ਹੀ ਲਾਈਨ 'ਚ ਖੜ੍ਹੀਆਂ ਸਨ ਪਰ ਕਮਲ ਸਿੱਧੂ ਨੇ ਉਨ੍ਹਾਂ ਦੇ ਨਾਲ ਮਾੜਾ ਵਿਹਾਰ ਕੀਤਾ ਅਤੇ ਉਨ੍ਹਾਂ ਨੇ ਦੋਸ਼ ਲਾਇਆ ਕੇ ਐੱਸ. ਐੱਮ. ਓ. ਨੇ ਸ਼ਰਾਬ ਪੀਤੀ ਹੋਈ ਸੀ। ਇਸ ਮੌਕੇ ਕਾਲਾ ਬੱਕਰਾ ਹਸਪਤਾਲ 'ਚ ਜਿੱਥੇ ਇਕ ਪਾਸੇ ਧਰਨਾ ਲੱਗਾ ਹੋਇਆ ਹੈ, ਇਸ ਨਾਲ ਹੀ ਪੁਲਸ ਪ੍ਰਸ਼ਾਸਨ ਵੀ ਤਾਇਨਾਤ ਹੋ ਚੁੱਕਾ ਹੈ।

shivani attri

This news is Content Editor shivani attri