ਪਾਕੇਟ-ਰੇਨ ਵੀ ਨਹੀਂ ਝੱਲ ਸਕਿਆ ਸਿਸਟਮ : ਬਿਜਲੀ ਗੁੱਲ ਰਹਿਣ ''ਤੇ 3500 ਤੋਂ ਵੀ ਵੱਧ ਸ਼ਿਕਾਇਤਾਂ

07/23/2021 2:45:57 PM

ਜਲੰਧਰ (ਪੁਨੀਤ)- ਪਾਵਰ ਨਿਗਮ ਵੱਲੋਂ 192 ਕਰੋੜ ਦੇ ਖ਼ਰਚੇ ਨਾਲ ਬਿਜਲੀ ਸਿਸਟਮ ਸੁਧਾਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਆਲਮ ਇਹ ਹੈ ਕਿ ਮਹਿਕਮੇ ਦਾ ਸਿਸਟਮ ਪਾਕੇਟ-ਰੇਨ ਨੂੰ ਝੱਲਣ ਵਿਚ ਵੀ ਪੂਰੀ ਤਰ੍ਹਾਂ ਸਮਰੱਥ ਨਹੀਂ ਹੈ। ਸ਼ਹਿਰ ਦੇ ਕੁਝ ਹਿੱਸਿਆਂ ਵਿਚ ਸ਼ਾਮ ਨੂੰ ਤੇਜ਼ ਬਾਰਿਸ਼ ਹੋਈ, ਜਿਸ ਤੋਂ ਬਾਅਦ ਕਈ ਫੀਡਰ ਬੰਦ ਹੋਵੇ ਅਤੇ ਘੰਟਿਆਂ ਤੱਕ ਬਿਜਲੀ ਗੁੱਲ ਰਹੀ, ਇਸ ਨਾਲ ਉਪਭੋਗਤਾ ਕਾਫੀ ਪਰੇਸ਼ਾਨ ਰਹੇ।

ਇਹ ਵੀ ਪੜ੍ਹੋ: ਤਾਜਪੋਸ਼ੀ ਸਮਾਗਮ ’ਚ ਪਹੁੰਚੇ ਹਰੀਸ਼ ਰਾਵਤ ਬੋਲੇ, ‘‘ਕਾਂਗਰਸ ਦੀ ਪਰੰਪਰਾ ਨੂੰ ਅੱਗੇ ਵਧਾ ਕੇ ਚੱਲਣ ਸਿੱਧੂ’’

ਈਸਟ ਡਿਵੀਜ਼ਨ ਦੇ ਉਦਯੋਗਪਤੀਆਂ ਨੇ ਦੱਸਿਆ ਕਿ ਇੰਡਸਟਰੀ ਨਾਲ ਸਬੰਧਿਤ ਕੁਝ ਫੀਡਰਾਂ ਵਿਚ ਮੀਂਹ ਕਾਰਨ ਖ਼ਰਾਬੀ ਪੈ ਗਈ ਅਤੇ ਕਾਫੀ ਸਮੇਂ ਤੱਕ ਬਿਜਲੀ ਬੰਦ ਰਹੀ, ਜਿਸ ਕਾਰਨ ਉਨ੍ਹਾਂ ਨੂੰ ਜਨਰੇਟਰ ਚਲਾਉਣ ਲਈ ਮਜਬੂਰ ਹੋਣਾ ਪਿਆ। ਅਧਿਕਾਰੀਆਂ ਨੇ ਕਿਹਾ ਕਿ ਤੇਜ਼ ਬਾਰਿਸ਼ ਕਾਰਨ ਮਹਿਕਮੇ ਵੱਲੋਂ ਸਾਵਧਾਨੀ ਦੇ ਤੌਰ ’ਤੇ ਬਿਜਲੀ ਖ਼ੁਦ ਹੀ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਦਾ ਕਹਿਣਾ ਸੀ ਕਿ ਮੀਂਹ ਰੁਕਣ ਤੋਂ ਬਾਅਦ ਬੰਦ ਕੀਤੀ ਗਈ ਸਪਲਾਈ ਨੂੰ ਚਾਲੂ ਕਰ ਦਿੱਤਾ ਗਿਆ ਸੀ, ਜਿਨ੍ਹਾਂ ਫੀਡਰਾਂ ਵਿਚ ਫਾਲਟ ਸੀ ਉਹ ਵੀ ਜਲਦ ਹੀ ਠੀਕ ਹੋ ਗਏ ਸਨ ਅਤੇ ਫੀਡਰ ਚੱਲ ਰਹੇ ਹਨ।

ਇਹ ਵੀ ਪੜ੍ਹੋ: ਕੈਪਟਨ ਨੇ ਬਦਲੀ ਰਣਨੀਤੀ, ਹੁਣ ਵਿਧਾਇਕਾਂ ਦੇ ਨਾਲ-ਨਾਲ ਕਾਂਗਰਸੀ ਨੇਤਾਵਾਂ ਨੂੰ ਵੀ ਲਿਆਉਣਗੇ ਨੇੜੇ

ਬੀਤੇ ਦਿਨ ਬਿਜਲੀ ਦੀ ਮੰਗ ਘੱਟ ਰਹਿਣ ਕਾਰਨ ਕਿਸੇ ਵੀ ਕੈਟਾਗਿਰੀ ਦੇ ਉਪਭੋਗਤਾਵਾਂ 'ਤੇ ਕੋਈ ਕੱਟ ਨਹੀਂ ਲਾਇਆ ਗਿਆ ਬਾਰਿਸ਼ ਕਾਰਨ ਖੇਤਾਂ ਵਿਚ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਮੋਟਰਾਂ ਦੀ ਵਰਤੋਂ ਨਾਂਹ ਦੇ ਬਰਾਬਰ ਹੋ ਰਹੀ ਹੈ ਇਸ ਕਾਰਨ ਬਿਜਲੀ ਦੀ ਕਮੀ ਨਹੀਂ ਹੈ ਉਥੇ ਹੀ ਬੈਸਟ ਡਿਵੀਜ਼ਨ ਦੇ ਗੋਪਾਲ ਨਗਰ ਦੇ ਨਾਲ ਲੱਗਦੇ ਇਲਾਕਿਆਂ ਦੇ ਉਪਭੋਗਤਾਵਾਂ ਨੇ ਕਿਹਾ ਕਿ ਦੇਰ ਰਾਤ ਨੂੰ ਬਿਜਲੀ ਬੰਦ ਹੋ ਗਈ ਪਰ ਮਹਿਕਮੇ ਦਾ 1912 ਨੰਬਰ ਲੰਬੇ ਸਮੇਂ ਤੱਕ ਨਹੀਂ ਚੱਲ ਸਕਿਆ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਸ਼ਿਕਾਇਤ ਕੇਂਦਰ 'ਤੇ ਜਾ ਕੇ ਬਿਜਲੀ ਕਰਮਚਾਰੀਆਂ ਨੂੰ ਨਾਲ ਲਿਆ ਕੇ ਬਿਜਲੀ ਚਾਲੂ ਕਰਵਾਈ।

ਟਾਂਡਾ ਦੀ ਵਿਆਹੁਤਾ ਦਾ ਕੈਨੇਡਾ 'ਚ ਕਤਲ ਕਰਨ ਵਾਲੇ ਪਤੀ ਨੇ ਨਦੀ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News