ਪ੍ਰਾਪਰਟੀ ਡੀਲਰਾਂ ਨੇ ਮੰਗਾਂ ਨੂੰ ਲੈ ਕੇ ਘੇਰਿਆ ਸਬ ਤਹਿਸੀਲ ਦਫ਼ਤਰ

08/04/2022 2:57:27 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਪ੍ਰਾਪਰਟੀ ਡੀਲਰ ਐਸੋਸੀਏਸ਼ਨ ਟਾਂਡਾ ਦੇ ਪ੍ਰਧਾਨ ਮੁਕੇਸ਼ ਕੁਮਾਰ ਮੰਨਾਂ ਦੀ ਅਗਵਾਈ ਵਿੱਚ ਸਮੂਹ ਐਸੋਸੀਏਸ਼ਨ ਮੈਂਬਰਾਂ ਵੱਲੋਂ ਆਪਣੀਆਂ ਪ੍ਰਾਪਟੀ ਕਾਰੋਬਾਰ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਸਬ ਤਹਿਸੀਲ ਟਾਂਡਾ ਵਿਖੇ ਰੋਸ ਵਿਖਾਵਾ ਕੀਤਾ ਗਿਆ। ਪੰਜਾਬ ਕਾਲੋਨਾਈਜ਼ਰ ਐਂਡ ਪ੍ਰਾਪਟੀ ਡੀਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੇ ਗਏ ਰੋਸ ਵਿਖਾਵੇ ਦੌਰਾਨ ਪ੍ਰਧਾਨ ਮੁਕੇਸ਼ ਮੰਨਾ ਨੇ ਦੱਸਿਆ ਕਿ ਪੰਜਾਬ ਚ ਬਦਲਾਅ ਦੇ ਨਾਮ 'ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪ੍ਰਾਪਟੀ ਨਾਲ ਜੁੜਿਆ ਕਾਰੋਬਾਰ ਬਿਲਕੁਲ ਖ਼ਤਮ ਹੋਣ ਦੀ ਕੰਗਾਰ 'ਤੇ ਪਹੁੰਚ ਚੁੱਕਾ ਹੈ। 

ਇਹ ਵੀ ਪੜ੍ਹੋ: ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ

ਬੜੇ ਦੁੱਖ਼ ਦੀ ਗੱਲ ਹੈ ਕਿ ਆਮ ਲੋਕਾਂ ਦਾ ਮੁੱਖ ਮੰਤਰੀ ਕਹਾਉਣ ਵਾਲੇ ਭਗਵੰਤ ਮਾਨ ਨੇ ਸਿਸਵਾ ਫਾਰਮ ਵਾਂਗੂੰ ਆਪਣੀ ਕੋਠੀ ਦੇ ਦਰਵਾਜ਼ੇ ਆਮ ਲੋਕਾਂ ਲਈ ਬੰਦ ਕਰ ਲਏ ਹਨ ਅਤੇ ਅਫ਼ਸਰ ਸ਼ਾਹੀ ਹੀ ਸਰਕਾਰ ਚਲਾ ਰਹੀ ਹੈ। ਫਿਰ ਭਾਵੇਂ ਪੰਜਾਬ ਵਿੱਚ ਬਿਨਾਂ ਐੱਨ. ੳ. ਸੀ. ਰਜਿਸਟਰੀ ਬੰਦ ਕਰਨ ਦਾ ਮਾਮਲਾ ਹੋਵੇ ਭਾਵੇਂ ਪ੍ਰਾਪਟੀ ਦੇ ਦੁੱਗਣੇ ਚੌਗਣੇ ਰੇਟ ਵਧਾਉਣ ਦਾ ਮਾਮਲਾ ਹੋਵੇ ਜਾਂ ਪੰਜਾਬ ਦੇ ਪ੍ਰਾਪਟੀ ਕਾਰੋਬਾਰੀਆਂ ਦੇ ਝੂਠੇ ਪਰਚੇ ਦਰਜ ਕਰਨ ਦਾ ਮਾਮਲਾ ਹੋਏ ਇਹ ਸਭ ਭਗਵੰਤ ਮਾਨ ਸਰਕਾਰ ਇਕ ਸਾਜਿਸ਼ ਦੇ ਤਹਿਤ ਕਰ ਰਹੀ ਹੈ, ਜਿਸ ਦੇ ਨਤੀਜੇ ਅਉਣ ਵਾਲੇ ਸਮੇਂ ਵਿੱਚ ਭਗਵੰਤ ਮਾਨ ਹਰ ਨੂੰ ਭੁਗਤਣੇ ਪੈਣਗੇ।  ਪ੍ਰਾਪਟੀ ਡੀਲਰਾਂ ਭਗਵੰਤ ਮਾਨ ਸਰਕਾਰ ਕੋਲੋਂ ਮੰਗ ਕਰਦਿਆਂ ਪ੍ਰਾਪਟੀ ਕਾਰੋਬਾਰ ਨਾਲ ਜੁੜੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਮੰਨਣ ਤੇ ਪ੍ਰਾਪਟੀ ਕਾਰੋਬਾਰ ਨੂੰ ਪੰਜਾਬ ਚ ਮੁੜ ਸੁਰਜੀਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰੇਮ ਸੈਣੀ, ਵਰਿੰਦਰ ਸਿੰਘ, ਰਣਜੀਤ ਸਿੰਘ, ਕੁਲਜੀਤ ਸਿੰਘ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ: ਖਹਿਰਾ ਦੀ ਭਗਵੰਤ ਮਾਨ ਤੇ ਕੁਲਦੀਪ ਧਾਲੀਵਾਲ ਨੂੰ ਚੁਣੌਤੀ, ਕਿਹਾ-ਦਮ ਹੈ ਤਾਂ LPU ਮਾਮਲੇ ਦੀ ਕਰੋ ਜਾਂਚ

ਕੀ ਹਨ ਮੰਗਾਂ
1, ਪ੍ਰਾਪਟੀ ਕਾਰੋਬਾਰੀਆਂ ਖਿਲਾਫ ਪਰਚੇ ਦਰਜ ਕਰਨ ਤੋਂ ਰੋਕੇ ਜਾਣ ।
2, 10 ਫ਼ੀਸਦੀ ਤੋਂ ਵੱਧ ਵਧਾਏ ਕੁਲੈਕਟਰ ਰੇਟ ਵਾਪਸ ਲਏ ਜਾਣ ।
3, ਐੱਨ. ੳ. ਸੀ. ਦੇ ਪੈਸੇ ਤਹਿਸੀਲ ਪੱਧਰ ਤੇ ਲੈ ਕੇ ਰਜਿਸਟਰੀਆ ਖੋਲੀਆਂ ਜਾਣ ।
4, ਐੱਨ. ੳ. ਸੀ.ਦੇਣ ਦਾ ਸਮਾਂ ਫਿਕਸ ਕੀਤਾ ਜਾਵੇ ।
5, ਸਟੈਂਡ ਅਲੋਨ ਪ੍ਰਾਪਟੀਆਂ ਜੇ ਇੰਲਲੀਗਲ ਕਲੋਨੀਆਂ ਦਾ ਹਿੱਸਾ ਨਹੀਂ ਹਨ ਦੀਆਂ ਰਜਿਸਟਰੀਆਂ ਬਿਨਾਂ ਐਨੳਸੀ ਤੋਂ ਸ਼ੁਰੂ ਕੀਤੀਆਂ ਜਾਣ।
6, ਜਿਸ ਪਲਾਟ ਮਾਲਕ ਨੇ ਐਨੳਸੀ ਲਈ ਹੋਈ ਹੈ ਅਤੇ ਪਲਾਟ ਦਾ ਕੁਝ ਹਿੱਸਾ ਵੇਚਣਾ ਚਹੁੰਦਾ ਹੋਵੇ , ਉਸ ਰਜਿਸਟਰੀ 'ਤੇ ਰੋਕ ਹਟਾਈ ਜਾਵੇ ।
7, ਕਾਰਪੋਰੇਸ਼ਨ ਏਰੀਆ ਅਤੇ ਸ਼ਹਿਰਾ ਵਿੱਚ ਬਣ ਚੁੱਕੀਆਂ ਬਿਲਡਿੰਗਾਂ ਨੂੰ ਰੈਗੂਲਰ ਕਰਨ ਲਈ ਓ. ਟੀ. ਐੱਸ. ਪਾਲਿਸੀ ਬਣਾਈ ਜਾਵੇ ।
8,  ਹੁਣ ਤੱਕ ਬਣ ਚੁੱਕੀਆਂ ਸਾਰੀਆਂ ਅਣ ਅਧਿਕਾਰਿਤ ਕਲੋਨੀਆਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ।
9,  ਜਿਸ ਪਲਾਟ ਮਾਲਕ ਕੋਲ ਐਨੳਸੀ ਹੋਵੇ ਉਸ ਦਾ ਨਕਸ਼ਾ ਅਤੇ ਬਿਜਲੀ ਮੀਟਰ ਲਗਾਏ ਜਾਣ ।
20, ਕੌਵਿਡ ਮਹਾਂਮਾਰੀ ਝੱਲ ਚੁੱਕੇ ਲੋਕਾਂ ਨੂੰ ਐਨੳਸੀ ਦੇ ਜੁਰਮਾਨੇ ਮੁਆਫ਼ ਕੀਤੇ ਜਾਣ ।
12, ਅੱਗੇ ਤੋਂ ਅਣ ਅਧਿਕਾਰਿਤ ਕਲੋਨੀਆਂ ਬਣਨ ਤੋਂ ਰੋਕਣ ਲਈ ਸਰਲ ਪਾਲਿਸੀ ਬਣਾਈ ਜਾਵੇ , ਫੀਸਾਂ ਘੱਟ ਕੀਤੀਆਂ ਜਾਣ ਅਤੇ ਪੈਪਰਾ ਐਕਟ ਨੂੰ ਪੂਰਨ ਤੌਰ ਤੇ ਰੀਫੋਰਮ ਕੀਤਾ ਜਾਵੇ ।
12, ਪ੍ਰਾਪਟੀ ਕਾਰੋਬਾਰ ਨੂੰ ਮੁੜ ਸੁਰਜੀਤ ਕਰਨ ਲਈ ਇਕ ਪ੍ਰਾਪਟੀ ਬੋਰਡ ਬਣਾਇਆ ਜਾਵੇ , ਜਿਸ ਵਿੱਚ ਹਰ ਜ਼ਿਲ੍ਹੇ ਤੋਂ ਪ੍ਰਾਪਟੀ ਕਾਰੋਬਾਰ ਅਤੇ ਲੋਕਾਂ ਨਾਲ ਜੁੜੇ ਰਾਜਨੀਤਕ ਲੋਕਾਂ ਨੂੰ ਮੈਂਬਰ ਬਣਾਇਆ ਜਾਵੇ ਤਾਂ ਪੰਜਾਬ ਦਾ ਯੋਜਨਾਬੱਧ ਵਿਕਾਸ ਹੋਵੇ ਅਤੇ ਕੋਈ ਗਲਤ ਜਾਂ ਲੋਕ ਮਾਰੂ ਨੀਤੀ ਨਾ ਬਣੇ। ਚੋਰਾਂ ਨੇ ਜੂਸ ਦੀ ਦੁਕਾਨ ਵਿੱਚੋਂ ਨਕਦੀ ਕੀਤੀ ਚੋਰੀ ਭਾਰਤੀ, ਪਿਆਰਾ ਸਿੰਘ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ: ਅਨੋਖਾ ਪਿਆਰ! ਵਿਆਹ ਕਰਵਾਉਣ ਲਈ ਜਲੰਧਰ ਦਾ ਸ਼ੁਭਮ ਬਣਿਆ 'ਜੀਆ', ਹੁਣ ਪਈ ਰਿਸ਼ਤੇ 'ਚ ਤਰੇੜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News