ਐੱਨ. ਆਰ. ਆਈ. ਮਹਿਲਾ ਨੂੰ ਬਲੈਕਮੇਲ ਕਰਨ ਵਾਲੇ ਪਹੁੰਚੇ ਜੇਲ

07/23/2019 4:49:41 AM

ਜਲੰਧਰ (ਸ਼ੋਰੀ)–ਕਾਫੀ ਸਾਲਾਂ ਤੋਂ ਐੱਨ.ਆਰ.ਆਈ. ਮਹਿਲਾ ਦੀ ਫੋਟੋ ਦਿਖਾ ਕੇ ਲੱਖਾਂ ਰੁਪਏ ਦੀ ਬਲੈਕਮੇਲਿੰਗ ਕਰਨ ਵਾਲੇ ਕਾਲਾ ਸੰਘਿਆਂ ਰੋਡ ਦਸਮੇਸ਼ ਨਗਰ ਵਾਸੀ ਗੁਰਵਿੰਦਰ ਸਿੰਘ ਉਰਫ ਗਿੰਦਾ ਮੱਲ੍ਹੀ ਪੁੱਤਰ ਸਤਨਾਮ ਸਿਘ ਮੱਲ੍ਹੀ ਅਤੇ ਉਸ ਦੀ ਪਤਨੀ ਰੁਪਿੰਦਰ ਬਾਜਵਾ ਦਾ ਦੋ ਦਿਨ ਦਾ ਰਿਮਾਂਡ ਖਤਮ ਹੋਣ 'ਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਦੇ ਹੁਕਮਾਂ 'ਤੇ ਉਨ੍ਹਾਂ ਨੂੰ 14 ਦਿਨ ਤੱਕ ਕਪੂਰਥਲਾ ਜੇਲ ਵਿਚ ਭੇਜ ਦਿੱਤਾ ਗਿਆ। ਪਤਾ ਲੱਗਾ ਹੈ ਕਿ ਐੱਨ. ਆਰ. ਆਈ. ਮਹਿਲਾ ਨੇ ਵਿਦੇਸ਼ ਤੋਂ ਇਕ ਮਨੀ ਐਕਸਚੇਂਜ ਦੀ ਮਦਦ ਨਾਲ ਗਿੰਦਾ ਮੱਲ੍ਹੀ ਦੇ ਕਰੀਬ ਪੌਣੇ ਦੋ ਲੱਖ ਰੁਪਏ ਅਕਾਊਂਟ ਵਿਚ ਪਾਏ ਸਨ, ਜਿਸ ਦੀ ਡਿਟੇਲ ਵੀ ਪੁਲਸ ਨੇ ਕੱਢੀ ਹੈ ਅਤੇ ਇਸ ਨੂੰ ਸਬੂਤ ਦੇ ਤੌਰ 'ਤੇ ਕੇਸ 'ਚ ਲਾਇਆ ਜਾਵੇਗਾ।

ਇਸ ਤੋਂ ਇਲਾਵਾ ਪੀੜਤ ਔਰਤ ਦੀ ਪੈਸਿਆਂ ਦੀ ਆਡੀਓ ਰਿਕਾਰਡਿੰਗ ਵੀ ਸਬੂਤ ਦੇ ਤੌਰ 'ਤੇ ਕੰਮ ਕਰੇਗੀ। ਹਾਲਾਂਕਿ ਥਾਣਾ ਭਾਰਗੋ ਕੈਂਪ ਵਿਚ ਤਾਇਨਾਤ ਐਡੀਸ਼ਨਲ ਐੱਸ. ਐੱਚ. ਓ. ਨਿਰਪੇਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਪੈਸਿਆਂ ਦੀ ਰਿਕਵਰੀ ਨਹੀਂ ਹੋ ਸਕੀ ਕਿਉਂਕਿ ਉਹ ਮੌਜ਼-ਮਸਤੀ ਵਿਚ ਪੈਸੇ ਖਰਚ ਕਰ ਚੁੱਕੇ ਸਨ।

Karan Kumar

This news is Content Editor Karan Kumar