ਸਾਲ ਤੋਂ ਬੰਦ ਪਏ ਘਰ ਨੂੰ ਪਾਵਰ ਨਿਗਮ ਨੇ ਭੇਜਿਆ 4870 ਰੁਪਏ ਦਾ ਬਿੱਲ

09/21/2019 8:23:57 PM

ਜਲੰਧਰ, (ਪੁਨੀਤ)— ਪਾਵਰ ਨਿਗਮ ਦੇ ਮਾਡਲ ਟਾਊਨ ਕਮਰਸ਼ੀਅਲ ਸਬ-ਡਵੀਜ਼ਨ-5 ਵਲੋਂ ਇਕ ਬੰਦ ਪਏ ਘਰ ਦਾ ਬਿੱਲ 4870 ਰੁਪਏ ਭੇਜ ਦਿੱਤਾ ਗਿਆ। ਇਸ ਬਾਰੇ ਖਪਤਕਾਰ ਨੇ ਪਾਵਰ ਨਿਗਮ ਨੂੰ ਸ਼ਿਕਾਇਤ ਦਿੱਤੀ ਪਰ ਆਪਣਾ ਬਿੱਲ ਠੀਕ ਕਰਵਾਉਣ ਲਈ ਖਪਤਕਾਰ ਨੂੰ ਭਟਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਾਣਕਾਰੀ ਦਿੰਦਿਆਂ ਰਾਜੇਸ਼ ਕੁਮਾਰ ਵਾਸੀ ਬਸਤੀ ਪੀਰਦਾਦ ਨੇ ਦੱਸਿਆ ਕਿ ਉਸ ਦਾ ਘਰ ਕਈ ਸਾਲਾਂ ਤੋਂ ਬੰਦ ਪਿਆ ਹੈ ਪਰ ਇਸ ਵਾਰ ਪਾਵਰ ਨਿਗਮ ਨੇ 28 ਸਤੰਬਰ 2018 ਤੋਂ 31 ਜੁਲਾਈ 2019 ਤੱਕ ਦਾ ਬਿੱਲ 4870 ਰੁਪਏ ਭੇਜ ਦਿੱਤਾ।

ਇਸ ਸਬੰਧ 'ਚ ਉਨ੍ਹਾਂ 28 ਅਗਸਤ ਨੂੰ ਪਾਵਰ ਨਿਗਮ ਨੂੰ ਬਿੱਲ ਠੀਕ ਕਰਵਾਉਣ ਬਾਰੇ ਲਿਖਤੀ 'ਚ ਸ਼ਿਕਾਇਤ ਦਿੱਤੀ। ਸ਼ਿਕਾਇਤ ਸਬੰਧੀ ਉਹ ਸੀਨੀਅਰ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਪਰ ਇਸ ਦੇ ਬਾਵਜੂਦ ਅਜੇ ਤੱਕ ਬਿੱਲ ਠੀਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਆਨਲਾਈਨ ਸ਼ਿਕਾਇਤ ਕੀਤੀ ਤਾਂ ਕੰਪਲੇਂਟ ਰਜਿਸਟਰ ਨੰਬਰ ਪ੍ਰਾਪਤ ਹੋਇਆ। ਜਦੋਂ ਵੀ ਉਹ ਆਪਣਾ ਸਟੇਟਸ ਜਾਣਨਾ ਚਾਹੁੰਦੇ ਹਨ ਤਾਂ ਇਹ ਮੈਸੇਜ ਆਉਂਦਾ ਹੈ ਕਿ ਕੰਪਲੇਂਟ ਮਿਲ ਚੁੱਕੀ ਹੈ ਅਤੇ ਅੰਡਰ ਪ੍ਰੋਸੈੱਸ ਹੈ।


KamalJeet Singh

Content Editor

Related News