ਕਸਬਾ ਮੱਲੀਆਂ ਕਲਾਂ ਖੇਤਰ ਦੀਆਂ ਦਾਣਾ ਮੰਡੀਆਂ ''ਚ 68304 ਕੁਇੰਟਲ ਝੋਨੇ ਦੀ ਖ਼ਰੀਦ ਹੋਈ

10/16/2020 5:14:39 PM

ਮੱਲੀਆਂ ਕਲਾਂ (ਟੁੱਟ)— ਸੂਬੇ ਅੰਦਰ ਝੋਨੇ ਦੀ ਖਰੀਦ ਨੂੰ ਲੈਕੇ ਵੱਖ-ਵੱਖ ਦਾਣਾ ਮੰਡੀਆਂ ਪੁਖਤਾ ਪ੍ਰਬੰਧ ਕੀਤੇ ਗਏ ਅਤੇ ਇਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਦਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ। ਇਸੇ ਤਹਿਤ ਸਥਾਨਕ ਕਸਬਾ ਮੱਲੀਆਂ ਕਲਾਂ ਦੇ ਆਸ-ਪਾਸ ਖੇਤਰ ਅਧੀਨ ਆਉਂਦੀਆਂ ਪੰਜ ਦਾਣਾ ਮੰਡੀਆਂ 'ਚ ਇਸ ਵਾਰ ਝੋਨੇ ਦੀ ਖ਼ਰੀਦ ਨੂੰ ਲੈ ਕੇ ਸਰਕਾਰ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਬੜੇ ਜੋਰਾ ਸ਼ੋਰਾਂ ਨਾਲ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਧਰਨੇ ਦੌਰਾਨ ਰੂਪਨਗਰ 'ਚ ਵੇਖਣ ਨੂੰ ਮਿਲੀ ਅਨੋਖੀ ਤਸਵੀਰ, ਕਿਸਾਨ ਨੇ ਇੰਝ ਮਨਾਇਆ ਜਨਮ ਦਿਨ

ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਇੰਨਸਪੈਟਰਾ ਪਾਸੋਂ ਇਕੱਠੀ ਕੀਤੀ ਗਈ ਜਾਣਕਾਰੀ ਮੁਤਾਬਕ ਸਥਾਨਕ ਕਸਬਾ ਮੱਲੀਆਂ ਕਲਾਂ ਦੀ ਦਾਣਾ 'ਚ ਚਾਰ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ। ਇਸ ਦਾ ਵੇਰਵਾ ਇਸ ਪ੍ਰਕਾਰ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਸ਼ਾਮਲ ਹੋਣਗੇ ਨਵਜੋਤ ਸਿੱਧੂ!

ਪਨਗ੍ਰੇਨ ਵੱਲੋਂ (10284 ਕੁਇੰਟਲ), ਮਾਰਕਫੈਡ (5170ਕੁਇੰਟਲ),ਪਨਸਪ (9130ਕੁਇੰਟਲ) ਪਿੰਡ ਉੱਗੀ ਚ ਵੇਅਰਹਾਊਸ ਵੱਲੋਂ (20600 ਕੁਇੰਟਲ),ਖਾਨਪੁਰ ਢੱਡਾ ਚ ਮਾਰਕਫੈਡ ਵੱਲੋਂ( 7837 ਕੁਇੰਟਲ), ਖੀਵਾ 'ਚ ਐੱਫ. ਸੀ. ਆਈ. ਵੱਲੋਂ (3655ਕੁਇੰਟਲ) ਅਤੇ ਤਲਵੰਡੀ ਭਰੋ ਚ(11628 ਕੁਇੰਟਲ)ਹੁਣ ਤੱਕ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਨਿਰਵਿਘਨ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨਾ ਸੁੱਕਾ ਲਿਆਉਣ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਇਸ ਮੌਕੇ ਮਾਰਕੀਟ ਕਮੇਟੀ ਨਕੋਦਰ ਦੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਮੱਲੀ, ਬਲਕਾਰ ਸਿੰਘ ਚਮਦਲ, ਪਰਮਜੀਤ ਸਿੰਘ ਅਤੇ ਹਰਬੰਸ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ: ਰਾਹ ਜਾਂਦੀ ਬੀਬੀ ਨੂੰ ਝਪਟਮਾਰਾਂ ਨੇ ਘੇਰਿਆ,ਵਾਹ ਨਾ ਚੱਲਦਾ ਵੇਖ ਦਾਗੇ ਹਵਾਈ ਫ਼ਾਇਰ


shivani attri

Content Editor

Related News