ਜੇ. ਈ. ਨਾਲ ਕੁੱਟਮਾਰ ਤੋਂ ਬਾਅਦ ਬਿਜਲੀ ਕਰਮਚਾਰੀਆਂ ਵੱਲੋਂ ਥਾਣੇ ਦਾ ਘਿਰਾਓ

06/20/2021 5:50:26 PM

ਜਲੰਧਰ (ਪੁਨੀਤ)–ਪਾਵਰ ਨਿਗਮ ਦੇ ਜੇ. ਈ. ਬਲਦੇਵ ਰਾਜ ਨਾਲ ਮਕਸੂਦਾਂ ਨੇੜੇ ਆਟੋ ਚਾਲਕ ਦੀ ਟੱਕਰ ਹੋ ਗਈ, ਜਿਸ ਤੋਂ ਬਾਅਦ ਝਗੜਾ ਇੰਨਾ ਵਧ ਗਿਆ ਕਿ ਜੇ. ਈ. ਨਾਲ ਕੁੱਟਮਾਰ ਕੀਤੀ ਗਈ, ਜਿਸ ਵਿਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਦੌਰਾਨ ਆਟੋ ਚਾਲਕ ਨੇ ਨੁਕਸਾਨ ਹੋਣ ਕਾਰਨ ਜੇ. ਈ. ਕੋਲੋਂ ਰਿਪੇਅਰ ਦੇ ਪੈਸੇ ਲਏ ਅਤੇ ਝਗੜਾ ਥਾਣਾ ਨੰਬਰ 1 ਵਿਚ ਪਹੁੰਚ ਗਿਆ।
ਪੁਲਸ ਵੱਲੋਂ ਗੰਭੀਰਤਾ ਨਾਲ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਪਾਵਰ ਨਿਗਮ ਦੇ ਕਰਮਚਾਰੀਆਂ ਨੇ ਥਾਣਾ ਨੰਬਰ 1 ਦਾ ਘਿਰਾਓ ਕਰਦਿਆਂ ਧਰਨਾ ਲਾ ਦਿੱਤਾ। ਇਸ ਦੌਰਾਨ ਬੀਤੇ ਦਿਨ ਦੁਪਹਿਰ ਸਮੇਂ ਥਾਣੇ ਦੀ ਬਿਜਲੀ ਲਗਭਗ 2 ਘੰਟੇ ਬੰਦ ਰਹੀ। ਦੋਸ਼ ਹੈ ਕਿ ਪਾਵਰ ਨਿਗਮ ਦੇ ਕਰਮਚਾਰੀਆਂ ਨੇ ਪੁਲਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਕਾਰਨ ਕੁਨੈਕਸ਼ਨ ਕੱਟ ਦਿੱਤਾ, ਜਦੋਂ ਕਿ ਅਧਿਕਾਰੀਆਂ ਦਾ ਕਹਿਣਾ ਸੀ ਕਿ ਫਾਲਟ ਪੈਣ ਕਾਰਨ ਬਿਜਲੀ ਬੰਦ ਹੋਈ।

ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਗੁਆਂਢੀਆਂ ਨੇ ਧੋਖੇ ਨਾਲ ਨੌਜਵਾਨ ਨੂੰ ਘਰ ਬੁਲਾ ਕੇ ਦਿੱਤੀ ਰੂਹ ਕੰਬਾਊ ਮੌਤ

