ਆਲੂਅਾਂ ਨਾਲ ਭਰੀ ਟਰਾਲੀ ਕਾਰ ’ਤੇ ਪਲਟੀ, 3 ਜ਼ਖਮੀ

12/24/2018 6:51:21 AM

ਨੂਰਮਹਿਲ,  (ਜ.ਬ.)-   ਬੀਤੀ ਰਾਤ   ਪਿੰਡ ਸੰਘੇ ਜਗੀਰ ਦੇ ਗੇਟ  ਕੋਲ   ਆਲੂਅਾਂ ਨਾਲ ਭਰੀ ਟਰਾਲੀ ਸਵਿਫਟ ਕਾਰ   ਉੱਪਰ ਪਲਟ ਗਈ, ਜਿਸ ਨਾਲ ਸੰਤ ਬਲਵੰਤ ਨਾਥ ਤੇ ਉਨ੍ਹਾਂ ਦੇ ਤਿੰਨ ਪ੍ਰੇਮੀ ਜ਼ਖਮੀ ਹੋ ਗਏ ਅਤੇ ਕਾਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਜਾਣਕਾਰੀ ਅਨੁਸਾਰ ਪਿੰਡ ਸੰਘੇ ਜਗੀਰ ਵਿਖੇ ਆਪਣੇ ਪ੍ਰੇਮੀ ਨੂੰ ਕਾਰ ’ਤੇ ਮਿਲਣ ਵਾਸਤੇ ਆ ਰਹੇ ਸੰਤ ਬਲਵੰਤ ਨਾਥ ਜਿਉਂ ਪਿੰਡ  ਸੰਘੇ ਦੇ ਗੇਟ ਕੋਲ ਆ ਕੇ ਪਿੰਡ ਵੱਲ ਨੂੰ ਮੁਡ਼ਨ ਲੱਗੇ ਮਗਰੋਂ ਆ ਰਹੀ ਤੇਜ਼ ਰਫਤਾਰ ਆਲੂਆਂ ਨਾਲ  ਲੱਦੀ ਟਰੈਕਟਰ-ਟਰਾਲੀ ਦੇ  ਓਵਰ  ਕੰਟਰੋਲ  ਹੋਣ  ਨਾਲ ਕਾਰ ਉੱਪਰ ਪਲਟ ਗਈ।  ਸੰਤ ਬਲਵੰਤ ਨਾਥ ਤੇ ਉਨ੍ਹਾਂ ਦੇ ਜ਼ਖਮੀ ਪ੍ਰੇਮੀਅਾਂ ਨੂੰ ਨੂਰਮਹਿਲ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ  ਕਰਵਾਇਆ ਗਿਆ। ਖਬਰ ਲਿਖੇ ਜਾਣ ਤਕ ਨੂਰਮਹਿਲ ਪੁਲਸ ਨੇ ਮੌਕੇ ’ਤੇ ਪਹੁੰਚ ਕੇ  ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।


Related News