ਸੀਨੀਅਰ IAS ਅਧਿਕਾਰੀ ਦੀ ਅਗਵਾਈ ’ਚ ਚੱਲਣ ਵਾਲਾ ਪਾਵਰ ਨਿਗਮ ਖ਼ਪਤਕਾਰਾਂ ਨੂੰ ਸਹੂਲਤਾਂ ਦੇਣ ’ਚ ਫੇਲ

05/05/2021 3:48:00 PM

ਜਲੰਧਰ (ਪੁਨੀਤ)– ਸੀਨੀਅਰ ਆਈ. ਏ. ਐੱਸ. ਅਧਿਕਾਰੀ ਦੀ ਅਗਵਾਈ ਵਿਚ ਚੱਲਣ ਵਾਲਾ ਪਾਵਰ ਨਿਗਮ ਖਪਤਕਾਰਾਂ ਨੂੰ ਸਹੂਲਤਾਂ ਦੇਣ ਵਿਚ ਫੇਲ ਸਾਬਤ ਹੋ ਰਿਹਾ ਹੈ, ਜਿਸ ਕਾਰਨ ਖ਼ਪਤਕਾਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਪਾਵਰ ਨਿਗਮ ਦੀਆਂ ਨੀਤੀਆਂ ਨੂੰ ਨਿੰਦਦੇ ਹਨ। ਪਾਵਰ ਨਿਗਮ ਦੇ ਅਧਿਕਾਰੀਆਂ ਵੱਲੋਂ ਜਲੰਧਰ ਸਰਕਲ ਵਿਚ 200 ਕਰੋੜ ਰੁਪਏ ਖਰਚ ਕਰ ਕੇ ਬਿਜਲੀ ਸਿਸਟਮ ਨੂੰ ਸੁਧਾਰਨ ਦੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ, ਜਦੋਂ ਕਿ ਸੱਚਾਈ ਇਹ ਹੈ ਕਿ ਫਾਲਟ ਪੈਣ ’ਤੇ ਕਈ-ਕਈ ਘੰਟੇ ਫੀਲਡ ਸਟਾਫ ਨੂੰ ਫਾਲਟ ਹੀ ਨਹੀਂ ਲੱਭਦਾ ਹੈ ਅਤੇ ਬਿਜਲੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ

ਮੰਗਲਵਾਰ ਸ਼ਾਮੀਂ ਚੱਲੀ ਹਨੇਰੀ ਅਤੇ ਪਏ ਮੀਂਹ ਕਾਰਨ ਸ਼ਹਿਰ ਵਿਚ ਕਈ ਥਾਵਾਂ ’ਤੇ ਫਾਲਟ ਪਏ, ਜਿਸ ਨਾਲ ਹਜ਼ਾਰਾਂ ਬਿਜਲੀ ਖ਼ਪਤਕਾਰ ਪ੍ਰਭਾਵਿਤ ਹੋਏ। ਇਸ ਲੜੀ ਵਿਚ ਸ਼ਹਿਰ ਦਾ ਪਾਸ਼ ਇਲਾਕਾ ਜੀ. ਟੀ. ਬੀ. ਨਗਰ ਵੀ ਪ੍ਰਭਾਵਿਤ ਹੋਇਆ। ਚਾਰਾ ਮੰਡੀ ਬਿਜਲੀ ਘਰ ਤੋਂ ਚੱਲਣ ਵਾਲਾ ਇਹ ਇਲਾਕਾ ਸ਼ਹਿਰ ਦੇ ਸਭ ਤੋਂ ਪਾਸ਼ ਇਲਾਕਿਆਂ ਵਿਚੋਂ ਇਕ ਹੈ ਪਰ ਇਥੇ ਬਿਜਲੀ ਜਾਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਗੰਭੀਰਤਾ ਨਹੀਂ ਦਿਖਾਈ ਜਾਂਦੀ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ। ਜੀ. ਟੀ. ਬੀ. ਨਗਰ ਵਿਚ ਸ਼ਾਮ ਸਮੇਂ ਬੰਦ ਹੋਈ ਬਿਜਲੀ ਸਾਢੇ 3 ਘੰਟਿਆਂ ਬਾਅਦ ਰਾਤੀਂ 9 ਵਜੇ ਤੋਂ ਬਾਅਦ ਚਾਲੂ ਹੋਈ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਬੰਧਤ ਫੀਲਡ ਇੰਜੀਨੀਅਰਾਂ ਨੂੰ ਫਾਲਟ ਹੀ ਨਹੀਂ ਲੱਭ ਰਿਹਾ ਸੀ। ਇਸ ਸਬੰਧੀ ਗੱਲ ਕਰਨ ’ਤੇ ਹਰ ਵਾਰ ਇਹੀ ਕਿਹਾ ਜਾ ਰਿਹਾ ਸੀ ਕਿ ਟੀਮ ਪੈਟਰੋਲਿੰਗ ਕਰਕੇ ਫਾਲਟ ਲੱਭ ਰਹੀ ਹੈ। ਬਿਜਲੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਫਾਲਟ ਲੱਭਣ ਵਿਚ ਇੰਨਾ ਸਮਾਂ ਲਾਇਆ ਜਾ ਰਿਹਾ ਹੈ ਤਾਂ ਸਾਬਿਤ ਹੁੰਦਾ ਹੈ ਕਿ ਵਿਭਾਗ ਦਾ ਸਿਸਟਮ ਅਪ-ਟੂ-ਡੇਟ ਨਹੀਂ ਹੈ।