ਬਿਜਲੀ ਚਾਲੂ ਕਰਵਾਉਣ ਲਈ ਪਾਵਰ ਨਿਗਮ ਕਰਮਚਾਰੀਆਂ ਦੀ ਥਾਣੇ ਦੇ ਮੁਲਾਜ਼ਮਾਂ ਨਾਲ ਹੱਥੋਪਾਈ ਹੋਣ ਦੀ ਵੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਇਕ ਮੁਲਾਜ਼ਮ ਦੀ ਵਰਦੀ ਵੀ ਫਟ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧੱਕਾ-ਮੁੱਕੀ ਵਿਚ ਅਜਿਹਾ ਹੋਇਆ। ਸਖ਼ਤ ਮੁਸ਼ੱਕਤ ਤੋਂ ਬਾਅਦ ਪਾਵਰ ਨਿਗਮ ਦੇ ਕਰਮਚਾਰੀਆਂ ਨੇ 2 ਘੰਟੇ ਬਾਅਦ ਬਿਜਲੀ ਚਾਲੂ ਕਰ ਦਿੱਤੀ।
ਪਾਵਰ ਨਿਗਮ ਦੇ ਸਬੰਧਤ ਐੱਸ. ਡੀ. ਓ. ਮਦਨ ਲਾਲ ਨੇ ਦੱਸਿਆ ਕਿ ਸ਼ੁੱਕਰਵਾਰ ਰਾਤੀਂ 10 ਵਜੇ ਦੇ ਲਗਭਗ ਜੇ. ਈ. ਦਾ ਚਾਰਜ ਸੰਭਾਲ ਰਹੇ ਬਲਦੇਵ ਰਾਜ ਕੰਮ ਤੋਂ ਪਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਆਟੋ ਚਾਲਕ ਨਾਲ ਟੱਕਰ ਹੋ ਗਈ ਅਤੇ ਝਗੜਾ ਇੰਨਾ ਵਧ ਗਿਆ ਕਿ ਜੇ. ਈ. ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਦੌਰਾਨ ਆਟੋ ਚਾਲਕ ਵੱਲੋਂ ਜੇ. ਈ. ਕੋਲੋਂ 10 ਹਜ਼ਾਰ ਰੁਪਏ ਵੀ ਲੈ ਗਏ, ਜਦੋਂ ਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਪੈਸੇ ਨਹੀਂ ਲਏ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, ਪਲਾਂ 'ਚ ਉਜੜਿਆ ਪਰਿਵਾਰ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ

ਥਾਣਾ ਨੰਬਰ 1 ਦੇ ਐੱਸ. ਐੱਚ. ਓ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਰਾਤੀਂ ਹੋਈ ਇਸ ਘਟਨਾ ਤੋਂ ਬਾਅਦ ਜੇ. ਈ. ਸ਼ਨੀਵਾਰ ਸਵੇਰੇ 4 ਵਜੇ ਦੇ ਲਗਭਗ ਥਾਣੇ ਆਇਆ ਤੇ ਆਪਣੀ ਸ਼ਿਕਾਇਤ ਦਿੱਤੀ। ਇਸ ਦੌਰਾਨ ਜੇ. ਈ. ਸਹੀ ਹਾਲਤ ਵਿਚ ਨਹੀਂ ਲੱਗ ਰਿਹਾ ਸੀ। ਸ਼ਿਕਾਇਤ ਦੇਣ ਤੋਂ ਬਾਅਦ ਜੇ. ਈ. ਅਤੇ ਪਾਵਰ ਨਿਗਮ ਦੇ ਅਧਿਕਾਰੀ ਦੁਬਾਰਾ ਥਾਣੇ ਆਏ ਅਤੇ ਉਨ੍ਹਾਂ ਕੋਲੋਂ ਐੱਮ. ਐੱਲ. ਆਰ. ਮੰਗੀ ਗਈ। ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹਿ ਕੇ ਉਕਤ ਲੋਕ ਐੱਮ. ਐੱਲ. ਆਰ. ਕਟਵਾਉਣ ਚਲੇ ਗਏ। ਇਸ ਤੋਂ ਬਾਅਦ ਦੂਜੀ ਧਿਰ ਦੇ ਲੋਕ ਵੀ ਮੌਕੇ ’ਤੇ ਪਹੁੰਚ ਗਏ।
ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਦੁਪਹਿਰ ਸਮੇਂ ਥਾਣੇ ਦੀ ਬਿਜਲੀ ਬੰਦ ਹੋ ਗਈ ਅਤੇ ਬਿਜਲੀ ਚਾਲੂ ਕਰਵਾਉਣ ਲਈ ਥਾਣੇ ਦੇ ਮੁਲਾਜ਼ਮਾਂ ਵੱਲੋਂ ਪਾਵਰ ਨਿਗਮ ਦੇ ਕਰਮਚਾਰੀਆਂ ਨੂੰ ਕਿਹਾ ਜਾ ਰਿਹਾ ਸੀ ਪਰ ਉਹ ਬਿਜਲੀ ਚਾਲੂ ਕਰਨ ਨੂੰ ਤਿਆਰ ਨਹੀਂ ਸਨ। ਇਸ ਕਾਰਨ ਬਹਿਸਬਾਜ਼ੀ ਹੋਈ।

