ਆਟਾ ਦਾਲ ਸਕੀਮ ''ਚੋਂ ਨਾਂ ਕੱਟੇ ਜਾਣ ਤੇ ਫੂਡ ਸਪਲਾਈ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ

09/29/2020 3:28:57 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) ਪਿੰਡ ਲੋਧੀ ਚੱਕ ਨਾਲ਼ ਸਬੰਧਿਤ ਲੋਕਾਂ ਨੇ ਅੱਜ ਫੂਡ ਸਪਲਾਈ ਦਫ਼ਤਰ ਟਾਂਡਾ ਵਿਖੇ ਆਟਾ-ਦਾਲ ਸਕੀਮ 'ਚੋਂ 50 ਤੋਂ ਉੱਪਰ ਲੋਕਾਂ ਦੇ ਨਾਂ ਕੱਟੇ ਜਾਣ ਦੇ ਵਿਰੋਧ 'ਚ ਸੂਬਾ ਸਰਕਾਰ ਅਤੇ ਸਬੰਧਤ ਵਿਭਾਗ ਦੇ ਖਿਲਾਫ਼ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠੇ ਹੋਏ ਭਾਰੀ ਗਿਣਤੀ 'ਚ ਪਿੰਡ ਦੇ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਪਰ ਬਿਨ੍ਹਾਂ ਕਿਸੇ ਕਾਰਨ ਲੋੜਵੰਦ ਲੋਕਾਂ ਦੇ ਨਾਂ ਆਟਾ ਦਾਲ ਸਕੀਮ 'ਚੋਂ ਕੱਟ ਦਿੱਤੇ ਗਏ ਹਨ ਜਿਸ ਕਾਰਨ ਉਹ ਸਰਕਾਰ ਦੀ ਇਸ ਸਕੀਮ ਦਾ ਹੁਣ ਲਾਭ ਨਹੀਂ ਲੈ ਸਕਣਗੇ। ਰੋਸ ਪ੍ਰਦਰਸ਼ਨ ਕਰ ਰਹੇ ਜਰਨੈਲ ਸਿੰਘ,ਕੁਲਵੰਤ ਸਿੰਘ, ਓਮ ਪ੍ਰਕਾਸ਼, ਚਮਨ ਲਾਲ, ਕੁਲਵੰਤ ਸਿੰਘ ਸੈਣੀ, ਬਹਾਦਰ ਸਿੰਘ, ਸੋਹਨ ਸਿੰਘ, ਕਰਨੈਲ ਸਿੰਘ, ਪ੍ਰਸ਼ੋਤਮ ਰਾਮ ਲਖਦੀਪ ਸਿੰਘ, ਨਰਿੰਦਰ ਸਿੰਘ, ਕੁਲਵੰਤ ਰਾਏ, ਕਮਲਜੀਤ ਕੌਰ, ਸੁਮਨ, ਸੱਤਿਆ ਦੇਵੀ, ਰਾਜਿੰਦਰ ਕੌਰ, ਸ਼ੀਲਾ ਦੇਵੀ, ਰਾਜ ਰਾਣੀ, ਮਹਿੰਦਰ ਕੌਰ, ਸ਼ਮਿੰਦਰ ਕੌਰ, ਵਿਦਿਆਵਤੀ, ਫੋਲਾਂ ਰਾਣੀ, ਰਣਜੀਤ ਕੌਰ, ਗੁਰਬਚਨ ਕੌਰ, ਗੁਰਦੀਪ ਕੌਰ ਤੇ ਹੋਰਨਾਂ ਨੇ ਦੱਸਿਆ ਕਿ ਕਿ ਉਹ ਬਿਨ੍ਹਾਂ ਕਿਸੇ ਕਾਰਨ ਅਤੇ ਬਿਨ੍ਹਾਂ ਦੱਸੇ ਹੀ ਵੱਡੀ ਗਿਣਤੀ 'ਚ ਨਾ ਕੱਟੇ ਜਾਣ ਤੇ ਉਹ ਹੈਰਾਨ ਤੇ ਪ੍ਰੇਸ਼ਾਨ ਹਨ। ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਸੂਬਾ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਤੋਂ ਦੁਬਾਰਾ ਉਨ੍ਹਾਂ ਦੇ ਨਾਂ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ ਅਜਿਹਾ ਨਾ ਕਰਨ ਦੀ ਸੂਰਤ 'ਚ ਉਨ੍ਹਾਂ ਆਪਣਾ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਸ ਸਬੰਧੀ ਜਦੋਂ ਫੂਡ ਸਪਲਾਈ ਵਿਭਾਗ ਦਫ਼ਤਰ ਟਾਂਡਾ ਦੇ ਇੰਸਪੈਕਟਰ ਪੰਕਜ ਜਮਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਫਾਰਮ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲੇ 
ਉਨ੍ਹਾਂ ਦੇ ਨਾਂ ਕੱਟੇ ਗਏ ਹਨ ਅਤੇ ਦੁਬਾਰਾ ਫਾਰਮ ਮਿਲਣ ਤੇ ਜਾਂਚ ਪੜਤਾਲ ਕਰਨ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।

Aarti dhillon

This news is Content Editor Aarti dhillon