ਬਕਾਇਆ ਨਾ ਦੇਣ ਕਾਰਨ ਕੱਟਿਆ ਗਿਆ ਬਿਜਲੀ ਕੁਨੈਕਸ਼ਨ

01/29/2020 6:26:07 PM

ਗੜ੍ਹਸ਼ੰਕਰ (ਸ਼ੋਰੀ)— ਬੀਤ ਇਲਾਕੇ ਦੇ ਪਿੰਡ ਪੀਪਲੀਵਾਲ ਦੇ ਪੀਣ ਵਾਲੇ ਪਾਣੀ ਦੀ ਸਕੀਮ ਦਾ ਬਿਜਲੀ ਕੁਨੈਕਸ਼ਨ ਬੀਤੇ ਦਿਨੀਂ ਬਿਜਲੀ ਮਹਿਕਮੇ ਵੱਲੋਂ ਕੱਟਣ ਕਾਰਨ ਪਿੰਡ 'ਚ ਪਾਣੀ ਦੀ ਕਿੱਲਤ ਪੈਦਾ ਹੋ ਗਈ ਹੈ। ਪਿੰਡ ਦੀ ਸਰਪੰਚ ਅਮਨਦੀਪ ਕੌਰ ਅਤੇ ਸੰਜੇ ਕੁਮਾਰ ਅਨੁਸਾਰ ਕੁਨੈਕਸ਼ਨ ਕੁਲ ਬਕਾਇਆ ਬਿੱਲ ਨਾ ਦੇਣ ਕਰਕੇ ਕੱਟਿਆ ਗਿਆ। ਉਨ੍ਹਾਂ ਦੱਸਿਆ ਇਹ ਰਕਮ ਲਗਭਗ 70 ਲੱਖ ਰੁਪਏ ਦੇ ਕਰੀਬ ਹੈ, ਜੋ ਕਿ ਪਿੰਡ ਵਾਸੀ ਦੇਣ ਤੋਂ ਅਸਮਰਥ ਹਨ।

ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਿਨਾਂ ਸ਼ਰਤ ਬਿਜਲੀ ਦਾ ਕੁਨੈਕਸ਼ਨ ਜਲਦ ਤੋਂ ਜਲਦ ਜੋੜੇ ਤਾਂ ਕਿ ਲੋਕ ਪਰੇਸ਼ਾਨੀ ਤੋਂ ਬਚ ਸਕਣ। ਇਸ ਮੌਕੇ ਸਾਬਕਾ ਸਰਪੰਚ ਅੱਛਰੂ ਰਾਮ, ਸੋਹਣ ਲਾਲ, ਤਰਸੇਮ ਲਾਲ, ਪ੍ਰੇਮ ਨਾਥ, ਸ਼ੇਰ ਸਿੰਘ, ਬਲਦੇਵ ਸਿੰਘ ਤੋਂ ਇਲਾਵਾ ਭਾਰੀ ਮਾਤਰਾ ਚ ਪਿੰਡ ਵਾਸੀ ਹਾਜ਼ਰ ਸਨ। ਲੋਕਾਂ ਦੀ ਸਮੱਸਿਆ ਦਾ ਜਾਇਜ਼ਾ ਲੈਣ ਲਈ ਜਨ ਸਿਹਤ ਵਿਭਾਗ ਤੋਂ ਜੇ. ਈ. ਅੰਕਿਤ ਕੁਮਾਰ ਪਿੰਡ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਇਹ ਸਕੀਮ ਪੰਚਾਇਤ ਰਾਹੀਂ ਆਪਰੇਟ ਕੀਤੀ ਜਾ ਰਹੀ ਹੈ।

shivani attri

This news is Content Editor shivani attri