ਪਾਵਰਕਾਮ ਕੰਟਰੋਲ ਰੂਮ ''ਚ ਲੱਗੀ ਅੱਗ, ਕਰੋੜਾਂ ਦਾ ਨੁਕਸਾਨ

07/15/2020 8:49:22 PM

ਹੁਸ਼ਿਆਰਪੁਰ,(ਜ.ਬ.) - ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਸਥਿਤ ਪਾਵਰ ਕਾਮ ਦੇ 220 ਕੇ. ਵੀ. ਸਬ ਸਟੇਸ਼ਨ 'ਚ ਅੱਜ 15 ਜੁਲਾਈ ਨੂੰ ਸ਼ਾਮ ਕਰੀਬ 5 ਵਜੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਦਫ਼ਤਰ 'ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦਾ ਕੋਸ਼ਿਸ਼ ਸ਼ੁਰੂ ਕਰ ਦਿੱਤਾ। ਅੱਗ ਲੱਗਣ ਤੋਂ ਤੁਰੰਤ ਬਾਅਦ ਕਰਮਚਾਰੀਆਂ ਨੇ ਸਾਵਧਾਨੀ ਵਜੋਂ ਸ਼ਹਿਰ ਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਟੀ-1 ਟਰਾਂਸਫਾਰਮਰ ਦੀ ਮੁੱਖ ਕੇਬਲ 'ਚ ਅੱਗ ਲੱਗ ਗਈ ਤੇ ਟਰਾਂਸਫਾਰਮਰ ਵੀ ਹੇਠਾਂ ਤੋਂ ਫੱਟ ਗਿਆ। ਜਿਸ ਕਾਰਨ ਫੀਡਰ 'ਚ ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।

ਟੀ-1 ਟਰਾਂਸਫਾਰਮਰ ਸਭ ਤੋਂ ਮਹੱਤਵਪੂਰਨ ਟਰਾਂਸਫਾਰਮਰ ਹੈ ਤੇ ਇਸ 'ਚ ਬਿਜਲੀ ਸਪਲਾਈ ਲਈ ਸਥਾਪਿਤ 66 ਕੇ. ਵੀ. ਸਬ ਸਟੇਸ਼ਨਾਂ ਦੀ ਬਿਜਲੀ ਸਪਲਾਈ ਹੁੰਦੀ ਹੈ, ਜਿਸ 'ਚ ਸ਼ਹਿਰ ਦੇ ਸਾਰੇ ਫੀਡਰਾਂ ਦੇ ਨਾਲ-ਨਾਲ ਪਿੰਡਾਂ ਦੀ ਬਿਜਲੀ ਸਪਲਾਈ ਵੀ ਹੁੰਦੀ ਹੈ। ਖ਼ਬਰ ਲਿਖੇ ਜਾਣ ਤੱਕ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਸੰਪਰਕ ਕਰਨ 'ਤੇ ਹੁਸ਼ਿਆਰਪੁਰ ਪਾਵਰ ਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਪੀ. ਐੱਸ. ਖਾਂਬਾ ਨੇ ਦੱਸਿਆ ਕਿ ਅੱਗ ਨਾਲ ਪਾਵਰ ਕਾਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਦੇ ਚੱਲਦਿਆਂ ਲੋਕਾਂ ਦੀ ਸਹੂਲਤ ਲਈ ਅਲਟਰਨੇਟ ਸੋਰਸ ਰਾਹੀਂ ਬਿਜਲੀ ਸਪਲਾਈ ਜ਼ਲਦ ਸ਼ੁਰੂ ਕਰਨ ਦੇ ਕੀਤੇ ਜਾ ਰਹੇ ਹਨ।


Deepak Kumar

Content Editor

Related News