ਪਾਵਰ ਨਿਗਮ ਦਾ ਡੰਡਾ ਚੱਲਦੇ ਹੀ ਪਹਿਲੇ ਦਿਨ ਡਿਫਾਲਟਰਾਂ ਤੋਂ 1.80 ਕਰੋੜ ਦੀ ਵਸੂਲੀ

07/02/2020 3:53:58 PM

ਜਲੰਧਰ (ਪੁਨੀਤ)— ਬਿਜਲੀ ਬਿੱਲ ਜਮ੍ਹਾ ਨਾ ਕਰਵਾਉਣ ਵਾਲੇ ਉਪਭੋਗਤਾਵਾਂ ਨੂੰ ਬਿੱਲ ਦੇਣ ਸਬੰਧੀ ਦਿੱਤੀ ਗਈ ਰਾਹਤ ਹੁਣ ਖਤਮ ਹੋ ਗਈ,ਜਿਸ ਕਾਰਨ ਪਾਵਰ ਨਿਗਮ ਨੇ ਹੁਣ ਸਖ਼ਤੀ ਕਰ ਦਿੱਤੀ ਹੈ। ਬਿਜਲੀ ਬਿੱਲ ਜਮ੍ਹਾ ਨਾ ਕਰਵਾਉਣ ਵਾਲਿਆਂ ਦਾ ਬਿਜਲੀ ਕੁਨੈਕਸ਼ਨ ਕੱਟਣ ਦੀ ਗੱਲ ਕਰਦੇ ਹੀ ਬੀਤੇ ਦਿਨ ਮਹਿਕਮੇ ਨੂੰ ਪਹਿਲੇ ਦਿਨ 1.80 ਕਰੋੜ ਦੀ ਵਸੂਲੀ ਹੋਈ, ਜਿਸ ਨਾਲ ਵਿਭਾਗੀ ਅਧਿਕਾਰੀਆਂ ਵਿਚ ਊਰਜਾ ਦਾ ਸੰਚਾਰ ਹੋਇਆ। ਇਸ ਕਾਰਣ ਆਉਣ ਵਾਲੇ ਦਿਨਾਂ 'ਚ ਰੋਜ਼ਾਨਾ ਡਿਫਾਲਟਰਾਂ ਦੇ ਬਿਜਲੀ ਕੁਨੈਕਸਨ ਕੱਟੇ ਜਾਣਗੇ। ਜੋ ਵਿਅਕਤੀ ਸਮੇਂ ਸਿਰ ਬਿਜਲੀ ਬਿੱਲ ਜਮ੍ਹਾ ਕਰਵਾਉਣਗੇ,ਉਹ ਕਾਰਵਾਈ ਤੋਂ ਬਚ ਸਕਣਗੇ। ਉਥੇ ਹੀ ਪਾਵਰ ਨਿਗਮ ਦੀ ਟੀਮ ਦੇ ਜਾਂਦੇ ਹੀ ਕੁਝ ਲੋਕਾਂ ਨੇ ਆਨਲਾਈਨ ਬਿਜਲੀ ਬਿੱਲਾਂ ਦਾ ਭੁਗਤਾਨ ਕਰ ਦਿੱਤਾ।

