ਪਾਵਰਕਾਮ ਦਾ ਛਾਪਾ: 1 ਕਿਲੋਵਾਟ ’ਤੇ ਓਵਰਲੋਡ ਚਲਾਉਣ ਵਾਲੇ 19 ਮਾਮਲੇ ਫੜੇ, ਲੱਗਾ 42 ਲੱਖ ਦਾ ਜੁਰਮਾਨਾ

04/23/2022 2:44:14 PM

ਜਲੰਧਰ (ਪੁਨੀਤ)- ਪਾਵਰਕਾਮ ਵੱਲੋਂ ਕਈ ਵਰਗਾਂ ਨੂੰ 200 ਯੂਨਿਟ ਮੁਫ਼ਤ ਦਿੱਤੇ ਜਾ ਰਹੇ ਹਨ ਪਰ ਪਾਵਰਕਾਮ ਵੱਲੋਂ ਸਿਰਫ਼ ਉਹੀ ਲੋੜਵੰਦ ਖ਼ਪਤਕਾਰ ਲਾਭ ਲੈ ਸਕਦੇ ਹਨ, ਜਿਨ੍ਹਾਂ ਦਾ ਲੋਡ 1 ਕਿਲੋਵਾਟ ਤੱਕ ਹੋਵੇਗਾ। ਮਹਿਕਮੇ ਵੱਲੋਂ ਘੱਟ ਲੋਡ ਸੈਸ਼ਨ ਕਰਵਾ ਕੇ ਵੱਧ ਲੋਡ ਵਰਤਣ ਵਾਲੇ ਖ਼ਪਤਕਾਰਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਕਾਰਨ ਪਾਵਰਕਾਮ ਦੇ ਡਿਸਟ੍ਰੀਬਿਊਸ਼ਨ ਸਰਕਲ ਅਤੇ ਇਨਫੋਰਸਮੈਂਟ ਟੀਮਾਂ ਵੱਲੋਂ ਹਰ ਰੋਜ਼ ਵੱਖ-ਵੱਖ ਖੇਤਰਾਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਜ਼ੋਨ ਦੇ ਜਲੰਧਰ ਅਧੀਨ ਚਾਰ ਸਰਕਲ ਹਨ, ਜਿਨ੍ਹਾਂ ਵਿਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਸਰਕਲ ਸ਼ਾਮਲ ਹਨ। ਇਨ੍ਹਾਂ ਸਰਕਲਾਂ ’ਚ ਕੀਤੀ ਗਈ ਚੈਕਿੰਗ ਦੌਰਾਨ ਮਹਿਕਮੇ ਨੂੰ ਵੱਡੀ ਸਫ਼ਲਤਾ ਮਿਲ ਰਹੀ ਹੈ ਅਤੇ ਮੁਫ਼ਤ ਬਿਜਲੀ ਦੀ ਦੁਰਵਰਤੋਂ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ: ਥਾਣੇ ਪੁੱਜ ਕੇ ਪਤਨੀ ਨੇ ਪਤੀ ਦੀਆਂ ਕਾਲੀਆਂ ਕਰਤੂਤਾਂ ਦੀ ਖੋਲ੍ਹੀ ਪੋਲ, ਅਜਿਹੀਆਂ ਤਸਵੀਰਾਂ ਵੇਖ ਪੁਲਸ ਵੀ ਹੋਈ ਹੈਰਾਨ

ਜਾਣਕਾਰੀ ਅਨੁਸਾਰ ਇਸ ਮੁਹਿੰਮ ਤਹਿਤ ਕੀਤੀ ਜਾ ਰਹੀ ਚੈਕਿੰਗ ਦੌਰਾਨ 1 ਕਿੱਲੋਵਾਟ ਦਾ ਲੋਡ ਹੋਣ ਦੇ ਬਾਵਜੂਦ 3-4 ਕਿਲੋਵਾਟ ਦਾ ਲੋਡ ਚਲਾਉਣ ਵਾਲੇ ਕਰੀਬ 19 ਕੇਸ ਫੜੇ ਗਏ ਹਨ, ਇਸ ਦੇ ਨਾਲ ਹੀ ਬਿਜਲੀ ਚੋਰਾਂ ਵਿਰੁੱਧ ਕੀਤੀ ਜਾ ਰਹੀ ਚੈਕਿੰਗ ਦੌਰਾਨ ਕੁੱਲ 39 ਕੇਸ ਦਰਜ ਕੀਤੇ ਗਏ ਹਨ। ਚਾਰੇ ਸਰਕਲਾਂ ਦੇ ਇਨ੍ਹਾਂ ਖ਼ਪਤਕਾਰਾਂ ਨੂੰ ਕੀਤੀ ਚੈਕਿੰਗ ਦੌਰਾਨ 42.07 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਨਿਯਮ ਤੋੜਨ ਵਾਲੇ ਤੀਜੀ ਅੱਖ ਤੋਂ ਨਹੀਂ ਬਚ ਸਕਣਗੇ, ਜਲੰਧਰ ਸ਼ਹਿਰ ’ਚ ਲੱਗੇਗਾ 1200 CCTV ਕੈਮਰਿਆਂ ਦਾ ਪਹਿਰਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri