ਬਾਰਿਸ਼ ''ਚ ਚਲਾਈ ਵਸੂਲੀ ਮੁਹਿੰਮ ''ਚ ਪਾਵਰ ਨਿਗਮ ਨੇ ਵਸੂਲੇ 69.50 ਲੱਖ

08/29/2020 4:41:50 PM

ਜਲੰਧਰ (ਪੁਨੀਤ)— ਡਿਫਾਲਟਰਾਂ ਕੋਲੋਂ ਵਸੂਲੀ ਲਈ ਪਾਵਰ ਨਿਗਮ ਵੱਲੋਂ ਚਲਾਈ ਮੁਹਿੰਮ ਦੌਰਾਨ ਸ਼ੁੱਕਰਵਾਰ ਬਾਰਿਸ਼ ਦੇ ਬਾਵਜੂਦ 69.50 ਲੱਖ ਰੁਪਏ ਵਸੂਲੇ ਗਏ ਪਰ ਮਹਿਕਮੇ ਨੂੰ ਉਮੀਦ ਮੁਤਾਬਕ ਫਿਰ ਵੀ ਰਿਸਪਾਂਸ ਨਹੀਂ ਮਿਲਿਆ। ਇਸ ਦਾ ਕਾਰਨ ਇਹ ਹੈ ਕਿ ਮਹਿਕਮੇ ਵੱਲੋਂ ਬਿੱਲ ਅਦਾ ਨਾ ਕਰਨ ਵਾਲੇ ਖਪਤਕਾਰਾਂ 'ਤੇ ਵੱਡੀ ਕਾਰਵਾਈ ਕਰਦਿਆਂ ਕੁਨੈਕਸ਼ਨ ਕੱਟਣ ਦੀ ਯੋਜਨਾ ਬਣਾਈ ਗਈ ਸੀ, ਜੋ ਕਿ ਬਾਰਿਸ਼ ਕਾਰਨ ਧਰੀ-ਧਰਾਈ ਰਹਿ ਗਈ। ਬਾਰਿਸ਼ ਕਾਰਨ ਠੀਕ ਢੰਗ ਨਾਲ ਉਗਰਾਹੀ ਨਹੀਂ ਹੋ ਸਕੀ, ਜਿਸ ਦੀ ਉਮੀਦ ਲਾਉਂਦਿਆਂ ਦਰਜਨਾਂ ਟੀਮਾਂ ਨੂੰ ਤਿਆਰ ਕੀਤਾ ਗਿਆ ਸੀ। ਸਵੇਰੇ ਜਦੋਂ ਟੀਮਾਂ ਨੂੰ ਰਵਾਨਾ ਕੀਤਾ ਜਾਣਾ ਸੀ, ਠੀਕ ਉਸੇ ਸਮੇਂ ਬਾਰਿਸ਼ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ: 25 ਕਰੋੜ ਦੀ ਠੱਗੀ ਦੇ ਮਾਮਲੇ 'ਚ ਜਲੰਧਰ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ

2 ਦਿਨਾਂ ਦੀ ਛੁੱਟੀ ਤੋਂ ਪਹਿਲਾਂ ਕੈਸ਼ ਕਾਊਂਟਰਾਂ 'ਤੇ ਜਮ੍ਹਾ ਹੋਏ 2.16 ਕਰੋੜ ਦੇ ਬਿੱਲ
2 ਦਿਨਾਂ ਦੀ ਸਰਕਾਰੀ ਛੁੱਟੀ ਤੋਂ ਪਹਿਲਾਂ ਅੱਜ ਪਾਵਰ ਨਿਗਮ ਦੇ ਕੈਸ਼ ਕਾਊਂਟਰਾਂ 'ਤੇ ਬਿਲ ਜਮ੍ਹਾ ਕਰਵਾਉਣ ਵਾਲੇ ਲੋਕਾਂ ਦੀ ਭੀੜ ਲੱਗ ਗਈ। ਸਵੇਰੇ ਕਾਊਂਟਰ ਖੁੱਲ੍ਹਣ ਤੋਂ ਪਹਿਲਾਂ ਹੀ ਖਪਤਕਾਰ ਲਾਈਨਾਂ ਵਿਚ ਲੱਗੇ ਨਜ਼ਰ ਆਏ। ਦੁਪਹਿਰ ਤੱਕ ਖੁੱਲ੍ਹੇ ਕੈਸ਼ ਕਾਊਂਟਰਾਂ 'ਤੇ ਬਿੱਲ ਅਦਾ ਕਰਨ ਲਈ ਵੱਡੀ ਗਿਣਤੀ ਵਿਚ ਖਪਤਕਾਰ ਪਹੁੰਚੇ। ਅੱਜ 2.16 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਹੋਇਆ। ਹੁਣ ਕੈਸ਼ ਕਾਊਂਟਰਾਂ 'ਤੇ ਸੋਮਵਾਰ ਨੂੰ ਹੀ ਬਿੱਲ ਅਦਾ ਹੋ ਸਕਣਗੇ।

ਇਹ ਵੀ ਪੜ੍ਹੋ: ਲੁਧਿਆਣਾ ਦੇ ਮੁਕਾਬਲੇ ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੀ ਰਫ਼ਤਾਰ ਦੁੱਗਣੀ, ਸਾਹਮਣੇ ਆਈ ਹੈਰਾਨ ਕਰਦੀ ਰਿਪੋਰਟ


shivani attri

Content Editor

Related News