ਬਿਜਲੀ ਚੋਰੀ ਖ਼ਿਲਾਫ਼ ਛਾਪੇਮਾਰੀ, 2494 ਮੀਟਰਾਂ ਦੀ ਚੈਕਿੰਗ ''ਚ ਫੜੇ 134 ਕੇਸ

10/11/2020 3:04:37 PM

ਜਲੰਧਰ (ਪੁਨੀਤ)— ਪਾਵਰ ਨਿਗਮ ਵੱਲੋਂ ਬਿਜਲੀ ਚੋਰਾਂ ਖ਼ਿਲਾਫ਼ ਛਾਪੇਮਾਰੀ ਵੀ ਚਲਾਈ ਮੁਹਿੰਮ ਨੂੰ ਬੀਤੇ ਦਿਨ ਉਸ ਸਮੇਂ ਬਲ ਮਿਲਿਆ ਜਦੋਂ 2494 ਮੀਟਰਾਂ ਦੀ ਚੈਕਿੰਗ 'ਚ ਬਿਜਲੀ ਚੋਰੀ/ਦੁਰਵਰਤੋਂ ਦੇ 134 ਕੇਸ ਫੜੇ ਗਏ। ਉਕਤ ਖਪਤਕਾਰਾਂ ਨੂੰ 10.07 ਲੱਖ ਜੁਰਮਾਨਾ ਕੀਤਾ ਗਿਆ। ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਨੇ ਦੱਸਿਆ ਕਿ ਚੀਫ ਇੰਜੀਨੀਅਰ ਜੈਇੰਦਰ ਦਾਨੀਆ ਦੀਆਂ ਹਦਾਇਤਾਂ 'ਤੇ ਪਾਵਰ ਨਿਗਮ ਨੇ ਸਵੇਰੇ ਤੜਕੇ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ: ਜਲੰਧਰ: ਪੁਲਸ ਲਾਈਨ 'ਚ ਵੱਡੀ ਵਾਰਦਾਤ, ਗੋਲੀ ਲੱਗਣ ਨਾਲ ASI ਦੀ ਮੌਤ

ਇਸੇ ਲੜੀ 'ਚ ਬਿਜਲੀ ਚੋਰੀ ਦੇ 20, ਓਵਰਲੋਡ ਦੇ 106, ਜਦੋਂ ਕਿ ਬਿਜਲੀ ਦੀ ਦੁਰਵਰਤੋਂ (ਯੂ. ਯੂ. ਈ.) ਦੇ 8 ਕੇਸ (ਕੁੱਲ ਮਿਲਾ ਕੇ 134 ਕੇਸ) ਫੜੇ ਗਏ। ਇੰਜੀ. ਬਾਂਸਲ ਨੇ ਦੱਸਿਆ ਕਿ ਜਲੰਧਰ ਸਰਕਲ ਦੀਆਂ ਪੰਜਾਂ ਡਵੀਜ਼ਨਾਂ ਦੀ ਚੈਕਿੰਗ ਮੁਹਿੰਮ ਦੌਰਾਨ ਈਸਟ ਡਿਵੀਜ਼ਨ ਦੇ ਐਕਸੀਅਨ ਸੰਨੀ ਭਾਗਰਾ ਦੀ ਅਗਵਾਈ ਵਿਚ ਸਭ ਤੋਂ ਵੱਧ 586 ਮੀਟਰ ਚੈੱਕ ਕੀਤੇ ਗਏ, ਜਿਨ੍ਹਾਂ 'ਚੋਂ 58 ਕੇਸ ਬਣਾ ਕੇ ਉਨ੍ਹਾਂ ਨੂੰ 4.21 ਲੱਖ ਜੁਰਮਾਨਾ ਕੀਤਾ ਗਿਆ।

ਇਹ ਵੀ ਪੜ੍ਹੋ: ਮੰਗਲੀਕ ਹੋਣ 'ਤੇ ਸਹੁਰਿਆਂ ਤੋਂ ਮਿਲੇ ਅਜਿਹੇ ਤਾਅਨੇ ਕਿ ਮਜਬੂਰ ਹੋ ਕੁੜੀ ਨੇ ਚੁੱਕਿਆ ਹੈਰਾਨ ਕਰਦਾ ਕਦਮ

shivani attri

This news is Content Editor shivani attri