ਮਹਿਕਮੇ ਨੇ ਰਿਕਵਰੀ ਵਿਚ ਤੇਜ਼ੀ ਲਿਆਉਣ ਲਈ ਜਲੰਧਰ ਸਰਕਲ ਦੀਆਂ 5 ੁਡਿਵੀਜ਼ਨਾਂ ਦੇ ਐਕਸੀਅਨਾਂ ਦੀ ਅਗਵਾਈ ਵਿਚ ਟੀਮਾਂ ਦਾ ਗਠਨ ਕੀਤਾ ਹੈ। ਉਕਤ ਟੀਮਾਂ ਆਪਣੇ ਐਕਸੀਅਨ ਨੂੰ ਰਿਪੋਰਟ ਕਰਨਗੀਆਂ,ਜਿਸ ਉਪਰੰਤ ਰਿਪੋਰਟ ਸਰਕਲ ਹੈੱਡ ਹਰਜਿੰਦਰ ਸਿੰਘ ਬਾਂਸਲ ਦੇ ਦਫਤਰ ਵਿਚ ਪੇਸ਼ ਕੀਤੀ ਜਾਵੇਗੀ। ਰਿਕਵਰੀ 'ਚ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਬਾਂਸਲ ਰੋਜ਼ਾਨਾ ਵੱਖ-ਵੱਖ ਡਿਵੀਜ਼ਨਾਂ 'ਚ ਵਿਜ਼ਿਟ ਕਰਕੇ ਕੰਮਾਂ ਦੀ ਸਮੀਖਿਆ ਕਰਨਗੇ। ਅਧਿਕਾਰੀ ਦੱਸਦੇ ਹਨ ਕਿ ਰਿਕਵਰੀ ਸਬੰਧੀ ਹਫਤੇ ਵਿਚ ਇਕ ਦਿਨ ਰਿਪੋਰਟ ਨੂੰ ਪਟਿਆਲਾ ਹੈੱਡ ਆਫਿਸ ਵਿਖੇ ਭੇਜਿਆ ਜਾਵੇਗਾ ਤਾਂ ਜੋ ਉਥੇ ਬੈਠੇ ਅਧਿਕਾਰੀਆਂ ਨੂੰ ਜਲੰਧਰ ਸਰਕਲ ਦੀ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਇਆ ਜਾ ਸਕੇ।

2636 ਸ਼ਿਕਾਇਤਾਂ ਹੋਈਆਂ ਦਰਜ, ਧੂੜ ਭਰੀ ਹਵਾ ਦਾ ਨਹੀਂ ਪਿਆ ਅਸਰ
ਬੀਤੇ ਦਿਨ ਧੂੜ ਭਰੀ ਹਵਾ ਚੱਲਣ ਨਾਲ ਮਿੱਟੀ ਉੱਡਦੀ ਰਹੀ,ਜਿਸ ਕਾਰਨ ਲੋਕਾਂ ਵੱਲੋਂ ਅਸ਼ੰਕਾ ਜਤਾਈ ਗਈ ਕਿ ਅੱਜ ਲੰਬੇ ਅਰਸੇ ਤੱਕ ਬੱਤੀ ਗੁੱਲ ਰਹੇਗੀ ਪਰ ਅਜਿਹਾ ਨਹੀਂ ਹੋਇਆ। ਪਾਵਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਹਵਾਵਾਂ 50 ਕਿਲੋਮੀਟਰ ਦੀ ਸਪੀਡ ਨਾਲ ਚੱਲਣ ਤਾਂ ਸਿਸਟਮ 'ਤੇ ਪ੍ਰਭਾਵ ਪੈਂਦਾ ਹੈ ਪਰ ਅੱਜ ਹਵਾ ਦੀ ਸਪੀਡ 20 ਤੋਂ 30 ਤੱਕ ਰਹੀ। ਇਸ ਨੂੰ ਸਿਸਟਮ ਆਸਾਨੀ ਨਾਲ ਸਹਿਣ ਕਰ ਗਿਆ। ਉਥੇ ਹੋਰ ਕਾਰਣਾਂ ਕਾਰਣ 2636 ਸ਼ਿਕਾਇਤਾਂ ਪ੍ਰਾਪਤ ਹੋਈਆਂ। ਅਧਿਕਾਰੀਆਂ ਵੱਲੋਂ ਸਮੇਂ ਸਿਰ ਉਕਤ ਸ਼ਿਕਾਇਤਾਂ ਨੂੰ ਨਿਪਟਾ ਲਿਆ ਗਿਆ,ਜਿਸ ਕਾਰਨ ਉਪਭੋਗਤਾਵਾਂ ਨੇ ਰਾਹਤ ਦਾ ਸਾਹ ਲਿਆ।

shivani attri

This news is Content Editor shivani attri