ਮੋਰਿੰਡਾ : ਦੁਖੀ ਨੌਜਵਾਨਾਂ ਨੇ ਸੜਕ ਵਿਚਕਾਰ ਲਾਇਆ ਝੋਨਾ, ਕੀਤਾ ਰੋਸ ਦਾ ਪ੍ਰਗਟਾਵਾ

07/08/2020 2:07:08 PM

ਮੋਰਿੰਡਾ (ਅਰਨੋਲੀ)  : ਅਨੇਕਾਂ ਸੜਕ ਹਾਦਸਿਆਂ 'ਚ ਦਰਜਨ ਦੇ ਕਰੀਬ ਲੋਕਾਂ ਦੀਆਂ ਜਾਨਾਂ ਲੈ ਚੁੱਕੀ ਅਤੇ ਇਲਾਕੇ 'ਚ ਖੂਨੀ ਸੜਕ ਵਜੋਂ ਜਾਣੀ ਜਾਂਦੀ ਮੋਰਿੰਡਾ ਕਾਈਨੋਰ ਰੋਡ ਦੀ ਖਸਤਾ ਹਾਲਤ ਤੋਂ ਤੰਗ ਲੋਕ ਤੰਗ ਆ ਚੁੱਕੇ ਹਨ। ਇਸ ਦੇ ਚੱਲਦਿਆਂ ਹੀ ਬੁੱਧਵਾਰ ਨੂੰ ਨੌਜਵਾਨਾਂ ਵੱਲੋਂ ਸੜਕ ਵਿਚਕਾਰ ਟੋਇਆ 'ਚ ਭਰੇ ਪਾਣੀ 'ਚ ਝੋਨਾ ਲਗਾ ਕੇ ਸਰਕਾਰ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਗਿਆ।

PunjabKesari

ਦੱਸਣਯੋਗ ਹੈ ਕਿ ਇਸ ਸੜਕ 'ਤੇ ਕਰੀਬ 5 ਕਿੱਲੋਮੀਟਰ ਰੋਡ 'ਤੇ ਸਰਕਾਰ ਵੱਲੋਂ 70 ਲੱਖ ਦੀ ਲਾਗਤ ਨਾਲ 5-6 ਵਾਰ ਪੈਚ ਵਰਕ ਵੀ ਕਰਵਾਇਆ ਜਾ ਚੁੱਕਾ ਹੈ ਪਰ ਓਵਰਲੋਡ ਵਾਹਨਾਂ ਦੇ ਲਾਂਘੇ ਕਾਰਨ ਪੈਚ ਵਰਕ ਕਾਮਯਾਬ ਨਹੀਂ ਰਿਹਾ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੰਗ 'ਤੇ ਲੋਕ ਨਿਰਮਾਣ ਮਹਿਕਮੇ ਵੱਲੋਂ ਇਸ ਸੜਕ ਲਈ 3 ਕਰੋੜ ਰੁਪਏ ਜਾਰੀ ਕਰਨ ਦੇ ਦਾਅਵੇ ਵੀ ਕੀਤੇ ਗਏ ਪਰ ਕਈ ਮਹੀਨੇ ਬੀਤਣ 'ਤੇ ਵੀ ਸੜਕ ਬਣਾਉਣ ਦਾ ਕੰਮ ਸੁਰੂ ਨਹੀ ਹੋ ਸਕਿਆ।

PunjabKesari

ਇਸ ਰੋਡ ਨੂੰ ਲੈ ਕੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਰੋਸ ਧਰਨੇ ਦੇ ਕੇ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਅਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਬੀਤੇ ਦਿਨ ਅਕਾਲੀ ਦਲ ਵੱਲੋਂ ਪੈਟਰੋਲ ਡੀਜ਼ਲ ਤੇ ਆਟਾ ਦਾਲ ਸਕੀਮ 'ਚ ਲੋਕਾਂ ਦੇ ਨਾਮ ਕੱਟੇ ਜਾਣ ਸਬੰਧੀ ਲਗਾਏ ਰੋਸ ਧਰਨੇ 'ਚ ਵੀ ਇਸੇ ਸੜਕ ਦਾ ਮੁੱਦਾ ਪ੍ਰਮੁੱਖ ਰਿਹਾ ਸੀ।
 


Babita

Content Editor

Related News