ਪਾਵਰਕੌਮ ਦੇ ਖਪਤਕਾਰਾਂ ਨੂੰ ਠੱਗਾਂ ਨੇ ਬਣਾਇਆ ਨਿਸ਼ਾਨਾ, ਇਸ ਤਰੀਕੇ ਨਾਲ ਮਾਰ ਰਹੇ ਨੇ ਠੱਗੀ

06/21/2022 6:13:07 PM

ਜਲੰਧਰ - ਪੈਸੇ ਦੇ ਲਾਲਚ ’ਚ ਅੱਜ ਕੱਲ ਬਹੁਤ ਸਾਰੇ ਲੋਕ ਆਮ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਲੱਖਾਂ ਰੁਪਏ ਲੈ ਕੇ ਰਫੂਚੱਕਰ ਹੋ ਜਾਂਦੇ ਹਨ। ਠੱਗਾਂ ਦੇ ਨਿਸ਼ਾਨੇ ’ਤੇ ਹੁਣ ਪਾਵਰਕੌਮ ਦੇ ਖਪਤਕਾਰ ਆ ਗਏ ਹਨ, ਜੋ ਲੋਕਾਂ ਨੂੰ ਬਿਜਲੀ ਦੇ ਬਿੱਲ ਨਾ ਦੇਣ ਦੇ ਬਹਾਨੇ ਬਣਾ ਕੇ ਠੱਗਣ ਦੀ ਤਿਆਰ ’ਚ ਹਨ।

 ਦੱਸ ਦੇਈਏ ਕਿ ਠੱਗ ਲੋਕਾਂ ਨੂੰ ਫੋਨ ਕਰਕੇ ਕਹਿ ਰਹੇ ਹਨ ਕਿ ਉਨ੍ਹਾਂ ਨੇ ਬਿਜਲੀ ਦਾ ਬਿੱਲ ਜਮ੍ਹਾ ਨਹੀਂ ਕਰਵਾਇਆ, ਜਿਸ ਕਰਕੇ ਤੁਹਾਡਾ ਬਿਜਲੀ ਦਾ ਕੁਨੈਕਸ਼ਨ ਕੱਟਿਆ ਜਾ ਰਿਹਾ ਹੈ। ਠੱਗ ਬਿਜਲੀ ਦਾ ਕੁਨੈਕਸ਼ਨ ਕੱਟਣ ਦੀ ਗੱਲ ਕਹਿ ਕੇ ਫੋਨ ਕੱਟ ਦਿੰਦੇ ਹਨ ਅਤੇ ਲਿੰਕ ਨਾਲ ਇਕ ਮੈਸੇਜ ਭੇਜ ਰਹੇ ਹਨ। ਇਸ ’ਚ ਲਿਖਿਆ ਹੈ ਕਿ ਇਸ ਲਿੰਕ 'ਤੇ ਕਲਿੱਕ ਕਰਕੇ ਆਪਣਾ ਬਕਾਇਆ ਬਿੱਲ ਜਮ੍ਹਾਂ ਕਰਵਾਓ। ਠੱਗਾਂ ਨੇ ਅਜਿਹੇ ਮੈਸੇਜ ਕਈ ਖਪਤਕਾਰਾਂ ਨੂੰ ਭੇਜੇ। ਪਾਵਰਕੌਮ ਦੇ ਇੱਕ ਅਧਿਕਾਰੀ ਅਤੇ ਕਰਮਚਾਰੀ ਦੇ ਮੋਬਾਈਲ ’ਤੇ ਜਦੋਂ ਅਜਿਹਾ ਮੈਸੇਜ ਆਇਆ ਤਾਂ ਉਸ ਨੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ। 

ਇਸ ਗੱਲ ਦਾ ਪਤਾ ਲੱਗਣ ’ਤੇ ਪਾਵਰਕੌਮ ਨੇ ਖਪਤਕਾਰਾਂ ਨੂੰ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਉਹ ਅਜਿਹਾ ਕੋਈ ਵੀ ਸੰਦੇਸ਼ ਆਉਣ ’ਤੇ ਪੈਸੇ ਜਮ੍ਹਾਂ ਨਾ ਕਰਵਾਉਣ। ਦੱਸ ਦੇਈਏ ਕਿ ਇਸ ਸਬੰਧ ’ਚ ਬੂਟਾ ਮੰਡੀ ਡਿਵੀਜ਼ਨ ’ਚੋਂ 5, ਮਕਸੂਦਾਂ ਡਿਵੀਜ਼ਨ ’ਚੋਂ 3 ਅਤੇ ਪਠਾਨਕੋਟ ਡਿਵੀਜ਼ਨ ’ਚੋਂ 4 ਸ਼ਿਕਾਇਤਾਂ ਆਈਆਂ ਹਨ। ਖਪਤਕਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਮੈਸੇਜ ਰਾਹੀਂ ਠੱਗ ਉਨ੍ਹਾਂ ਨੂੰ ਬਿਜਲੀ ਦਾ ਕੁਨੈਕਸ਼ਨ ਕੱਟ ਦੇਣ ਦੀ ਗੱਲ ਕਹਿ ਕੇ ਪੈਸੇ ਜਮ੍ਹਾ ਕਰਵਾਉਣ ਲਈ ਕਹਿ ਰਹੇ ਹਨ। ਅਜਿਹੇ ਮੈਸੇਜ ਪੜ੍ਹ ਕੇ ਕਈ ਲੋਕ ਬਿਜਲੀ ਦਾ ਬਿੱਲ ਜਮ੍ਹਾਂ ਕਰਵਾਉਣ ਲਈ ਦਫ਼ਤਰ ਆ ਰਹੇ ਹਨ। ਅਧਿਕਾਰੀਆਂ ਵਲੋਂ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ’ਚ ਅਜਿਹੇ ਠੱਗਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।
 


rajwinder kaur

Content Editor

Related News