ਇਹ ਵੀ ਪੜ੍ਹੋ: ਜਲੰਧਰ ਦੀ ਪੀ. ਪੀ. ਆਰ. ਮਾਰਕਿਟ ’ਚ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ

ਝਗੜੇ ਦੀ ਸੂਚਨਾ ਮਿਲਣ ’ਤੇ ਏ. ਸੀ. ਪੀ. ਨਾਰਥ ਸੁਖਜਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸੁਲਝਾਇਆ। ਇਸ ਦੌਰਾਨ ਪਾਵਰ ਨਿਗਮ ਦੇ ਐੱਸ. ਡੀ. ਓ. ਮਦਨ ਲਾਲ, ਗੋਪਾਲ ਕ੍ਰਿਸ਼ਨ ਅਤੇ ਸ਼ਮਸ਼ੇਰ ਚੰਦਰ ਨੇ ਵੀ ਸੀਨੀਅਰ ਅਧਿਕਾਰੀਆਂ ਅੱਗੇ ਆਪਣੇ ਕਰਮਚਾਰੀ ਦਾ ਪੱਖ ਰੱਖਿਆ। ਸ਼ਨੀਵਾਰ ਸਵੇਰੇ 4 ਵਜੇ ਦੇ ਲਗਭਗ ਥਾਣੇ ਵਿਚ ਸ਼ਿਕਾਇਤ ਪਹੁੰਚੀ ਸੀ ਅਤੇ 13 ਘੰਟਿਆਂ ਬਾਅਦ ਸ਼ਾਮੀਂ 5 ਵਜੇ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋਇਆ। ਇਸ ਦੌਰਾਨ ਫੈਸਲਾ ਲਿਆ ਗਿਆ ਕਿ ਆਟੋ ਚਾਲਕ ਦਾ ਜਿਹੜਾ ਨੁਕਸਾਨ ਹੋਇਆ ਹੈ, ਉਹ ਭਰਿਆ ਜਾਵੇਗਾ।

ਇਹ ਵੀ ਪੜ੍ਹੋ- ਹੁਸ਼ਿਆਰਪੁਰ: ਥਾਣਾ ਚੱਬੇਵਾਲ 'ਚ ਤਾਇਨਾਤ ਏ. ਐੱਸ. ਆਈ. ਦੀ ਗੋਲ਼ੀ ਲੱਗਣ ਨਾਲ ਮੌਤ

ਪਾਵਰ ਨਿਗਮ ਦੇ ਕਰਮਚਾਰੀਆਂ ਨਾਲ ਪੁਲਸ ਭੇਜ ਕੇ ਦੂਜੀ ਧਿਰ ਨੂੰ ਲੈ ਕੇ ਆਏ : ਰਾਜੇਸ਼ ਸ਼ਰਮਾ
ਥਾਣਾ ਨੰਬਰ 1 ਦੇ ਐੱਸ. ਐੱਚ. ਓ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਦੁਪਹਿਰ ਸਮੇਂ ਪਾਵਰ ਨਿਗਮ ਨਾਲ ਸਬੰਧਤ ਕਰਮਚਾਰੀਆਂ ਨੇ ਦੂਜੀ ਧਿਰ ਦੇ ਲੋਕਾਂ ਬਾਰੇ ਸੂਚਨਾ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਨੂੰ ਉਨ੍ਹਾਂ ਦੇ ਨਾਲ ਭੇਜਿਆ ਗਿਆ ਅਤੇ ਦੂਜੀ ਧਿਰ ਨੂੰ ਥਾਣੇ ਲੈ ਕੇ ਆਏ। ਪੁਲਸ ਨੇ ਆਪਣਾ ਕੰਮ ਬਾਖੂਬੀ ਕੀਤਾ ਪਰ ਬਿਜਲੀ ਬੰਦ ਰੱਖਣਾ ਗਲਤ ਸੀ।

ਇਹ ਵੀ ਪੜ੍ਹੋ- ਫਗਵਾੜਾ 'ਚ ਵੱਡੀ ਵਾਰਦਾਤ, ਚੌਕੀਦਾਰ ਦਾ ਬੇਰਹਿਮੀ ਨਾਲ ਕਤਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri