ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਸੜਕ ਦੀ ਮਾੜੀ ਹਾਲਤ, ਲੋਕ ਪ੍ਰੇਸ਼ਾਨ

01/19/2020 1:15:20 PM

ਗੜ੍ਹਸ਼ੰਕਰ, (ਸ਼ੋਰੀ)— ਬੰਗਾਂ-ਗੜ੍ਹਸ਼ੰਕਰ-ਸ਼੍ਰੀ ਆਨੰਦਪੁਰ ਸਾਹਿਬ ਨੂੰ ਜੋੜਨ ਵਾਲੀ ਬੇਹੱਦ ਮਹੱਤਵਪੂਰਨ ਸੜਕ ਵੱਲ ਪਹਿਲਾਂ ਅਕਾਲੀ ਭਾਜਪਾ ਗਠਜੋੜ ਸਰਕਾਰ ਦੀ ਰਹੀ ਬੇਪਰਵਾਹੀ ਅਤੇ ਹੁਣ ਕਾਂਗਰਸ ਸਰਕਾਰ ਦੀ ਲਾਪਰਵਾਹੀ ਲੋਕਾਂ ਦੇ ਮਨਾ 'ਚ ਇਨ੍ਹਾਂ ਪਾਰਟੀਆਂ ਦੇ ਆਗੂਆਂ ਖਿਲਾਫ਼ ਜ਼ਬਰਦਸਤ ਰੋਸ ਪੈਦਾ ਕਰ ਰਹੀ ਹੈ । ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ 'ਚ ਪੈਂਦੀ ਇਹ ਸੜਕ ਕਾਰੋਬਾਰ ਅਤੇ ਧਾਰਮਿਕ ਪੱਖ ਤੋਂ ਬੇਹੱਦ ਮਹੱਤਵਪੂਰਨ ਹੈ ਪਰ ਦੋਨਾਂ ਸਰਕਾਰਾਂ ਨੇ ਇਹ ਗੱਲ ਜਾਣਦੇ ਹੋਏ ਵੀ ਲੋਕਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਰੱਖਿਆ ਹੈ ।
ਇਸ ਸੜਕ 'ਤੇ 6 ਵਿਧਾਨਸਭਾ ਇਲਾਕੇ ਪੈਂਦੇ ਹਨ ਜਿਨ੍ਹਾਂ 'ਚ ਰੋਪੜ, ਸ਼੍ਰੀ ਆਨੰਦਪੁਰ ਸਾਹਿਬ, ਬਲਾਚੌਰ, ਗੜ੍ਹਸ਼ੰਕਰ, ਨਵਾਂਸ਼ਹਿਰ ਅਤੇ ਬੰਗਾਂ ਸ਼ਾਮਲ ਹਨ । ਲੋਕਾਂ ਨੂੰ ਹੈਰਾਨੀ ਹੈ ਕਿ 6 ਵਿਧਾਇਕ ਪਰ ਵਿਧਾਨਸਭਾ 'ਚ ਸਾਰੇ ਇਸ ਮਸਲੇ 'ਤੇ ਕੁਝ ਵੀ ਕਰ ਸਕਣ 'ਚ ਅਸਮਰੱਥ ਰਹੇ । ਇਨ੍ਹਾਂ ਵਿਧਾਨਸਭਾ ਇਲਾਕਿਆਂ 'ਚ ਇਸ ਤਰ੍ਹਾਂ ਦੇ ਲੀਡਰਾਂ ਦੀ ਵੀ ਕੋਈ ਕਮੀ ਨਹੀਂ ਹੈ ਜੋ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀਆਂ ਨਾਲ ਸਿੱਧੀ ਗੱਲ ਕਰ ਲੈਂਦੇ ਹਨ । ਲੋਕਾਂ 'ਚ ਚਰਚਾ ਹੈ ਕੀ ਇਹ ਲੋਕ ਸਿਰਫ਼ ਆਪਣੀ ਰਾਜਨੀਤੀ ਕਰਨ ਦੇ ਲਈ ਹੀ ਕੰਮ ਕਰਦੇ ਹਨ ਜਾਂ ਫਿਰ ਲੋਕ ਮਸਲਿਆਂ 'ਤੇ ਵੀ ਕਦੇ ਗੱਲ ਕਰਦੇ ਹਨ । ਪੈਚ ਵਰਕ ਕਰਨ ਲਈ ਕਦੇ ਬੂਟ ਪਾਲਿਸ਼ ਕਰਨ ਵਾਲੇ ਆਗੂ ਵੀ ਅੱਜ ਖਾਮੋਸ਼ ਬੈਠੇ ਹਨ, ਵਿਧਾਨਸਭਾ 'ਚ ਮੁੱਖ ਵਿਰੋਧੀ ਪਾਰਟੀ ਦੇ ਆਗੂਆਂ ਨੇ ਵੀ ਕੁਝ ਖ਼ਾਸ ਨਹੀਂ ਕੀਤਾ, ਰਹੀ ਗੱਲ ਹਾਕਮ ਜਮਾਤ ਦੀ ਤਾਂ 9 ਮਹੀਨੇ ਬੀਤ ਚੁੱਕੇ ਹਨ ਉਨ੍ਹਾਂ ਦੇ ਇਸ ਸੜਕ ਦੀ ਛੇਤੀ ਰਿਪੇਅਰ ਕਰਨ ਦੇ ਐਲਾਨ ਨੂੰ, ਪਰ ਹੁਣ ਤੱਕ ਟੈਂਡਰ ਲਾ ਦੇਣ ਦੀ ਗੱਲ ਹੀ ਦੱਸੀ ਜਾ ਰਹੀ ਹੈ । ਆਮ ਲੋਕਾਂ ਦੇ ਵਿਚ ਜਾ ਕੇ ਪਤਾ ਚੱਲਦਾ ਹੈ ਕੀ ਲੋਕਾਂ ਦਾ ਰਾਜਨੀਤਕ ਲੋਕਾਂ ਤੋਂ ਵਿਸ਼ਵਾਸ ਹੀ ਉੱਠ ਗਿਆ ਹੈ । ਲੋਕਾਂ ਨੂੰ ਲੱਗਦਾ ਹੀ ਨਹੀਂ ਕੀ ਉਨ੍ਹਾਂ ਦੇ ਮਾਮਲਿਆਂ ਦੀ ਇਹ ਲੋਕ ਪੈਰਵੀ ਕਰ ਰਹੇ ਹਨ । 

ਲੋਕ ਕਸ ਰਹੇ ਹਨ ਤੰਜ      
ਬੰਗਾਂ-ਗੜ੍ਹਸ਼ੰਕਰ-ਸ਼੍ਰੀ ਆਨੰਦਪੁਰ ਸਾਹਿਬ ਰਸਤੇ ਦੀ ਜਿੰਨੀ ਜ਼ਿਆਦਾ ਮਹੱਤਤਾ ਹੈ ਉਸ ਦੇ ਅਨੁਸਾਰ ਇਸ ਰਸਤੇ ਨੂੰ ਫੋਰ ਲੇਨ ਕਾਫ਼ੀ ਸਮੇਂ ਪਹਿਲਾਂ ਹੀ ਬਣਾ ਦਿੱਤਾ ਜਾਣਾ ਚਾਹੀਦਾ ਸੀ, ਪਰ ਅਫ਼ਸੋਸ ਹੈ ਕੀ ਸਹੀ ਸਮੇਂ ਤੇ ਰਿਪੇਅਰ ਤੱਕ ਵੀ ਨਹੀਂ ਹੋ ਰਹੀ ਸਰਕਾਰਾਂ ਤੋਂ । 
ਇਸ ਸੰਬਧੀ ਅੱਜ ਕੱਲ ਸੋਸ਼ਲ ਮੀਡੀਆ 'ਤੇ ਲੋਕ ਖ਼ੂਬ ਤੰਜ ਕਸ ਰਹੇ ਹਨ । ਇਸ ਸੜਕ 'ਤੇ ਬਣੇ ਖੱਡਿਆਂ 'ਚ ਲੋਕ ਸਰਕਾਰ ਨੂੰ ਝੋਨਾ ਲਗਾਉਣ ਦੀ ਗੱਲ ਕਹਿੰਦੇ ਹਨ, ਕੁਝ ਕਹਿੰਦੇ ਹਨ ਕੀ ਹੱਡੀਆਂ ਦੇ ਡਾਕਟਰਾਂ ਨੂੰ ਇਸ ਸੜਕ ਦੇ ਕਾਰਨ ਬਹੁਤ ਕੰਮ ਮਿਲ ਰਿਹਾ ਹੈ, ਕੁਝ ਕਹਿੰਦੇ ਹਨ ਕੀ ਉਨ੍ਹਾਂ  ਨੂੰ ਸ਼ਰਮ ਆਉਂਦੀ ਹੈ ਕੀ ਕਿਦਾਂ ਦੇ ਆਗੂ ਹਨ ਸਾਡੇ ਜੋ ਕੰਮ ਕਰਾਉਣ 'ਚ ਹੀ ਸਮਰੱਥ ਨਹੀਂ ਹਨ, ਕੁਝ ਲੋਕ ਕਹਿੰਦੇ ਹਨ ਕੀ ਰਾਜਨੀਤਕ ਸਟੇਜਾਂ ਤੇ ਕਰੋੜਾਂ ਖ਼ਰਚ ਕਰਨ ਵਾਲੇ ਇਸ ਧਾਰਮਿਕ ਯਾਤਰਾ ਨਾਲ ਸੰਬੰਧਿਤ ਸੜਕ ਦੀ ਰਿਪੇਅਰ ਸੰਬੰਧੀ ਕਿਉਂ ਚੁੱਪ ਕਰਕੇ ਬੈਠੇ ਹਨ । 

ਕੀ ਕਹਿਣਾ ਹੈ ਸੰਸਦ ਮੁਨੀਸ਼ ਤਿਵਾੜੀ ਦਾ
ਸੰਪਰਕ ਕਰਨ ਤੇ ਇਸ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਨੇ ਦੱਸਿਆ ਕੀ ਇਸ ਸੜਕ ਦੀ ਰਿਪੇਅਰ ਸੰਬੰਧੀ ਉਨ੍ਹਾਂ ਨੇ ਰਾਜ ਸਰਕਾਰ ਤੋਂ ਜ਼ਰੂਰਤ ਅਨੁਸਾਰ ਰਾਸ਼ੀ ਜਾਰੀ ਕਰਵਾ ਕੇ, ਟੈਂਡਰ ਵੀ ਲਗਵਾ ਦਿੱਤੇ ਹਨ । ਉਨ੍ਹਾਂ ਨੇ ਦੱਸਿਆ ਕੀ ਮਾਰਚ-ਅਪ੍ਰੈਲ 'ਚ ਇਹ ਸੜਕ ਪੂਰੀ ਤਰ੍ਹਾਂ ਨਾਲ ਰਿਪੇਅਰ ਹੋ ਜਾਵੇਗੀ । ਉਨ੍ਹਾਂ ਨੇ ਦੱਸਿਆ ਕੀ ਮੌਸਮ ਖ਼ਰਾਬ ਹੋਣ ਕਰਕੇ ਕੰਮ ਸ਼ੁਰੂ ਨਹੀਂ ਹੋ ਰਿਹਾ ਸੀ । ਉਨ੍ਹਾਂ ਨੇ ਨਾਲ ਹੀ ਇਸ ਸੜਕ 'ਤੇ ਅਕਾਲੀ-ਭਾਜਪਾ ਦੇ ਆਗੂਆਂ ਵੱਲੋਂ ਲੋਕਾਂ ਨੂੰ ਮੂਰਖ਼ ਬਣਾਉਣ ਵਾਲੀ ਰਾਜਨੀਤੀ ਦੀ ਗੱਲ ਕਰਦੇ ਕਿਹਾ ਕੀ ਮੋਦੀ-1 ਸਰਕਾਰ ਦੇ ਕੇਂਦਰੀ ਮੰਤਰੀ ਨੀਤਿਨ ਗੜਕਰੀ ਖ਼ੁਦ ਇਸ ਸੜਕ ਦੇ ਨਵੀਨੀਕਰਣ ਦਾ ਨੀਂਹ ਪੱਥਰ ਸ਼੍ਰੀ ਆਨੰਦਪੁਰ ਸਾਹਿਬ ਰੱਖ ਕੇ ਗਏ ਸੀ ਪਰ ਮੋਦੀ-2 ਸਰਕਾਰ ਬਣਨ ਤੇ ਇਸ ਕੰਮ ਨੂੰ ਕਰਨ ਤੋਂ ਪਿੱਛੇ ਹੱਟ ਗਏ । 

ਸੂਬਾ ਸਰਕਾਰ ਦੀ ਅਲਗਰਜੀ ਨਾਲ ਨਹੀਂ ਕੇਂਦਰ ਸਰਕਾਰ ਤੋਂ ਨਹੀਂ ਮਿਲਿਆ ਪ੍ਰੋਜੈਕਟ
ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸੰਜੀਵ ਤਲਵਾੜ ਨੇ ਕਾਂਗਰਸ ਸਰਕਾਰ ਤੇ ਪਲਟ ਵਾਰ ਕਰਦੇ ਕਿਹਾ ਕੀ ਜਦੋਂ ਕੇਂਦਰ ਸਰਕਾਰ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕਰਦੀ ਹੈ ਤਾਂ ਪ੍ਰਦੇਸ਼ ਸਰਕਾਰ ਅਤੇ ਸਥਾਨਕ ਨੁਮਾਇੰਦੇ ਦਾ ਫ਼ਰਜ਼ ਬਣਦਾ ਹੈ ਕੀ ਉਹ ਪ੍ਰੋਜੈਕਟ ਸੰਬੰਧੀ ਸਹੀ ਪ੍ਰੈਜੈਨਟੇਸ਼ਨ ਕੇਂਦਰ ਸਰਕਾਰ ਦੇ ਅੱਗੇ ਰੱਖੇ । ਉਨ੍ਹਾਂ ਨੇ ਕਿਹਾ ਕੀ ਮੋਦੀ-1 ਸਰਕਾਰ 'ਚ ਇਹ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਮੋਦੀ-2 ਸਰਕਾਰ 'ਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਦਾ ਫ਼ਰਜ਼ ਬਣਦਾ ਹੈ ਕੀ ਇਸ ਸੜਕ ਦੇ ਸੰਬੰਧੀ ਸਹੀ ਪ੍ਰੈਜੈਨਟੇਸ਼ਨ ਕਰਦੇ ਪਰ ਉਹ ਇਸ ਤਰ੍ਹਾਂ ਕਰ ਨਹੀਂ ਸਕੇ ਅਤੇ ਜਲਦਬਾਜ਼ੀ 'ਚ ਰਾਜ ਸਰਕਾਰ ਤੋਂ ਕੰਮ ਕਰਵਾਉਣ ਦਾ ਉਹ ਐਲਾਨ ਤਾਂ ਕਰਗੇ ਪਰ ਅੱਜ ਤੱਕ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਨਹੀਂ ਕਰਵਾ ਸਕੇ ਜਿਸ ਦਾ ਖ਼ਾਮਿਆਜਾ ਆਮ ਲੋਕ ਭੁਗਤ ਰਹੇ ਹਨ । 


KamalJeet Singh

Content Editor

Related News