ਚੰਦੂਮਾਜਰਾ ਸਮੇਤ ਕਈ ਅਕਾਲੀ ਆਗੂਆਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

03/24/2019 12:23:10 PM

ਬੰਗਾ (ਚਮਨ ਲਾਲ/ਰਾਕੇਸ਼)— ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਹਰਿੰਦਰ ਸਿੰਘ ਚੰਦੂਮਾਜਰਾ ਵਿਧਾਇਕ ਹਲਕਾ ਸਨੋਰ, ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਬੁੱਧ ਸਿੰਘ ਬਲਾਕੀਪੁਰ ਜ਼ਿਲਾ ਪ੍ਰਧਾਨ, ਸੁਖਦੀਪ ਸਿੰਘ ਸ਼ੁਕਾਰ ਪ੍ਰਧਾਨ ਦੋਆਬਾ ਜ਼ੋਨ, ਸੋਹਨ ਲਾਲ ਢੰਡਾ, ਸਤਨਾਮ ਸਿੰਘ ਪਰਾਗਪੁਰ, ਜਗਜੀਤ ਸਿੰਘ ਲਾਲੀ, ਨਵਦੀਪ ਸਿੰਘ ਅਨੋਖਰਵਾਲ, ਸਤਨਾਮ ਸਿੰਘ ਲਾਦੀਆ, ਕੁਲਵਿੰਦਰ ਸਿੰਘ ਢਾਹਾਂ ਸਰਕਲ ਪ੍ਰਧਾਨ ਦਿਹਾਤੀ, ਦਲਜੀਤ ਸਿੰਘ ਥਾਂਦੀ ਸਰਕਲ ਪ੍ਰਧਾਨ ਮੁਕੰਦਪੁਰ, ਕੇਸਰ ਸਿੰਘ ਮਹਿਮੂਦਪੁਰ ਸਰਕਲ ਪ੍ਰਧਾਨ ਔੜ, ਹਰਪਾਲ ਸਿੰਘ ਕਟਾਰੀਆ, ਰਵੀ ਭੂਸ਼ਨ ਗੋਇਲ ਪ੍ਰਧਾਨ ਨਗਰ ਕੌਂਸਲ ਬੰਗਾ, ਦੇਸ ਰਾਜ ਢੰਡੂਹਾ, ਹਿੰਮਤ ਤੇਜਪਾਲ , ਗੁਰਦੀਪ ਸਿੰਘ, ਜੀਤ ਸਿੰਘ ਭਾਟੀਆ, ਮੁਖਤਿਆਰ ਸਿੰਘ ਕੰਗਰੋੜ , ਅਮਰਜੀਤ ਸਿੰਘ ਭਰੋਲੀ , ਲਛਮਣ ਸਿੰਘ, ਚੰਨੀ ਭਲਵਾਨ, ਸੁਰਜੀਤ ਸਿੰਘ ਸੰਧਵਾ, ਅਮਰਜੀਤ ਸਿੰਘ ਚਾਹਲ, ਸੁਲੱਖਣ ਸਿੰਘ ਸਰਪੰਚ, ਰਮਨ ਕੁਮਾਰ ਬੰਗਾ, ਰਾਕੇਸ਼ ਕੁਮਾਰ, ਮੇਵਾ ਸਿੰਘ, ਰਜਿੰਦਰ ਬਖਲੋਰ ਤੇ ਹੋਰ ਪੁੱਜੇ। ਸ਼ਰਧਾਂਜਲੀ ਦੇਣ ਉਪਰੰਤ ਸ. ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਪੰਜ ਸਾਲ ਉਪਰੋਕਤ ਹਲਕੇ ਦੀ ਬਤੌਰ ਸੇਵਾਦਾਰ ਸੇਵਾ ਕੀਤੀ ਹੈ ਤੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ 'ਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਅਤੇ ਅੱਗੇ ਤੋਂ ਵੀ ਪਾਉਂਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਹੋਰ ਸ਼ਹੀਦਾਂ ਦੀਆਂ ਸਮਾਰਕਾਂ ਨੂੰ ਸੋਹਣਾ ਬਣਾਉਣ 'ਚ ਆਪਣਾ ਰੋਲ ਅਦਾ ਕਰਦੇ ਰਹਿਣਗੇ।

shivani attri

This news is Content Editor shivani attri