ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵੱਲੋਂ ਕੀਤੀ ਗਈ ਹੜਤਾਲ

03/11/2020 1:57:28 PM

ਹੁਸ਼ਿਆਰਪੁਰ— ਸਰਕਾਰੀ ਕਾਲਜ ਗੈਸਟ ਫੈਕਲਿਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਪੰਜਾਬ ਭਰ ਦੇ 48 ਸਰਕਾਰੀ ਕਾਲਜਾਂ 'ਚ ਮੁਕੰਮਲ ਤੌਰ 'ਤੇ ਹੜਤਾਲ ਕੀਤੀ ਗਈ ਹੈ। ਇਸੇ ਤਹਿਤ ਅੱਜ ਹੁਸ਼ਿਆਰਪੁਰ ਦੇ ਤਲਵਾੜਾ ਵਿਖੇ ਵੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਐੱਮ. ਆਰ. ਪੀ. ਡੀ. ਸਰਕਾਰੀ ਕਾਲਜ ਦੇ ਸਮੂਹ ਗੈਸਟ ਫੈਕਲਿਟੀ ਸਹਾਇਕ ਪ੍ਰੋਫੈਸਰਾਂ ਨੇ ਮੁਕੰਮਲ ਹੜਤਾਲ ਦੌਰਾਨ ਕੰਮਕਾਜ ਬੰਦ ਰੱਖਿਆ ਗਿਆ ਅਤੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ।

ਇਹ ਵੀ ਪੜ੍ਹੋ: ਸਰਕਾਰੀ ਕਾਲਜਾਂ 'ਚ ਕੰਮ ਕਰਦੇ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਪੱਕੇ ਕਰੇ ਸਰਕਾਰ

ਇਸ ਮੌਕੇ ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਰਿਵਾਰਾਂ ਅਤੇ ਬੱਚਿਆਂ ਦਾ ਭਵਿੱਖ ਇਸ ਨੌਕਰੀ ਨਾਲ ਜੁੜਿਆ ਹੋਇਆ ਹੈ, ਉਸ ਨੂੰ ਬਚਾਉਣ ਲਈ ਸਾਥ ਦਿੱਤਾ ਜਾਵੇ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦੇ ਹੋਏ ਤਰਸ ਦੇ ਆਧਾਰ 'ਤੇ ਬਿਨਾਂ ਕਿਸੇ ਸ਼ਰਤ ਤੋਂ ਗੈਸਟ ਫੈਕਲਟੀ  ਸਹਾਇਕ 1011 ਪ੍ਰੋਫੈਸਰਾਂ ਦੀ ਨੌਕਰੀ ਰੈਗੂਲਰ ਕੀਤੀ ਜਾਵੇ। ਇਸ ਮੌਕੇ 'ਤੇ ਪ੍ਰੋਫੈਸਰ ਰੁਪਾਲੀ, ਅਕਬਾਲ ਸਿੰਘ, ਦਲਵਿੰਦਰ ਪਾਲ ਸਿੰਘ, ਮੁਨੀਸ਼ ਕਸ਼ਯਪ, ਜਸਮੀਤ ਕੌਰ, ਰਣਜੀਤ ਸਿੰਘ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਅਧਿਆਪਕਾਂ ਦੀ ਹੜਤਾਲ 'ਤੇ ਬੋਲੇ ਵਿਦਿਆਰਥੀ, ਸਰਕਾਰ ਨੂੰ ਪਾਈ ਝਾੜ


shivani attri

Content Editor

Related News