ਇਹ ਵੀ ਪੜ੍ਹੋ : ਫਗਵਾੜਾ: ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਨੇ ਤੜਫ਼-ਤੜਫ਼ ਕੇ ਤੋੜਿਆ ਦਮ

ਆਪਣੇ ਕਰਮਚਾਰੀਆਂ ਦੀ ਲੋਕੇਸ਼ਨ ਕਢਵਾਉਣ ਪਟਿਆਲਾ ਬੈਠੇ ਅਧਿਕਾਰੀ
ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਟੈਕਨਾਲੋਜੀ ਦਾ ਯੁੱਗ ਹੈ ਅਤੇ ਆਪਣੇ ਕਰਮਚਾਰੀਆਂ ਦੇ ਕੰਮਕਾਜ ਕਰਨ ਦੇ ਢੰਗ ਨੂੰ ਪਰਖਣਾ ਬਹੁਤ ਆਸਾਨ ਹੈ। ਜਾਣਕਾਰ ਕਹਿੰਦੇ ਹਨ ਕਿ ਪਟਿਆਲਾ ਬੈਠੇ ਸੀਨੀਅਰ ਅਧਿਕਾਰੀਆਂ ਨੂੰ ਫੀਲਡ ਨਾਲ ਸਬੰਧਤ ਜ਼ਿੰਮੇਵਾਰ ਸਟਾਫ ਦੀ ਲੋਕੇਸ਼ਨ ਕਢਵਾਉਣੀ ਚਾਹੀਦੀ ਹੈ ਤਾਂ ਕਿ ਫਾਲਟ ਪੈਣ ਸਮੇਂ ਉਨ੍ਹਾਂ ਦੀ ਮੌਜੂਦਗੀ ਦੀ ਸੱਚਾਈ ਦਾ ਪਤਾ ਲੱਗ ਸਕੇ। ਦੱਸਿਆ ਜਾਂਦਾ ਹੈ ਕਿ ਕਈ ਕਰਮਚਾਰੀ ਮੌਕੇ ’ਤੇ ਨਹੀਂ ਆਉਂਦੇ ਅਤੇ ਆਪਣੇ ਫੋਨ ਵੀ ਜਾਣਬੁੱਝ ਕੇ ਬਿਜ਼ੀ ਕਰ ਦਿੰਦੇ ਹਨ। ਇਸ ਲਈ ਕਈ ਕਰਮਚਾਰੀਆਂ ਵੱਲੋਂ ਆਪਣੇ ਦੂਜੇ ਨੰਬਰ ’ਤੇ ਕਾਲ ਕਰ ਕੇ ਫੋਨ ਨੂੰ ਬਿਜ਼ੀ ਕਰ ਦਿੱਤਾ ਜਾਂਦਾ ਹੈ। ਖਪਤਕਾਰ ਫੋਨ ਮਿਲਾ-ਮਿਲਾ ਕੇ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ ਅਤੇ ਕਈ ਕਰਮਚਾਰੀ ਆਰਾਮ ਫਰਮਾ ਰਹੇ ਹੁੰਦੇ ਹਨ। ਦੱਸਿਆ ਜਾਂਦਾ ਹੈ ਕਿ ਫਾਲਟ ਦੇ ਵਧੇਰੇ ਕੇਸਾਂ ਵਿਚ ਸੀਨੀਅਰ ਅਧਿਕਾਰੀ ਮੌਕੇ ’ਤੇ ਹੀ ਨਹੀਂ ਆਉਂਦੇ।

ਇਹ ਵੀ ਪੜ੍ਹੋ :  ਕੋਵਿਡ ਟੈਸਟ ਰਿਪੋਰਟ ਜ਼ਰੂਰੀ ਨਹੀਂ: ਹੁਣ ਇੰਝ ਮਿਲ ਰਹੀ ਹੈ ਹਿਮਾਚਲ ਵਿਚ ਯਾਤਰੀਆਂ ਨੂੰ ਐਂਟਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News