ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਕੀਤਾ ਰੋਸ ਪ੍ਰਦਰਸ਼ਨ

06/30/2020 4:44:30 PM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ) - ਕੁੱਲ ਹਿੰਦ ਕਿਸਾਨ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਪਿੰਡ ਮੂਨਕਾਂ ਵਿਖੇ ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆl ਸੀ.ਪੀ.ਆਈ.ਐੱਮ ਦੇ ਸੱਦੇ 'ਤੇ ਜ਼ਿਲ੍ਹਾ ਮੀਤ ਪ੍ਰਧਾਨ ਸੀਟੂ ਰਵਿੰਦਰ ਸਿੰਘ ਰਾਹੀ ਮੂਨਕਾਂ ਦੀ ਅਗਵਾਈ ਵਿਚ ਹੋਏ ਇਸ ਪੁਤਲਾ ਸਾੜ ਵਿਰੋਧ ਪ੍ਰਦਰਸ਼ਨ ਦੌਰਾਨ ਕੁੱਲ ਹਿੰਦ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਚੈਂਚਲ ਸਿੰਘ  ਝਿੰਗੜਾ ਅਤੇ ਹੋਰਨਾਂ ਮੈਂਬਰਾਂ ਨੇ ਭਾਗ ਲੈਂਦਿਆਂ ਹੋਇਆਂ ਕੇਂਦਰ ਸਰਕਾਰ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੈਂਚਲ ਸਿੰਘ ਅਤੇ ਸੀਟੂ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਹੀ ਨੇ ਰੋਸ ਪ੍ਰਦਰਸ਼ਨਾਂ ਵਿਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਵਿਚ ਫਸਲਾਂ ਦੀ ਐੱਮ.ਐੱਸ.ਸੀ ਦੇ ਵਿਰੋਧ ਵਿਚ,ਬਿਜਲੀ ਸੋਧ ਬਿੱਲ 2020 ਅਤੇ ਲਗਾਤਾਰ ਵਧ ਰਹੀ ਮਹਿੰਗਾਈ ਦੇ ਵਿਰੋਧ ਵਿਚ 29 ਤੇ 30ਜੂਨ  ਨੂੰ ਪੰਜਾਬ ਦੇ  ਪਿੰਡ- ਪਿੰਡ ਕੇਂਦਰ ਸਰਕਾਰ ਦੇ ਪੁਤਲੇ ਸਾੜਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਤਹਿਤ ਅੱਜ ਬਲਾਕ ਟਾਂਡਾ ਦੇ ਪਿੰਡ ਮੂਨਕਾਂ ਵਿਖੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਉਕਤ ਆਗੂਆਂ ਨੇ ਹੋਰ ਕਿਹਾ ਕਿ ਮੋਦੀ ਸਰਕਾਰ ਕਈ-ਕਈ ਤਰ੍ਹਾਂ ਦੇ ਆਰਡੀਨੈਂਸ ਲਿਆ ਕੇ ਕਿਸਾਨਾਂ ਮਜ਼ਦੂਰਾਂ ਨੂੰ ਤਬਾਹੀ ਦੇ ਕੰਢੇ ਵੱਲ ਧੱਕ ਰਹੀ ਹੈ।

ਉਨ੍ਹਾਂ ਹਰ ਤਰ੍ਹਾਂ ਦੇ ਜਾਰੀ ਆਰਡੀਨੈਂਸ ਵਾਪਸ ਲੈਣ ਦੀ ਮੰਗ ਦੇ ਨਾਲ ਬਿਜਲੀ ਸੋਧ ਬਿੱਲ 2020 ਅਤੇ ਸਹਿਕਾਰੀ ਬੈਂਕਾਂ ਨੂੰ ਰਿਜ਼ਰਵ ਬੈਂਕ ਅਧੀਨ ਕਰਨ ਵਾਲਾ ਬਿੱਲ ਤੁਰੰਤ ਵਾਪਸ ਲੈਣ, ਆਮਦਨ ਕਰ ਦੇ ਘੇਰੇ ਤੋਂ ਬਾਹਰ ਹਰ ਇੱਕ ਵਿਅਕਤੀ ਨੂੰ ਹਰ ਮਹੀਨੇ 7500 ਰੁਪਏ 6 ਮਹੀਨੇ ਲਈ ਦਿੱਤੇ ਜਾਣ ਅਤੇ10 ਕਿਲੋ ਅਨਾਜ ਹਰ ਮਹੀਨੇ ਪ੍ਰਤੀ ਵਿਅਕਤੀ ਨੂੰ ਪਚੱਤਰ ਸੌ ਰੁਪਏ ਛੇ ਮਹੀਨੇ ਲਈ ਦਿੱਤੇ ਅਤੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ  ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਤੁਰੰਤ ਵਾਪਸ ਲੈਂਡ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਸ਼ਿਵ ਕੁਮਾਰ ਟਾਂਡਾ,ਰਵਿੰਦਰ ਸਿੰਘ ਰਾਹੀਂ,ਬਲਵੀਰ ਸਿੰਘ, ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ,ਵਰਿੰਦਰ ਸਿੰਘ,ਜੀਤ ਸਿੰਘ,ਅਮਰੀਕ ਸਿੰਘ,ਹਰਭਜਨ ਸਿੰਘ,ਸੰਤੋਖ ਸਿੰਘ ਤੇ ਹੋਰ ਵਰਕਰ ਵੀ ਹਾਜ਼ਰ ਸਨ 

 


Harinder Kaur

Content Editor

Related News